ਪੰਜਾਬ

punjab

ETV Bharat / entertainment

Actors in Y Plus Security: ਸ਼ਾਹਰੁਖ ਖਾਨ ਤੋਂ ਇਲਾਵਾ ਇਨ੍ਹਾਂ ਕਲਾਕਾਰਾਂ ਨੂੰ ਵੀ ਮਿਲ ਚੁੱਕੀ ਹੈ ਸਰਕਾਰੀ ਸੁਰੱਖਿਆ - ਸ਼ਾਹਰੁਖ ਖਾਨ ਦੀ ਫਿਲਮ

Bollywood Celebs With X Y Z Security: ਸ਼ਾਹਰੁਖ ਖਾਨ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ ਕਿਉਂਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਅਸੀਂ ਸ਼ਾਹਰੁਖ ਖਾਨ ਸਮੇਤ ਉਨ੍ਹਾਂ ਸਿਤਾਰਿਆਂ ਦੀ ਗੱਲ ਕਰਾਂਗੇ, ਜਿਨ੍ਹਾਂ ਨੂੰ X, Y, Z ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।

Actors in Y Plus Security
Actors in Y Plus Security

By ETV Bharat Punjabi Team

Published : Oct 9, 2023, 3:14 PM IST

ਹੈਦਰਾਬਾਦ:ਸੁਪਰਸਟਾਰ ਸ਼ਾਹਰੁਖ ਖਾਨ ਨੇ ਇਸ ਸਾਲ (2023) ਵਿੱਚ ਆਪਣੀਆਂ ਦੋ ਫਿਲਮਾਂ 'ਪਠਾਨ' (25 ਜਨਵਰੀ ਨੂੰ ਰਿਲੀਜ਼) ਅਤੇ 'ਜਵਾਨ' (7 ਸਤੰਬਰ ਨੂੰ ਰਿਲੀਜ਼) ਨਾਲ ਇੱਕ ਵਾਰ ਫਿਰ ਬਾਲੀਵੁੱਡ ਨੂੰ ਅਮੀਰ ਬਣਾ ਦਿੱਤਾ ਹੈ। ਸ਼ਾਹਰੁਖ ਭਾਰਤੀ ਸਿਨੇਮਾ ਦੇ ਇਕਲੌਤੇ ਅਜਿਹੇ ਸਿਤਾਰੇ ਬਣ ਗਏ ਹਨ, ਜਿਨ੍ਹਾਂ ਨੇ ਇੱਕੋ ਸਾਲ ਵਿੱਚ ਦੋ ਵਾਰ 1000 ਕਰੋੜ ਰੁਪਏ ਇਕੱਠੇ ਕੀਤੇ ਹਨ।

ਫਿਲਮ ਜਵਾਨ ਰਿਲੀਜ਼ ਦੇ 32ਵੇਂ ਦਿਨ 'ਤੇ ਚੱਲ ਰਹੀ ਹੈ। ਇਸ ਦੌਰਾਨ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਇਸ ਸੰਬੰਧ ਵਿੱਚ ਮਹਾਰਾਸ਼ਟਰ ਸਰਕਾਰ ਨੇ ਕਿੰਗ ਖਾਨ ਨੂੰ ਵਾਈ ਪਲੱਸ ਸੁਰੱਖਿਆ ਪ੍ਰਦਾਨ ਕੀਤੀ ਹੈ। ਇਸ ਦੌਰਾਨ ਅਸੀਂ ਉਨ੍ਹਾਂ ਸਿਤਾਰਿਆਂ ਬਾਰੇ ਗੱਲ ਕਰਾਂਗੇ ਜੋ ਸਰਕਾਰੀ ਸੁਰੱਖਿਆ 'ਚ ਰਹਿ ਰਹੇ ਹਨ।

ਸ਼ਾਹਰੁਖ ਖਾਨ: ਚਾਲੂ ਸਾਲ ਦੀ ਵੱਡੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਦੀ ਸੁਰੱਖਿਆ ਨੂੰ ਅਪਡੇਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਾਈ-ਪਲੱਸ ਸੁਰੱਖਿਆ ਦਿੱਤੀ ਗਈ ਹੈ। ਇਹ ਸੁਰੱਖਿਆ ਸ਼ਾਹਰੁਖ ਖਾਨ ਕੋਲ 24X7 ਹੋਵੇਗੀ।

ਸਲਮਾਨ ਖਾਨ: 'ਦਬੰਗ ਖਾਨ' ਨੂੰ ਹੁਣ ਤੱਕ ਸਭ ਤੋਂ ਵੱਧ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸਲਮਾਨ ਨੂੰ ਕਾਲੇ ਹਿਰਨ ਕੇਸ ਸਮੇਤ ਕਈ ਮਾਮਲਿਆਂ ਵਿੱਚ ਇਹ ਧਮਕੀਆਂ ਮਿਲ ਚੁੱਕੀਆਂ ਹਨ। ਇਸ ਦੇ ਨਾਲ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਮਸ਼ਹੂਰ ਲਾਰੈਂਸ ਬਿਸ਼ਨੋਈ ਗੈਂਗ ਨੇ ਵੀ ਸਲਮਾਨ ਨੂੰ ਮਾਰਨ ਧਮਕੀ ਦਿੱਤੀ ਸੀ, ਇਸ ਲਈ 'ਭਾਈਜਾਨ' ਨੂੰ ਵੀ ਵਾਈ ਪਲੱਸ ਸੁਰੱਖਿਆ 'ਚ ਰੱਖਿਆ ਗਿਆ ਹੈ।

ਕੰਗਨਾ ਰਣੌਤ: ਬਾਲੀਵੁੱਡ ਦੀ ਰਾਣੀ ਅਤੇ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਕੰਗਨਾ ਰਣੌਤ ਨੂੰ ਵੀ ਸਰਕਾਰੀ ਸੁਰੱਖਿਆ ਹੇਠ ਰੱਖਿਆ ਗਿਆ ਹੈ। ਕੰਗਨਾ ਨੂੰ ਸਾਲ 2020 ਤੋਂ ਵਾਈ ਪਲੱਸ ਸੁਰੱਖਿਆ ਮਿਲੀ ਹੋਈ ਹੈ। ਗ੍ਰਹਿ ਮੰਤਰਾਲੇ ਨੇ ਅਦਾਕਾਰ ਨੂੰ ਇਹ ਸੁਰੱਖਿਆ ਪ੍ਰਦਾਨ ਕੀਤੀ ਹੈ। ਕੰਗਨਾ ਨੂੰ ਇਹ ਸੁਰੱਖਿਆ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨਾਲ ਵਿਵਾਦ ਤੋਂ ਬਾਅਦ ਮਿਲੀ ਹੈ।

ਵਿਵੇਕ ਅਗਨੀਹੋਤਰੀ: ਵਿਵਾਦਿਤ ਫਿਲਮ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਇਨ੍ਹੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਦ ਵੈਕਸੀਨ ਵਾਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਦੇ ਨਾਲ ਹੀ ਫਿਲਮ 'ਦਿ ਕਸ਼ਮੀਰ ਫਾਈਲਜ਼' ਨੇ ਦੇਸ਼ ਭਰ 'ਚ ਖਲਬਲੀ ਮਚਾਉਣ ਤੋਂ ਬਾਅਦ ਨਿਰਦੇਸ਼ਕ ਨੂੰ ਕਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵੱਲੋਂ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਸੀ।

ਅਕਸ਼ੈ ਕੁਮਾਰ: ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਦੇ ਖਿਲਾੜੀ ਕੁਮਾਰ ਨੂੰ ਐਕਸ ਪਲੱਸ ਸੁਰੱਖਿਆ ਦਿੱਤੀ ਹੈ। ਤਿੰਨ ਸੁਰੱਖਿਆ ਅਧਿਕਾਰੀ 24 ਘੰਟੇ ਅਕਸ਼ੈ ਦੇ ਨਾਲ ਰਹਿੰਦੇ ਹਨ, ਜੋ ਤਿੰਨ ਸ਼ਿਫਟਾਂ ਵਿੱਚ ਕੰਮ ਕਰਦੇ ਹਨ।

ਅਨੁਪਮ ਖੇਰ: ਵਿਵਾਦਿਤ ਫਿਲਮ ਦਿ ਕਸ਼ਮੀਰ ਫਾਈਲਜ਼ ਦੇ ਮੁੱਖ ਅਦਾਕਾਰ ਅਨੁਪਮ ਖੇਰ ਨੂੰ ਇਸ ਫਿਲਮ ਤੋਂ ਬਾਅਦ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਵਾਈ ਸੁਰੱਖਿਆ ਮਿਲੀ।

ਅਮਿਤਾਭ ਬੱਚਨ: ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ ਵੀ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਜਾਂਦੇ ਹਨ। ਉਹ ਹਰ ਰੋਜ਼ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਨਿਸ਼ਾਨੇ 'ਤੇ ਆਉਂਦਾ ਰਹਿੰਦਾ ਹੈ। ਉਹਨਾਂ ਨੂੰ ਵੀ ਐਕਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।

ABOUT THE AUTHOR

...view details