ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਦੀ ਸੁਪਰਹਿੱਟ ਅਦਾਕਾਰਾ ਅਤੇ ਮਾਡਲ ਸਾਰਾ ਗੁਰਪਾਲ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਸਾਰਾ ਆਏ ਦਿਨ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਜੋ ਜਦੋਂ ਪ੍ਰਸ਼ੰਸਕਾਂ ਵਿੱਚ ਆਉਂਦੀਆਂ ਹਨ ਤਾਂ ਉਹ ਉਹਨਾਂ ਤਸਵੀਰਾਂ ਨੂੰ ਪਲ਼ਾਂ ਵਿੱਚ ਹੀ ਪੂਰੇ ਸ਼ੋਸਲ ਮੀਡੀਆ ਉਤੇ ਵਾਇਰਲ ਕਰ ਦਿੰਦੇ ਹਨ। ਹਾਲ ਹੀ ਵਿੱਚ ਅਦਾਕਾਰਾ ਛੁੱਟੀਆਂ ਮਨਾਉਣ ਲਈ ਵਿਦੇਸ਼ ਗਈ ਹੋਈ ਹੈ। ਜਿਥੋਂ ਅਦਾਕਾਰਾ ਨੇ ਬੀਚ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ਦੇ ਨਾਲ-ਨਾਲ ਅਦਾਕਾਰਾ ਨੇ ਇੱਕ ਪਿਆਰਾ ਨੋਟ ਵੀ ਸਾਂਝਾ ਕੀਤਾ ਹੈ, ਜੋ ਕਿਸੇ ਦੇ ਵੀ ਦਿਲ ਨੂੰ ਛੂਹ ਸਕਦਾ ਹੈ। ਸਾਰਾ ਨੇ ਲਿਖਿਆ 'ਸਭ ਕੁਝ ਠੀਕ ਹੋਣ ਤੱਕ ਇੰਤਜ਼ਾਰ ਨਾ ਕਰੋ। ਇਹ ਕਦੇ ਵੀ ਸੰਪੂਰਨ ਨਹੀਂ ਹੋਵੇਗਾ। ਹਮੇਸ਼ਾ ਚੁਣੌਤੀਆਂ, ਰੁਕਾਵਟਾਂ ਅਤੇ ਸੰਪੂਰਣ ਸਥਿਤੀਆਂ ਬਣੀਆਂ ਰਹਿਣਗੀਆਂ। ਫੇਰ ਕੀ? ਹੁਣੇ ਸ਼ੁਰੂ ਕਰੋ। ਤੁਹਾਡੇ ਹਰ ਕਦਮ ਦੇ ਨਾਲ, ਤੁਸੀਂ ਮਜ਼ਬੂਤ ਅਤੇ ਹੋਰ ਮਜ਼ਬੂਤ, ਵੱਧ ਤੋਂ ਵੱਧ ਹੁਨਰਮੰਦ, ਵੱਧ ਤੋਂ ਵੱਧ ਆਤਮ-ਵਿਸ਼ਵਾਸ ਅਤੇ ਵੱਧ ਤੋਂ ਵੱਧ ਸਫਲ ਹੋਵੋਗੇ, ਇਸ ਲਈ ਚਿੰਤਾ ਘੱਟ ਕਰੋ ਜ਼ਿਆਦਾ ਨਾ ਕਰੋ, ਘੱਟ ਸ਼ੱਕ, ਜਿਆਦਾ ਵਿਸ਼ਵਾਸ...ਘੱਟ ਸੋਚੋ, ਜਿਆਦਾ ਵਿਸ਼ਵਾਸ, ਯਾਦ ਰੱਖੋ ਕਿ ਜਿੱਥੇ ਵੀ ਤੁਹਾਡਾ ਦਿਲ ਹੈ, ਉੱਥੇ ਤੁਹਾਨੂੰ ਆਪਣਾ ਖ਼ਜ਼ਾਨਾ ਮਿਲੇਗਾ। ਮੈਨੂੰ ਮੇਰਾ ਮੈਂ ਮਿਲਿਆ।'