ਮੁੰਬਈ:ਬਾਲੀਵੁੱਡ ਦੇ 'ਬਾਦਸ਼ਾਹ' ਅਤੇ 'ਕਿੰਗ ਆਫ ਰੋਮਾਂਸ' ਸ਼ਾਹਰੁਖ ਖਾਨ ਅਜਿਹੇ ਸੁਪਰਸਟਾਰ ਹਨ। ਜਿਨ੍ਹਾਂ ਨੇ ਭਾਰਤੀ ਫਿਲਮ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਰੋਮਾਂਟਿਕ ਫਿਲਮਾਂ ਕੀਤੀਆਂ ਹਨ। ਸ਼ਾਹਰੁਖ ਖਾਨ ਨੇ ਖੁਦ ਆਪਣੀ ਅਸਲ ਜ਼ਿੰਦਗੀ ਦੀ ਇਕ ਯਾਦਗਾਰ ਅਤੇ ਦਿਲਚਸਪ ਪ੍ਰੇਮ ਕਹਾਣੀ ਹੈ। ਸ਼ਾਹਰੁਖ ਨੇ ਗੌਰੀ ਖਾਨ ਦੇ ਅੱਗੇ-ਪਿੱਛੇ ਘੁੰਮ ਕੇ ਉਨ੍ਹਾਂ ਨੂੰ ਆਪਣਾ ਬਣਾਇਆ ਹੈ। ਇਹ ਉਨ੍ਹਾਂ ਦੇ ਪ੍ਰਸ਼ੰਸਕ ਹੁਣ ਤੱਕ ਜਾਣ ਚੁੱਕੇ ਹੋਣਗੇ। ਇਹੀ ਕਾਰਨ ਹੈ ਕਿ ਸ਼ਾਹਰੁਖ ਪਰਦੇ 'ਤੇ ਪਿਆਰ ਦੀ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸ਼ਾਹਰੁਖ ਨੇ ਫਿਲਮ ਇੰਡਸਟਰੀ 'ਚ ਇਕ ਤੋਂ ਇਕ ਹਿੱਟ ਰੋਮਾਂਟਿਕ ਫਿਲਮਾਂ ਦਿੱਤੀਆਂ ਹਨ। ਹੁਣ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਸ਼ਾਹਰੁਖ ਖਾਨ ਨੇ ਗੌਰੀ-ਖਾਨ ਨਾਲ ਆਪਣੀ ਲਵ ਲਾਈਫ ਨਾਲ ਜੁੜੀ ਇਕ ਖਾਸ ਗੱਲ 'ਤੇ ਕਾਫੀ ਦਿਲਚਸਪ ਗੱਲ ਦਾ ਖੁਲਾਸਾ ਕੀਤਾ ਹੈ। ਸ਼ਾਹਰੁਖ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਗੌਰੀ ਖਾਨ ਨੂੰ 34 ਸਾਲ ਪਹਿਲਾਂ ਵੈਲੇਨਟਾਈਨ ਡੇ 'ਤੇ ਕੀ ਗਿਫਟ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਸ਼ਾਹਰੁਖ ਖਾਨ ਇੱਕ ਵਾਰ ਫਿਰ ਟਵਿੱਟਰ 'ਤੇ AskSRK ਸੈਸ਼ਨ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਸਨ। ਇੱਥੇ 'ਕਿੰਗ ਖਾਨ' ਦੇ ਇੱਕ ਫੈਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਗੌਰੀ ਮੈਮ ਨੂੰ ਵੈਲੇਨਟਾਈਨ ਡੇ ਦਾ ਪਹਿਲਾ ਤੋਹਫਾ ਕੀ ਦਿੱਤਾ ਸੀ? ਆਪਣੇ ਇਸ ਸ਼ਰਾਰਤੀ ਫੈਨ ਦੇ ਜਵਾਬ 'ਚ ਸ਼ਾਹਰੁਖ ਖਾਨ ਨੇ ਖੁੱਲ੍ਹ ਕੇ ਕਿਹਾ, 'ਜੇਕਰ ਮੈਂ ਯਾਦ ਕਰਾ ਤਾਂ ਇਸ ਗੱਲ ਨੂੰ 34 ਸਾਲ ਹੋ ਗਏ ਹਨ, ਸ਼ਾਇਦ ਗੁਲਾਬੀ ਰੰਗ ਦੇ ਪਲਾਸਟਿਕ ਦੇ ਈਅਰ ਰਿੰਗਸ ਦਿੱਤੇ ਸੀ।'
ਸ਼ਾਹਰੁਖ ਗੌਰੀ ਦਾ ਵਿਆਹ ਕਦੋਂ ਹੋਇਆ?ਦੱਸ ਦਈਏ ਕਿ ਗੌਰੀ ਨੂੰ ਦਿੱਲੀ 'ਚ ਦੇਖ ਕੇ ਸ਼ਾਹਰੁਖ ਖਾਨ ਉਨ੍ਹਾਂ 'ਤੇ ਫਿਦਾ ਹੋ ਗਏ ਸਨ। ਸ਼ਾਹਰੁਖ ਖਾਨ ਨੂੰ ਇਕ ਪਾਰਟੀ 'ਚ ਪਹਿਲੀ ਨਜ਼ਰ 'ਚ ਗੌਰੀ ਖਾਨ ਨਾਲ ਪਿਆਰ ਹੋ ਗਿਆ। ਸ਼ਾਹਰੁਖ ਨੇ ਵੀ ਉਸ ਸਮੇਂ ਸੋਚਿਆ ਸੀ ਕਿ ਹੁਣ ਗੌਰੀ ਹੀ ਉਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਅਤੇ ਆਖਰੀ ਲੜਕੀ ਹੋਵੇਗੀ। ਗੌਰੀ ਖਾਨ ਨੂੰ ਪਾਉਣ ਲਈ ਸ਼ਾਹਰੁਖ ਨੂੰ ਕਾਫੀ ਪਾਪੜ ਵੇਲਣੇ ਪਏ। ਉਹ ਗੌਰੀ ਦੇ ਪਿੱਛੇ ਮੁੰਬਈ ਵੀ ਗਿਆ ਸੀ। ਉਸ ਸਮੇਂ ਸ਼ਾਹਰੁਖ ਆਪਣੇ ਦੋਸਤ ਤੋਂ ਪੈਸੇ ਮੰਗ ਕੇ ਮੁੰਬਈ ਆਏ ਸਨ।