ਮੁੰਬਈ (ਬਿਊਰੋ): 'ਸੱਤਿਆਪ੍ਰੇਮ ਕੀ ਕਥਾ' 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਨੇ ਓਪਨਿੰਗ 'ਤੇ 9.5 ਕਰੋੜ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਰਿਲੀਜ਼ ਦੇ ਛੇਵੇਂ ਦਿਨ ਫਿਲਮ ਨੇ ਕੁੱਲ 46.76 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਫਿਲਮ ਦੇ ਸੱਤਵੇਂ ਦਿਨ ਦੇ ਬਾਕਸ ਆਫਿਸ ਕਲੈਕਸ਼ਨ ਦੀ ਰਿਪੋਰਟ ਸਾਹਮਣੇ ਆ ਰਹੀ ਹੈ। ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ ਨੇ ਪਿਛਲੇ ਮੰਗਲਵਾਰ ਨਾਲੋਂ ਥੋੜ੍ਹਾ ਵਧੀਆ ਪ੍ਰਦਰਸ਼ਨ ਕੀਤਾ ਹੈ।
'ਸੱਤਿਆਪ੍ਰੇਮ ਕੀ ਕਥਾ' ਨੇ ਸ਼ੁਰੂਆਤੀ ਦਿਨਾਂ 'ਚ ਚੰਗਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਰਿਲੀਜ਼ ਦੇ ਪੰਜਵੇਂ ਅਤੇ ਛੇਵੇਂ ਦਿਨ ਫਿਲਮ ਦੀ ਰਫਤਾਰ ਮੱਠੀ ਹੋ ਗਈ। ਫਿਲਮ ਨੇ ਸੋਮਵਾਰ ਨੂੰ ਜਿੱਥੇ 4 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ, ਉੱਥੇ ਹੀ ਛੇਵੇਂ ਦਿਨ ਇਹ ਸਿਰਫ 3.75 ਕਰੋੜ ਰੁਪਏ ਕਮਾ ਸਕੀ। ਦੂਜੇ ਪਾਸੇ ਬੁੱਧਵਾਰ ਯਾਨੀ ਸੱਤਵੇਂ ਦਿਨ 4 ਕਰੋੜ ਰੁਪਏ ਦਾ ਕਲੈਕਸ਼ਨ ਹੋਇਆ। ਫਿਲਮ ਨੇ ਆਪਣੇ ਪਹਿਲੇ ਵੀਕੈਂਡ 'ਚ ਕੁੱਲ 50.76 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਕੀਤਾ ਹੈ।
- Upcoming Punjabi Film Rajni: ਸੁਨੰਦਾ ਸ਼ਰਮਾ ਨੇ ਆਪਣੀ ਨਵੀਂ ਫਿਲਮ ਦਾ ਕੀਤਾ ਐਲਾਨ, ਬੀਬੀ ਰਜਨੀ ਦਾ ਨਿਭਾਏਗੀ ਕਿਰਦਾਰ
- Widow Colony: ਹੁਣ ਫਿਲਮ ‘ਵਿਡੋ ਕਾਲੋਨੀ’ ਨਾਲ ਫਿਰ ਇੱਕਠੇ ਹੋਣਗੇ ਸਮੀਪ ਕੰਗ ਅਤੇ ਗਿੱਪੀ ਗਰੇਵਾਲ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ
- Rode College: ਪੰਜਾਬੀ ਫਿਲਮ ‘ਰੋਡੇ ਕਾਲਜ’ ਦੀ ਪਹਿਲੀ ਲੁੱਕ ਰਿਲੀਜ਼, ਲੇਖਕ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ