ਪੰਜਾਬ

punjab

ETV Bharat / entertainment

What Is The Dunki Inspired By: ਜਲੰਧਰ ਦੇ ਇਸ ਘਰ ਤੋਂ ਪ੍ਰੇਰਿਤ ਹੈ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ', ਆਖਿਰ ਕੀ ਹੈ ਇਸ ਘਰ ਵਿੱਚ ਅਜਿਹਾ ਖਾਸ - ਰੈੱਡ ਚਿਲੀਜ਼ ਐਂਟਰਟੇਨਮੈਂਟ

Dunki Story: ਸ਼ਾਹਰੁਖ ਖਾਨ ਸਟਾਰਰ ਫਿਲਮ 'ਡੰਕੀ' ਅੱਜ 21 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਹਾਲ ਹੀ ਵਿੱਚ ਫਿਲਮ ਦੇ ਨਿਰਦੇਸ਼ਕ ਨੇ ਫਿਲਮ ਦੀ ਕਹਾਣੀ ਬਾਰੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ ਹਨ।

Shah Rukh Khan film dunki
Shah Rukh Khan film dunki

By ETV Bharat Entertainment Team

Published : Dec 21, 2023, 2:55 PM IST

ਚੰਡੀਗੜ੍ਹ: 'ਪਠਾਨ' ਅਤੇ 'ਜਵਾਨ' ਵਰਗੀਆਂ ਰਿਕਾਰਡ ਤੋੜ ਹਿੱਟ ਫਿਲਮਾਂ ਦੇਣ ਤੋਂ ਬਾਅਦ ਸ਼ਾਹਰੁਖ ਖਾਨ ਦੀ ਸਾਲ ਦੀ ਤੀਜੀ ਫਿਲਮ 'ਡੰਕੀ' ਨੇ ਸਿਨੇਮਾਘਰਾਂ ਵਿੱਚ ਦਸਤਕ ਦੇ ਦਿੱਤੀ ਹੈ। ਹਾਲ ਹੀ ਵਿੱਚ ਰਾਜਕੁਮਾਰ ਹਿਰਾਨੀ ਨੇ ਇਸ ਫਿਲਮ ਨਾਲ ਜੁੜੀਆਂ ਕਈ ਗੱਲਾਂ ਨੂੰ ਸਾਫ਼ ਕੀਤਾ ਹੈ। ਹਿਰਾਨੀ ਨੇ ਕਿਹਾ ਕਿ ਜਲੰਧਰ ਵਿੱਚ ਵਿਲੱਖਣ ਢੰਗ ਨਾਲ ਤਿਆਰ ਕੀਤੇ ਗਏ ਘਰ ਨੇ ਉਨ੍ਹਾਂ ਨੂੰ ਫਿਲਮ ਡੰਕੀ ਬਣਾਉਣ ਲਈ ਪ੍ਰੇਰਿਤ ਕੀਤਾ। ਨਿਰਦੇਸ਼ਕ ਨੇ ਕਿਹਾ ਕਿ ਜਦੋਂ ਮੈਂ ਕਿਸੇ ਦੇ ਘਰ ਦੀ ਛੱਤ 'ਤੇ ਹਵਾਈ ਜਹਾਜ਼ ਬਣਿਆ ਦੇਖਿਆ ਅਤੇ ਫਿਰ ਇਸ ਬਾਰੇ ਜਾਣਿਆ ਤਾਂ ਮੈਂ ਫਿਲਮ 'ਡੰਕੀ' ਬਣਾਉਣ ਦਾ ਫੈਸਲਾ ਕੀਤਾ।

ਤੁਹਾਨੂੰ ਦੱਸ ਦਈਏ ਕਿ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਦੁਆਰਾ ਸ਼ੇਅਰ ਕੀਤੀ ਗਈ 'ਡੰਕੀ ਡਾਇਰੀਜ਼' ਵੀਡੀਓ ਵਿੱਚ ਨਿਰਦੇਸ਼ਕ ਹਿਰਾਨੀ ਨੇ ਇੱਕ ਘਰ ਦੀ ਤਸਵੀਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਇਸ ਘਰ ਦੀ ਛੱਤ 'ਤੇ ਇੱਕ ਹਵਾਈ ਜਹਾਜ਼ ਬਣਿਆ ਹੋਇਆ ਹੈ, ਇਹ ਜਲੰਧਰ ਵਿੱਚ ਇੱਕ ਅਸਲੀ ਘਰ ਹੈ। ਇਸ ਫੋਟੋ ਨੂੰ ਕਿਸੇ ਵੀ ਤਰ੍ਹਾਂ ਐਡਿਟ ਨਹੀਂ ਕੀਤਾ ਗਿਆ ਹੈ, ਇਹ ਅਸਲ ਫੋਟੋ ਹੈ।'

ਫਿਲਮ ਡੰਕੀ ਜਲੰਧਰ ਦੇ ਜਿਸ ਘਰ ਤੋਂ ਪ੍ਰੇਰਿਤ ਹੈ ਉਸਦੀ ਫੋਟੋ

ਨਿਰਦੇਸ਼ਕ ਨੇ ਅੱਗੇ ਕਿਹਾ ਕਿ 'ਪੰਜਾਬ ਵਿੱਚ ਕਈ ਅਜਿਹੇ ਘਰ ਹਨ ਜਿਹਨਾਂ ਦੀਆਂ ਛੱਤਾਂ ਉੱਤੇ ਹਵਾਈ ਜਹਾਜ਼ ਬਣੇ ਹੋਏ ਹਨ। ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਫਿਰ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਲੋਕ ਅਜਿਹਾ ਕਿਉਂ ਕਰਦੇ ਹਨ।'

ਨਿਰਦੇਸ਼ਕ ਨੇ ਅੱਗੇ ਕਿਹਾ ਕਿ 'ਮੈਨੂੰ ਪਤਾ ਲੱਗਿਆ ਕਿ ਇਹ ਇੱਕ ਸੱਭਿਆਚਾਰਕ ਚੀਜ਼ ਹੈ, ਜਿੱਥੇ ਘਰ ਦਾ ਕੋਈ ਵੀ ਬੱਚਾ ਜਾਂ ਪਰਿਵਾਰ ਦਾ ਮੈਂਬਰ ਲੰਡਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਦਰਸ਼ਿਤ ਕਰਨ ਲਈ ਆਪਣੇ ਘਰ ਦੀ ਛੱਤ 'ਤੇ ਜਹਾਜ਼ ਬਣਾਉਂਦੇ ਹਨ।'

ਇਸ ਉਤੇ ਅਦਾਕਾਰ ਸ਼ਾਹਰੁਖ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪਰਿਵਾਰ ਦਾ ਇੱਕ ਮੈਂਬਰ ਵਿਦੇਸ਼ ਗਿਆ ਹੈ। ਮੈਂ ਵੀ ਪੰਜਾਬ ਵਿੱਚ ਕਈ ਵਾਰ ਸ਼ੂਟਿੰਗ ਕੀਤੀ ਹੈ। ਜਿੱਥੇ ਮੈਂ ਘਰਾਂ ਦੇ ਉੱਪਰ ਬਣੇ ਜਹਾਜ਼ ਵੀ ਦੇਖੇ ਸਨ ਪਰ ਮੈਂ ਸੋਚਿਆ ਕਿ ਇਹ ਸਿਰਫ ਪਾਣੀ ਦੀ ਟੈਂਕੀ ਹੈ। ਸ਼ਾਹਰੁਖ ਨੇ ਕਿਹਾ ਕਿ ਹਿਰਾਨੀ ਸਰ ਨੇ ਮੈਨੂੰ ਕਰੀਬ 4 ਸਾਲ ਪਹਿਲਾਂ ਇਹ ਫੋਟੋ ਦਿਖਾਈ ਸੀ।

ਫਿਲਮ ਡੰਕੀ ਜਲੰਧਰ ਦੇ ਜਿਸ ਘਰ ਤੋਂ ਪ੍ਰੇਰਿਤ ਹੈ ਉਸਦੀ ਫੋਟੋ

ਇਸ 'ਤੇ ਹਿਰਾਨੀ ਨੇ ਕਿਹਾ ਕਿ ਅਸਲ 'ਚ ਇਨ੍ਹਾਂ ਦੀ ਵਰਤੋਂ ਪਾਣੀ ਦੇ ਟੈਂਕੀ ਵਜੋਂ ਵੀ ਕੀਤੀ ਜਾਂਦੀ ਹੈ। ਪਰ ਤਸਵੀਰ ਵਿੱਚ ਜੋ ਜਹਾਜ਼ ਹੈ ਉਹ ਥੋੜਾ ਵੱਖਰਾ ਹੈ, ਕਿਉਂਕਿ ਇਸਦੇ ਅੰਦਰ ਦੋ ਬੈੱਡਰੂਮ ਬਣੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਖਾਸ ਕਰਕੇ ਜਲੰਧਰ ਵਿੱਚ ਟਰੈਵਲ ਏਜੰਟਾਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਡੰਕੀ ਰਾਹੀਂ ਵਿਦੇਸ਼ ਜਾਣ ਵਾਲਿਆਂ ਦੀ ਵੀ ਵੱਡੀ ਗਿਣਤੀ ਹੈ।

ਉਲੇਖਯੋਗ ਹੈ ਕਿ 'ਡੰਕੀ' 'ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ, ਅਨਿਲ ਗਰੋਵਰ ਅਤੇ ਬੋਮਨ ਇਰਾਨੀ ਵੀ ਅਹਿਮ ਭੂਮਿਕਾਵਾਂ 'ਚ ਹਨ। ਇਹ ਫਿਲਮ 21 ਦਸੰਬਰ ਯਾਨੀ ਕਿ ਅੱਜ ਵੱਡੇ ਪਰਦੇ 'ਤੇ ਰਿਲੀਜ਼ ਹੋ ਗਈ ਹੈ। ਇਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ।

ABOUT THE AUTHOR

...view details