ਚੰਡੀਗੜ੍ਹ:ਪਾਲੀਵੁੱਡ ਦੀ ਦਿੱਗਜ ਅਦਾਕਾਰਾ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਰਗੁਣ ਅਜਿਹੇ ਅੰਦਾਜ਼ 'ਚ ਨਜ਼ਰ ਆ ਰਹੀ ਹੈ, ਜੋ ਇਸ ਤੋਂ ਪਹਿਲਾਂ ਕਦੇ ਉਨ੍ਹਾਂ ਦੀਆਂ ਤਸਵੀਰਾਂ 'ਚ ਨਹੀਂ ਦੇਖਿਆ ਗਿਆ। ਸਰਗੁਣ ਨੇ ਕਾਲੇ ਰੰਗ ਦੀ ਸਲੀਵ ਲੈੱਸ ਸਾੜੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਬੇਹੱਦ ਹੌਟ ਤਸਵੀਰਾਂ ਛੱਡੀਆਂ ਹਨ।
ਸਰਗੁਣ ਆਪਣੀਆਂ ਤਾਜ਼ਾ ਤਸਵੀਰਾਂ 'ਚ ਹੌਟ ਦੇ ਨਾਲ-ਨਾਲ ਖੂਬਸੂਰਤ ਵੀ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ ਦੀ ਲੜੀ ਸਾਂਝੀ ਕਰਦੇ ਹੋਏ ਉਸਨੇ ਕੈਪਸ਼ਨ ਵਿੱਚ ਲਿਖਿਆ ' ਲਮ੍ਹੋਂ ਕੀ ਖਤਾਏ, ਲਫਜ਼ੋਂ ਮੈਂ ਕਿਆ ਬਤਾਏਂ।' ਇਸ ਦੇ ਨਾਲ ਹੀ ਉਸ ਨੇ ਅੱਖਾਂ ਦੇ ਮੇਕਅਪ ਲਈ ਸਮੋਕੀ ਆਈ ਰੱਖੀ। ਜੋ ਪ੍ਰਸ਼ੰਸਕਾਂ ਨੂੰ ਖਿੱਚਣ ਦਾ ਕੰਮ ਕਰ ਰਹੀ ਹੈ।
ਪ੍ਰਸ਼ੰਸਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਸ਼ਾਨਦਾਰ ਸੁੰਦਰਤਾ।' ਇੱਕ ਹੋਰ ਨੇ ਲਿਖਿਆ 'ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ।'' ਸਰਗੁਣ ਦੀਆਂ ਤਸਵੀਰਾਂ ਨੂੰ ਹੁਣ ਤੱਕ 11 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ।
ਹੁਣ ਇਥੇ ਜੇਕਰ ਅਦਾਕਾਰਾ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਹਾਲ ਹੀ ਵਿੱਚ ਗੁਰਨਾਮ ਭੁੱਲਰ ਨਾਲ ਫਿਲਮ 'ਨਿਗਾਹ ਮਾਰਦਾ ਆਈ ਵੇ' ਰਿਲੀਜ਼ ਹੋਈ ਹੈ, ਅਦਾਕਾਰਾ ਦੀ ਇਹ ਤੀਜੀ ਫਿਲਮ ਹੈ ਜੋ ਗੁਰਨਾਮ ਭੁੱਲਰ ਨਾਲ ਆਈ ਹੈ। ਇਸ ਤੋਂ ਪਹਿਲਾਂ ਦੋ ਫਿਲਮਾਂ ਨਾਲ ਜੋੜੀ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਸੀ। ਨਿਗਾਹ ਮਾਰਦਾ ਆਈ ਵੇ ਦਾ ਰੁਪਿੰਦਰ ਇੰਦਰਜੀਤ ਦੁਆਰਾ ਨਿਰਦੇਸ਼ਨ ਕੀਤਾ ਹੈ ਅਤੇ ਇਸ ਨੂੰ ਰਮਨ ਅਗਰਵਾਲ, ਗੁਰਨਾਮ ਭੁੱਲਰ, ਬੱਲੀ ਸਿੰਘ ਕੱਕੜ ਅਤੇ ਵਿਸ਼ਾਲ ਜੌਹਲ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ।
ਹੋਰ ਜਾਣੋ ਸਰਗੁਣ ਬਾਰੇ:ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਣ ਤੋਂ ਬਾਅਦ, ਸਰਗੁਣ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋਰੀ ਮੱਲ ਕਾਲਜ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬਿਜ਼ਨੈੱਸ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਪਰ ਐਕਟਿੰਗ 'ਚ ਰੁਚੀ ਕਾਰਨ ਸਰਗੁਣ ਨੇ ਇਹ ਕੋਰਸ ਅੱਧ ਵਿਚਾਲੇ ਹੀ ਛੱਡ ਦਿੱਤਾ।
ਸਰਗੁਣ ਅਤੇ ਰਵੀ ਦੂਬੇ ਦਸੰਬਰ 2013 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਦੋਹਾਂ ਨੇ ਆਪਣੇ ਵਿਆਹ ਤੋਂ ਤੁਰੰਤ ਬਾਅਦ 'ਨੱਚ ਬਲੀਏ 6' 'ਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਸਰਗੁਣ ਨੇ ਸ਼ੋਅ ਦੇ ਸੈੱਟ 'ਤੇ ਆਪਣੀ ਹੋਸਟਿੰਗ ਦਾ ਹੁਨਰ ਦਿਖਾਇਆ।
ਇਹ ਵੀ ਪੜ੍ਹੋ:Punjabi Movies in April 2023: ਮਾਰਚ ਤੋਂ ਬਾਅਦ ਅਪ੍ਰੈਲ 'ਚ ਵੀ ਡਬਲ ਧਮਾਕਾ, ਰਿਲੀਜ਼ ਹੋਣਗੀਆਂ ਇਹ ਪੰਜਾਬੀ ਫਿਲਮਾਂ