ਮੁੰਬਈ:ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬਰਾਹਮ ਸਟਾਰਰ ਫਿਲਮ 'ਪਠਾਨ' ਇੱਕ ਇਤਿਹਾਸਿਕ ਬਲਾਕਬਸਟਰ ਬਣ ਗਈ ਹੈ। ਫੈਂਸ ਨੇ ਇਸ ਫਿਲਮ ਦੀ ਐਕਸ਼ਨ ਸੀਕਵੈਂਸ ਨੂੰ ਕਾਫੀ ਪੰਸਦ ਕੀਤਾ ਹੈ। ਉੱਥੇ ਹੀ 'ਪਠਾਨ' ਤੋਂ ਇੱਕ ਵੱਡੀ ਖਬਰ ਆਈ ਹੈ। ਪਤਾ ਲੱਗਿਆ ਹੈ ਕਿ ਦੁਬਈ ਵਿੱਚ ਸ਼ਾਹਰੁਖ ਖਾਨ (ਪਠਾਨ) ਅਤੇ ਜੌਨ ਅਬਰਾਹਮ (ਐਂਟੀ-ਹੀਰੋ ਜਿੰਮ) ਦੇ ਐਕਸ਼ਨ ਸੀਨ ਲਈ ਬੁਰਜ ਖਲੀਫਾ ਦੇ ਸਾਰੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਦੁਨੀਆਂ ਵਿੱਚ ਕਿਸੇ ਫਿਲਮ ਲਈ ਬੁਰਜ ਖਲੀਫਾ ਦਾ ਸਾਰਾ ਰਾਹ ਬੰਦ ਕਰ ਦਿੱਤਾ ਗਿਆ ਹੋਵੇ।
ਬੁਰਜ਼ ਖਲੀਫ਼ਾ ਬੰਦ:ਨਿਰਦੇਸ਼ਕ ਸਿਧਾਰਥ ਆਨੰਦ ਨੇ ਖੁੱਲ੍ਹ ਕੇ ਕਿਹਾ, 'ਪਠਾਨ ਵਿਚ ਕਈ ਅਜਿਹੇ ਸ਼ਬਦ ਜੋੜ ਕੇ ਸੀਨ, ਇਕੱਠਾ ਕਰਨਾ ਕਾਫੀ ਮੁਸ਼ਕਲ ਸੀ, ਜਿਵੇਂ- ਇੱਕ ਚੱਲਦੀ ਟ੍ਰੇਨ ਉੱਪਰ, ਇਕ ਪਲੇਨ ਅਤੇ ਹਵਾ ਦੇ ਵਿਚਕਾਰ ਦਾ ਸੀਨ, ਇਕ ਦੁਬਈ ਮੈਂ ਜੋ ਬੁਰਜ ਖਲੀਫਾ ਦੇ ਨੇੜੇ ਬੁਲੇਵਾਰਡ ਵਿੱਚ ਸੀ ਜੋ ਕਿ ਕੋਈ ਹਾਲੀਵੁੱਡ ਫਿਲਮ ਨਹੀਂ ਕਰ ਪਾਈ ਹੈ। ਸੀਨਸ ਦੀ ਇਸ ਲੜੀ ਨੂੰ ਦੁਬਈ 'ਚ ਸ਼ੂਟ ਕਰਨਾ ਅਸੰਭਵ ਲੱਗ ਰਿਹਾ ਸੀ, ਪਰ ਦੁਬਈ ਪੁਲਿਸ ਅਤੇ ਪ੍ਰਸ਼ਾਸਨ ਨੇ ਇਹ ਸਾਡੇ ਲਈ ਸੰਭਵ ਕਰ ਦਿੱਤਾ।'ਸਿਧਾਰਥ ਨੇ ਦੱਸਿਆ, 'ਮੇਰੇ ਦੋਸਤ ਜੋ ਬੁਲੇਵਾਰਡ ਵਿਚ ਰਹਿੰਦੇ ਹਨ, ਉਹ ਮੇਰੇ ਪਾਸ ਆਏ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕੁੱਝ ਦਿਨ੍ਹਾਂ ਲਈ ਬੁਲੇਵਾਰਡ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਸ ਆਪਣੇ ਦਿਨਾਂ ਦੀ ਪਲੈਨਿੰਗ ਕਰ ਲਓ। ਇਹ ਸੁਣਕਰ ਉਹ ਕਾਫੀ ਹੈਰਾਨ ਸੀ ਕਿ ਇਹ ਮੇਰੀ ਫਿਲਮ ਲਈ ਹੈ।' ਉਹਨ੍ਹਾਂ ਅੱਗੇ ਦੱਸਿਆ ਕਿ ਮੈਨੂੰ ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਇਹ ਸੰਭਵ ਨਹੀਂ ਸੀ ਜੇਕਰ ਉਹ ਸਾਡੇ ਨਜਰੀਏ ਤੋਂ ਸਹਿਮਤ ਨਾ ਹੁੰਦੇ, ਅਤੇ ਪੂਰੇ ਦਿਲ ਤੋਂ ਸਾਡਾ ਸਮਰਥਨ ਕਰਦੇ । ਇਸ ਲਈ ਮੈਂ ਦੁਬਈ ਪੁਲਿਸ ਅਤੇ ਦੁਬਈ ਅਧਿਕਾਰੀਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।