ਚੰਡੀਗੜ੍ਹ: ਭਾਵੇਂ ਕਿ ਕਰੋਨਾ ਨੇ ਸਿਨੇਮਾ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ ਪਰ ਹੁਣ ਪੰਜਾਬੀ ਸਿਨੇਮਾ ਬਿਲਕੁਲ ਲਾਇਨ 'ਤੇ ਚੱਲ ਰਿਹਾ ਹੈ, ਹੁਣ ਪੰਜਾਬੀ ਵਿੱਚ ਇੱਕ ਤੋਂ ਬਾਅਦ ਇਕ ਫਿਲਮ ਬਣ ਰਹੀ ਹੈ। ਪੰਜਾਬੀ ਵਿੱਚ ਪਿਛਲੇ ਦਿਨੀਂ ਕਈ ਫਿਲਮਾਂ ਰਿਲੀਜ਼ ਹੋਈਆਂ। ਜਿਵੇਂ ਕਿ ਆਜਾ ਮੈਕਸੀਕੋ ਚੱਲੀਏ, ਮੈਂ ਵਿਆਹ ਨੀ ਕਰਾਉਣਾ ਤੇਰੇ ਨਾਲ, ਲੇਖ਼, ਮੈਂ ਤੇ ਬਾਪੂ, ਨੀ ਮੈਂ ਸੱਸ ਕੁੱਟਣੀ ਆਦਿ।
ਜੇਕਰ ਹੁਣ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਸੌਂਕਣ ਸੌਂਕਣੇ'। ਫਿਲਮ ਦੀ ਸਟਾਰ ਕਾਸਟ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਹਨ। ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਤਿੰਨ ਦਿਨਾਂ ਵਿੱਚ 18.10 ਕਰੋੜ ਦੀ ਕਮਾਈ ਕਰ ਲਈਏ ਹੈ। ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਹ ਕਾਫ਼ੀ ਚੰਗੀ ਸ਼ੁਰੂਆਤ ਹੈ।