ਮੁੰਬਈ:ਸ਼ਾਹਰੁਖ ਖਾਨ ਦੀ ਸਾਲ ਦੀ ਤੀਜੀ ਸਭ ਤੋਂ ਜ਼ਿਆਦਾ ਇੰਤਜ਼ਾਰ ਕਰਨ ਵਾਲੀ ਫਿਲਮ 'ਡੰਕੀ' ਦਰਸ਼ਕਾਂ ਦੇ ਵਿਚਕਾਰ ਉਤਸ਼ਾਹ ਵਧਾ ਰਹੀ ਹੈ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਾਨੀ ਇਰਾਨੀ ਸ਼ਾਮਲ ਹਨ। ਇਸ ਫਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਨੇ ਇਸਨੂੰ ਖੂਬ ਪਸੰਦ ਕੀਤਾ ਹੈ। ਇਸ ਤੋਂ ਇਲਾਵਾ, ਫਿਲਮ ਦਾ ਮਿਊਜ਼ਿਕ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਸ਼ਾਹਰੁਖ ਖਾਨ ਨੇ ਆਪਣੇ ਨਵੇਂ ਟ੍ਰੈਕ 'ਓ ਮਾਹੀ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।
ਸ਼ਾਹਰੁਖ ਖਾਨ ਨੇ 'ਡੰਕੀ' ਦਾ ਦੱਸਿਆ ਅਰਥ:ਹਾਲ ਹੀ ਵਿੱਚ, ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਡੰਕੀ' ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਸੀ। ਹੁਣ ਸ਼ਾਹਰੁਖ ਖਾਨ ਨੇ ਫਿਲਮ ਦਾ ਨਵਾਂ ਟ੍ਰੈਕ 'ਓ ਮਾਹੀ' ਦੀ ਝਲਕ ਵੀ ਦਰਸ਼ਕਾਂ ਨੂੰ ਦਿਖਾ ਦਿੱਤੀ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ 'ਡੰਕੀ' ਦਾ ਅਰਥ ਵੀ ਪ੍ਰਸ਼ੰਸਕਾਂ ਨੂੰ ਦੱਸਿਆ। ਟ੍ਰੈਕ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ," ਸਾਰੇ ਪੁੱਛਦੇ ਹਨ, ਇਸ ਲਈ ਦੱਸ ਰਿਹਾ ਹਾਂ। 'ਡੰਕੀ' ਦਾ ਅਰਥ ਹੁੰਦਾ ਹੈ ਆਪਣਿਆ ਤੋਂ ਦੂਰ ਰਹਿਣਾ ਅਤੇ ਜਦੋ ਆਪਣੇ ਕੋਲ੍ਹ ਹੋਣ, ਤਾਂ ਲੱਗਦਾ ਹੈ ਕਿ ਕਿਆਮਤ ਤੱਕ ਉਸ ਦੇ ਨਾਲ ਰਹਿਣਾ। ਹੇ ਮਾਹੀ ਹੇ ਮਾਹੀ। ਅੱਜ ਸੂਰਜ ਡੁੱਬਣ ਤੋਂ ਪਹਿਲਾਂ ਪਿਆਰ ਨੂੰ ਮਹਿਸੂਸ ਕਰੋ।"