ਪੰਜਾਬ

punjab

ETV Bharat / entertainment

SPKK Collection Day 15: ਬਾਕਸ ਆਫਿਸ 'ਤੇ ਠੰਢੀ ਪਈ 'ਸੱਤਿਆਪ੍ਰੇਮ ਕੀ ਕਥਾ', 15ਵੇਂ ਦਿਨ ਕੀਤੀ ਮੁੱਠੀਭਰ ਕਮਾਈ - ਸੱਤਿਆਪ੍ਰੇਮ ਕੀ ਕਥਾ

ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਬਾਕਸ ਆਫਿਸ ਉਤੇ ਨੰਢੀ ਪੈ ਗਈ ਹੈ, ਫਿਲਮ ਨੇ 15ਵੇਂ ਦਿਨ ਕੁੱਝ ਖਾਸ ਕਮਾਈ ਨਹੀਂ ਕੀਤੀ।

SPKK Collection Day 15
SPKK Collection Day 15

By

Published : Jul 14, 2023, 10:32 AM IST

ਮੁੰਬਈ:ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਹਿੰਦੀ ਫਿਲਮ ਸੱਤਿਆਪ੍ਰੇਮ ਕੀ ਕਥਾ ਨੂੰ ਰਿਲੀਜ਼ ਹੋਏ ਨੂੰ ਪੂਰੇ ਦੋ ਹਫ਼ਤੇ ਅਤੇ ਇੱਕ ਦਿਨ ਹੋ ਗਿਆ ਹੈ। ਫਿਲਮ 14 ਜੁਲਾਈ ਨੂੰ ਆਪਣੀ ਰਿਲੀਜ਼ ਦੇ 16ਵੇਂ ਦਿਨ ਵਿੱਚ ਚੱਲ਼ ਰਹੀ ਹੈ। ਫਿਲਮ ਹੁਣ ਬਾਕਸ ਆਫਿਸ ਉਤੇ ਠੰਢੀ ਪੈਂਦੀ ਜਾ ਰਹੀ ਹੈ। ਫਿਲਮ ਦੇ 15ਵੇਂ ਦਿਨ ਦੀ ਕਮਾਈ ਦੱਸਦੀ ਹੈ ਕਿ ਫਿਲਮ ਇਹ ਹਫ਼ਤਾ ਸ਼ਾਇਦ ਹੀ ਚੱਲੇ।

ਤੁਹਾਨੂੰ ਦੱਸ ਦਈਏ ਕਿ ਫਿਲਮ ਸੱਤਿਆਪ੍ਰੇਮ ਕੀ ਕਥਾ ਨੇ ਬਾਕਸ ਆਫਿਸ ਉਤੇ ਰਿਲੀਜ਼ ਹੁੰਦੇ ਹੀ ਧਮਾਲਾਂ ਪਾ ਦਿੱਤੀਆਂ ਸਨ, ਫਿਲਮ ਨੇ ਪਹਿਲੇ ਦਿਨ 9 ਕਰੋੜ ਦੀ ਜ਼ਬਰਦਸਤ ਕਮਾਈ ਨਾਲ ਸ਼ੁਰੂਆਤ ਕੀਤੀ ਸੀ। ਪਰ ਫਿਲਮ ਦੂਜੇ ਹਫ਼ਤੇ ਦੇ ਅੰਤ ਵਿੱਚ ਬਿਲਕੁੱਲ ਸੁਸਤ ਪੈ ਗਈ। ਹੁਣ ਦਿਨ ਪ੍ਰਤੀ ਦਿਨ ਫਿਲਮ ਦੀ ਕਮਾਈ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਆਓ ਜਾਣਦੇ ਹਾਂ ਫਿਲਮ ਨੇ 15 ਦਿਨਾਂ ਵਿੱਚ ਕਿੰਨੀ ਕਮਾਈ ਕੀਤੀ ਹੈ ਅਤੇ 15ਵੇਂ ਦਿਨ ਫਿਲਮ ਦਾ ਕਲੈਕਸ਼ਨ ਕਿਹੋ ਜਿਹਾ ਰਿਹਾ ਹੈ।


15ਵੇਂ ਦਿਨ ਦੀ ਕਮਾਈ:ਦੱਸ ਦਈਏ ਕਿ ਕਾਰਤਿਕ-ਕਿਆਰਾ ਦੀ ਹਿੱਟ ਜੋੜੀ ਦੀ ਫਿਲਮ ਸੱਤਿਆਪ੍ਰੇਮ ਦੀ ਕਥਾ ਨੇ ਆਪਣੇ ਰਿਲੀਜ਼ ਦੇ 15ਵੇਂ ਦਿਨ ਕੁੱਝ ਖਾਸ ਕਮਾਲ ਨਹੀਂ ਕੀਤਾ। ਫਿਲਮ ਨੇ 15ਵੇਂ ਦਿਨ ਬਾਕਸ ਆਫਿਸ ਉਤੇ ਮਹਿਜ਼ 1.30 ਕਰੋੜ ਰੁਪਏ ਹੀ ਬਟੋਰ ਪਾਈ ਹੈ। ਇਸ ਤੋਂ ਪਹਿਲਾਂ ਫਿਲਮ ਨੇ ਘਰੇਲੂ ਬਾਕਸ ਆਫਿਸ ਉਤੇ 72.76 ਕਰੋੜ ਕਲੈਕਸ਼ਨ ਹੋ ਗਿਆ ਹੈ। 13 ਜੁਲਾਈ ਨੂੰ ਹਿੰਦੀ ਸਿਨੇਮਾਘਰਾਂ ਵਿੱਚ ਲੋਕਾਂ ਦੀ ਮੌਜੂਦਗੀ 12.92 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਫਿਲਮ ਪਹਿਲਾਂ ਹੀ 100 ਕਰੋੜ ਰੁਪਏ ਦੇ ਕਲੱਬ ਵਿੱਚ ਐਂਟਰੀ ਕਰ ਚੁੱਕੀ ਹੈ।

ਫਿਲਮ ਬਾਰੇ ਹੋਰ ਜਾਣੋ: ਸਮੀਰ ਵਿਦਵਾਂਸ ਦੇ ਨਿਰਦੇਸ਼ਨ ਵਿੱਚ ਤਿਆਰ ਕੀਤੀ ਗਈ ਇਸ ਫਿਲਮ ਵਿੱਚ ਕਿਆਰਾ ਕਥਾ ਅਤੇ ਕਾਰਤਿਕ ਸੱਤੂ ਦਾ ਕਿਰਦਾਰ ਨਿਭਾਉਂਦੇ ਹਨ। ਸੱਤੂ ਇੱਕ ਬੇਰੋਜ਼ਗਾਰ ਮੁੰਡਾ ਹੁੰਦਾ ਹੈ ਅਤੇ ਘਰ ਵਿੱਚ ਹੀ ਝਾੜੂ ਪੋਚਾ ਆਦਿ ਕੰਮ ਕਰਦਾ ਹੈ। ਪਰ ਗਲੀਆਂ ਦੇ ਮੁੰਡਿਆਂ ਦੇ ਵਿਆਹ ਹੋਣ ਕਾਰਨ ਉਹਦਾ ਦਿਲ ਰੋਜ਼ ਰੋਂਦਾ ਹੈ ਅਤੇ ਉਹ ਵੀ ਵਿਆਹ ਕਰਵਾਉਣਾ ਚਾਹੁੰਦਾ ਹੈ। ਫਿਰ ਉਹਦੀ ਮੁਲਾਕਾਤ ਕਿਆਰਾ ਭਾਵ ਕਿ ਕਥਾ ਨਾਲ ਹੋ ਜਾਂਦੀ ਹੈ। ਫਿਰ ਜਿਵੇਂ ਤਿਵੇਂ ਉਹਨਾਂ ਦਾ ਵਿਆਹ ਵੀ ਹੋ ਜਾਂਦਾ ਹੈ। ਪਰ ਕਥਾ ਆਪਣੇ ਮਨ ਵਿੱਚ ਇੱਕ ਰਾਜ਼ ਦਫਨਾ ਕੇ ਰੱਖਦੀ ਹੈ। ਹੁਣ ਇਹ ਰਾਜ਼ ਕੀ ਸੀ, ਇਸ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ।

ABOUT THE AUTHOR

...view details