ਪੰਜਾਬ

punjab

ETV Bharat / entertainment

ਪਿਤਾ ਦੀ ਸੰਗੀਤਕ ਵਿਰਾਸਤ ਨੂੰ ਹੋਰ ਨਵੇਂ ਆਯਾਮ ਦੇਵੇਗਾ ਸਾਰੰਗ ਸਿਕੰਦਰ, ਇਸ ਟਰੈਕ ਨਾਲ ਜਲਦ ਆਵੇਗਾ ਸਾਹਮਣੇ

Sarang Sikandar Upcoming Song: ਦਿੱਗਜ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਪੁੱਤਰ ਸਾਰੰਗ ਸਿਕੰਦਰ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ।

Sarang Sikandar
Sarang Sikandar

By ETV Bharat Entertainment Team

Published : Jan 3, 2024, 11:22 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ 'ਚ ਮਹਾਨ ਫ਼ਨਕਾਰ ਵਜੋਂ ਆਪਣਾ ਸ਼ੁਮਾਰ ਅਤੇ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਵਿੱਚ ਸਫਲ ਰਹੇ ਸਨ ਮਰਹੂਮ ਗਾਇਕ ਸਰਦੂਲ ਸਿਕੰਦਰ, ਜਿਨ੍ਹਾਂ ਦੀ ਮਾਣਮੱਤੀ ਸੰਗੀਤਕ ਵਿਰਾਸਤ ਨੂੰ ਹੁਣ ਹੋਰ ਨਵੇਂ ਆਯਾਮ ਦੇਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਉਨਾਂ ਦਾ ਹੋਣਹਾਰ ਬੇਟਾ ਸਾਰੰਗ ਸਿਕੰਦਰ, ਜੋ ਨਵੇਂ ਵਰ੍ਹੇ ਨੂੰ ਸਮਰਪਿਤ ਆਪਣਾ ਨਵਾਂ ਟਰੈਕ ਲੈ ਕੇ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ।

ਗਿੱਪੀ ਗਰੇਵਾਲ ਦੇ ਘਰੇਲੂ ਸੰਗੀਤਕ ਲੇਬਲ 'ਹੰਬਲ ਮੋਸ਼ਨ ਮਿਊਜ਼ਿਕ' ਵੱਲੋਂ ਪੇਸ਼ ਕੀਤਾ ਜਾ ਰਿਹਾ ਇਸ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਗਾਇਕ ਦਾ ਨਵਾਂ ਅਤੇ ਅਣਟਾਈਟਲ ਟਰੈਕ, ਜਿਸ ਦਾ ਮਿਊਜ਼ਿਕ ਬੀ ਪਰਾਕ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਅੱਜਕੱਲ੍ਹ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਇੱਕ ਕਾਮਯਾਬ ਸਿੰਗਰ-ਸੰਗੀਤਕਾਰ ਦੇ ਤੌਰ 'ਤੇ ਕਰੀਅਰ ਦੀ ਪੀਕ 'ਤੇ ਤਾਂ ਹੈ ਹੀ ਹਨ, ਬਲਕਿ ਨਾਲ ਹੀ ਉਨਾਂ ਵੱਲੋ ਹੋਰਨਾਂ ਗਾਇਕਾਂ-ਗਾਇਕਾਵਾਂ ਲਈ ਸੰਗੀਤਬੱਧ ਕੀਤੇ ਜਾ ਰਹੇ ਗਾਣੇ ਵੀ ਮਕਬੂਲੀਅਤ ਦੇ ਨਵੇਂ ਰਿਕਾਰਡ ਕਾਇਮ ਕਰਦੇ ਜਾ ਰਹੇ ਹਨ।

ਜਿੰਨਾਂ ਦੁਆਰਾ ਹੀ ਰਚੇ ਸਦਾ ਬਹਾਰ ਸੰਗੀਤ ਨਾਲ ਆਪਣੇ ਗਾਇਨ ਸਫ਼ਰ ਦੇ ਨਵੇਂ ਆਗਾਜ਼ ਵੱਲ ਵਧੇਗਾ ਸੁਰਾ ਦਾ ਇੱਕ ਹੋਰ ਸਿਕੰਦਰ ਬਣਨ ਜਾ ਰਿਹਾ ਸਾਰੰਗ ਸਿਕੰਦਰ। ਜਿਸ ਵੱਲੋਂ ਹਾਲੀਆਂ ਕਰੀਅਰ ਦੌਰਾਨ ਗਾਏ ਗਏ ਕਈ ਗਾਣੇ ਉਸ ਦੀ ਬੇਹਤਰੀਨ ਗਾਇਨ ਕਲਾ ਦਾ ਬਾਖ਼ੂਬੀ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ।

ਪੰਜਾਬ ਅਤੇ ਦੁਨੀਆ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਅੱਜ ਵੀ ਵਰ੍ਹਿਆ ਬਾਅਦ ਸਤਿਕਾਰਤ ਗਾਇਕਾ ਵਜੋਂ ਜਾਣੇ ਅਤੇ ਸਤਿਕਾਰੇ ਜਾਂਦੇ ਹਨ ਸਵਰਗੀ ਸਰਦੂਲ ਸਿਕੰਦਰ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਇੱਕ ਵਾਰ ਫਿਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੀ ਉਨ੍ਹਾਂ ਦੀ ਪਤਨੀ ਅਮਰ ਨੂਰੀ, ਜਿੰਨਾਂ ਕੋਲੋ ਸੰਗੀਤਕ ਗੁਣਾ ਦੀ ਗੁੜਤੀ ਹਾਸਿਲ ਕਰਨ ਵਾਲਾ ਸਾਰੰਗ ਸਿਕੰਦਰ ਵੀ ਸੁਰਾਂ ਅਤੇ ਸਾਜ਼ਾਂ ਦੀ ਪੂਰਨ ਮੁਹਾਰਤ ਰੱਖਦਾ ਹੈ, ਜਿਸ ਦੀ ਖ਼ਾਹਿਸ਼ ਆਪਣੇ ਮਾਤਾ-ਪਿਤਾ ਵਾਂਗ ਇਸ ਖਿੱਤੇ ਵਿੱਚ ਕੁਝ ਨਿਵੇਕਲਾ ਅਤੇ ਮਿਆਰੀ ਕਰ ਗੁਜ਼ਰਣ ਦੀ ਹੈ।

ਜਿਸ ਸੰਬੰਧੀ ਹੀ ਆਪਣੇ ਮਨ ਵਿੱਚ ਸਮੋਏ ਸੁਫ਼ਨਿਆਂ ਨੂੰ ਨਵੀਂ ਤਾਬੀਰ ਦੇਣ ਵੱਲ ਵਧੇਗਾ ਸਾਰੰਗ ਸਿਕੰਦਰ, ਜੋ ਵਰਲਡਵਾਈਡ ਜਾਰੀ ਹੋਣ ਜਾ ਰਹੇ ਉਕਤ ਮਿਊਜ਼ਿਕ ਟਰੈਕ ਨੂੰ ਲੈ ਕੇ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

ਸੰਗੀਤਕ ਖੇਤਰ ਵਿੱਚ ਉਤਸੁਕਤਾ ਦਾ ਕੇਂਦਰਬਿੰਦੂ ਬਣੇ ਉਕਤ ਟਰੈਕ ਦੇ ਬੋਲ ਜਾਨੀ ਨੇ ਲਿਖੇ ਹਨ, ਜਿੰਨਾਂ ਵੱਲੋਂ ਬੀ ਪਰਾਕ ਦੀ ਪ੍ਰਭਾਵੀ ਜੁਗਲਬੰਦੀ ਨਾਲ ਸ਼ਿੰਗਾਰੇ ਗਏ ਉਕਤ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਤਿਆਰ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਦੁਆਰਾ ਕੀਤਾ ਗਿਆ ਹੈ।

ABOUT THE AUTHOR

...view details