ਚੰਡੀਗੜ੍ਹ:ਪੰਜਾਬੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਆਪਣੇ ਕੰਮ ਲਈ ਤਾਂ ਸੁਰਖ਼ੀਆਂ ਵਿੱਚ ਰਹਿੰਦੀ ਹੀ ਹੈ, ਨਾਲ ਹੀ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਚਰਚਾ ਵਿੱਚ ਰਹਿੰਦੀ ਹੈ। ਜੀ ਹਾਂ... ਅਦਾਕਾਰਾ ਸ਼ੋਸਲ ਮੀਡੀਆ ਉਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਕਦੇ ਇੱਕਲੀ ਅਤੇ ਕਦੇ ਪਤੀ ਸੰਗ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹੁਣ ਅਦਾਕਾਰਾ ਨੇ ਪਤੀ ਨਾਲ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਤਸਵੀਰਾਂ ਵਿੱਚ ਅਦਾਕਾਰਾ ਆਪਣੇ ਪਤੀ ਰਵੀ ਦੂਬੇ ਨਾਲ ਰੁਮਾਂਸ ਕਰਦੀ ਨਜ਼ਰ ਆ ਰਹੀ ਹੈ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਜਦੋਂ ਤੁਸੀਂ ਆਪਣੇ ਪਾਰਟਨਰ ਨੂੰ 'ਰੋਮਾਂਟਿਕ' ਤੌਰ 'ਤੇ ਦੇਖਦੇ ਹੋ ਤਾਂ ਕੀ ਤੁਸੀਂ ਵੀ ਕਰੈਕਅੱਪ ਹੋ ਜਾਂਦੇ ਹੋ?' ਤਸਵੀਰਾਂ ਵਿੱਚ ਅਦਾਕਾਰਾ ਨੇ ਨੀਲੀ ਡਰੈੱਸ ਅਤੇ ਪਤੀ ਰਵੀ ਦੂਬੇ ਨੇ ਕਾਲਾ ਪੈਂਟਸੂਟ ਪਾਇਆ ਹੋਇਆ ਹੈ।