ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬੇਹਤਰੀਨ ਅਤੇ ਮੰਝੇ ਹੋਏ ਅਦਾਕਾਰਾਂ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਸਰਦਾਰ ਸੋਹੀ ਅਤੇ ਮਲਕੀਤ ਰੌਣੀ ਆਪਣੀ ਨਵੀਂ ਪੰਜਾਬੀ ਫਿਲਮ ‘ਮਨਸੂਬਾ’ ਦੇ ਸ਼ੂਟ ਲਈ ਕੈਨੇਡਾ ਪੁੱਜ ਗਏ ਹਨ, ਜਿਸ ਦਾ ਨਿਰਦੇਸ਼ਨ ਰਾਣਾ ਰਣਬੀਰ ਕਰ ਰਹੇ ਹਨ।
ਬ੍ਰਿਟਿਸ਼ ਕੋਲੰਬੀਆਂ ਅਧੀਨ ਆਉਂਦੇ ਖੂਬਸੂਰਤ ਹਿੱਸੇ ਵੈਨਕੂਵਰ ਅਤੇ ਸਰੀ ਦੇ ਆਸਪਾਸ ਮੁਕੰਮਲ ਕੀਤੀ ਜਾ ਰਹੀ ਇਹ ਫਿਲਮ ਰਾਣਾ ਰਣਬੀਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਉਨ੍ਹਾਂ ਦੀ ਇਹ ਚੌਥੀ ਫਿਲਮ ਹੈ, ਜੋ ਇਸ ਤੋਂ ਪਹਿਲਾਂ ‘ਆਸੀਸ’, ‘ਸਨੋਅ ਮੈਨ’ ਅਤੇ ’ਪੋਸਤੀ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਪੰਜਾਬੀ ਫਿਲਮ ਇੰਡਸਟਰੀ ਵਿਚ ਬਤੌਰ ਅਦਾਕਾਰ ਮਾਣਮੱਤਾ ਮੁਕਾਮ ਕਾਇਮ ਕਰ ਚੁੱਕੇ ਰਾਣਾ ਰਣਬੀਰ ਲੇਖਕ ਦੇ ਤੌਰ 'ਤੇ ਵੀ ਕਈ ਅਰਥ ਭਰਪੂਰ ਅਤੇ ਸ਼ਾਨਦਾਰ ਫਿਲਮਾਂ ਲਿਖਣ ਦਾ ਮਾਣ ਹਾਸਿਲ ਕਰ ਚੁੱਕੇ ਹਨ, ਜਿੰਨ੍ਹਾਂ ਵਿਚ ‘ਮੁੰਡੇ ਯੂਕੇ ਦੇ' ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਕਸਬਾ ਧੂਰੀ ਨਾਲ ਸੰਬੰਧਤ ਅਤੇ ਇੱਥੋਂ ਦੇ ਹੀ ਦੇਸ਼ਭਗਤ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਰਾਣਾ ਰਣਬੀਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੈਲੀਵਿਜ਼ਨ ਡਿਪਾਰਟਮੈਂਟ ਦੇ ਵੀ ਪਾਸਆਊਟ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੇ ਅਭਿਨੈ ਸਫ਼ਰ ਦਾ ਆਗਾਜ਼ ਰੰਗਮੰਚ ਤੋਂ ਕੀਤਾ ਗਿਆ। ਪੰਜਾਬੀ ਸਿਨੇਮਾ ਵਿਚ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਰਹੇ ਬਹੁਮੁੱਖੀ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਅੱਜਕੱਲ੍ਹ ਜਿਆਦਾਤਰ ਸਮਾਂ ਕੈਨੇਡਾ ਦੇ ਬੀਸੀ ਇਲਾਕੇ ਵਿਚ ਵੀ ਬਿਤਾ ਰਹੇ ਹਨ, ਜਿੱਥੇ ਉਹ ਪੰਜਾਬੀ ਸਿਨੇਮਾ ਅਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਵੀ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
- Actress Sheetal Rana: ਫਿਲਮ 'ਫਸਟ ਕਾਪੀ’ ਨਾਲ ਓਟੀਟੀ 'ਤੇ ਡੈਬਿਊ ਕਰੇਗੀ ਮਾਡਲ-ਅਦਾਕਾਰਾ ਸ਼ੀਤਲ ਰਾਣਾ
- Cannes 2023: 'ਕਾਨਸ ਫਿਲਮ ਫੈਸਟੀਵਲ' 'ਚ ਭਾਰਤੀ ਸਿਨੇਮਾ ਦਾ ਦਬਦਬਾ, ਦੀਪਿਕਾ ਪਾਦੂਕੋਣ ਸਮੇਤ ਇਹ 8 ਹਸਤੀਆਂ ਬਣ ਚੁੱਕੀਆਂ ਨੇ ਜਿਊਰੀ ਮੈਂਬਰ
- Popular Folk Singers of Pollywood: ਪਾਲੀਵੁੱਡ 'ਚ ਲੋਕ ਗਾਇਕੀ ਲਈ ਜਾਣੇ ਜਾਂਦੇ ਨੇ ਪੰਜਾਬੀ ਦੇ ਇਹ ਗਾਇਕ, ਦੇਖੋ ਲਿਸਟ