ਚੰਡੀਗੜ੍ਹ:ਭਾਰਤੀ ਸਿਨੇਮਾ ਦਾ ਇੱਕ ਨਿਯਮ ਬਣ ਚੁੱਕਿਆ ਹੈ ਕਿ ਕੋਈ ਵੀ ਖ਼ਾਸ ਘਟਨਾ ਵਾਪਰੇ ਜਾਂ ਕਹਿ ਲੋ ਕੋਈ ਫਿਲਮ ਰਿਲੀਜ਼ ਹੋਣੀ ਹੋਵੇ ਤਾਂ ਅਦਾਕਾਰ ਅਤੇ ਗਾਇਕ ਸ਼ੋਸਲ ਮੀਡੀਆ ਦਾ ਹੀ ਸਹਾਰਾ ਲੈਂਦੇ ਹਨ, ਅਤੇ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਦੇ ਖਾਸ ਪਲ਼ਾਂ ਨੂੰ ਵੀ ਸਾਂਝੇ ਕਰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਪਿਤਾ ਬਣਨ ਜਾ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਗਾਇਕ ਨੇ ਇਹ ਖ਼ਬਰ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਪੇਜ ਉਤੇ ਦਿੱਤੀ ਅਤੇ ਗਾਇਕ ਨੇ ਇਹ ਵੀ ਕਿਹਾ ਕਿ 'ਸਾਨੂੰ ਇਹ ਖ਼ਬਰ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਮਾਤਾ-ਪਿਤਾ ਬਣ ਰਹੇ ਹਾਂ 👶🏻 ਤੁਹਾਡਾ ਧੰਨਵਾਦ, ਪ੍ਰਭੂ.. ਤੁਸੀਂ ਸਾਡੇ ਜੀਵਨ 'ਤੇ ਦਿੱਤੀਆਂ ਅਸੀਸਾਂ ਲਈ। ਵਾਹਿਗੁਰੂ ਮੇਹਰ ਕਰੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ।ਇਸ ਦੇ ਨਾਲ ਹੀ ਗਾਇਕ ਨੇ ਆਪਣੀ ਅਤੇ ਆਪਣੀ ਪਤਨੀ ਦੀ ਇੱਕ ਤਸਵੀਰ ਸਾਂਝੀ ਵੀ ਕੀਤੀ ਹੈ।