ਹੈਦਰਾਬਾਦ: ਬਾਲੀਵੁੱਡ ਅਦਾਕਾਰਾਂ ਅਤੇ ਕ੍ਰਿਕਟਰਾਂ ਦੇ ਅਫੇਅਰ ਪੁਰਾਣੇ ਸਮੇਂ ਤੋਂ ਹੀ ਆਮ ਹਨ। ਅਜਿਹੀਆਂ ਕਈ ਅਦਾਕਾਰਾਂ ਹਨ, ਜਿਨ੍ਹਾਂ ਨੇ ਕ੍ਰਿਕਟਰ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਕ੍ਰਿਕਟ ਅਤੇ ਬਾਲੀਵੁੱਡ ਦਾ ਇਹ ਰਿਸ਼ਤਾ ਅੱਜ ਵੀ ਕਾਇਮ ਹੈ। ਇਨ੍ਹੀਂ ਦਿਨੀਂ ਸਾਰਾ ਅਲੀ ਖਾਨ ਦਾ ਨਾਂ ਬੀ-ਟਾਊਨ 'ਚ ਟੀਮ ਇੰਡੀਆ ਦੇ ਖੂਬਸੂਰਤ ਖਿਡਾਰੀਆਂ 'ਚੋਂ ਇਕ ਸ਼ੁਭਮਨ ਗਿੱਲ ਨਾਲ ਚਰਚਾ 'ਚ ਹੈ। ਹਾਲ ਹੀ 'ਚ ਕਥਿਤ ਜੋੜੇ ਨੂੰ ਡਿਨਰ ਡੇਟ 'ਤੇ ਅਤੇ ਫਿਰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਸੀ। ਉਦੋਂ ਤੋਂ ਉਨ੍ਹਾਂ ਦੀ ਡੇਟਿੰਗ ਦੀਆਂ ਖਬਰਾਂ ਨੇ ਕਾਫੀ ਜ਼ੋਰ ਫੜਿਆ ਹੈ। ਹੁਣ ਇਕ ਇੰਟਰਵਿਊ 'ਚ ਸ਼ੁਭਮਨ ਗਿੱਲ ਨੇ ਸਾਰਾ ਨੂੰ ਡੇਟ ਕਰਨ ਦੇ ਸਵਾਲ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਸ਼ੁਬਮਨ ਦਾ ਹੈਰਾਨ ਕਰਨ ਵਾਲਾ ਖੁਲਾਸਾ: ਮੀਡੀਆ ਰਿਪੋਰਟਾਂ ਮੁਤਾਬਕ ਸ਼ੁਬਮਨ ਗਿੱਲ ਨੂੰ ਇੱਕ ਪੰਜਾਬੀ ਚੈਟ ਸ਼ੋਅ 'ਦਿਲ ਦੀਆਂ ਗੱਲਾਂ' ਵਿੱਚ ਦੇਖਿਆ ਗਿਆ ਸੀ। ਸ਼ੁਭਮਨ ਨੇ ਇੱਥੇ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸ਼ੋਅ ਨੂੰ ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਹੋਸਟ ਕਰ ਰਹੀ ਹੈ। ਸ਼ੋਅ 'ਚ ਸੋਨਮ ਨੇ ਸ਼ੁਭਮਨ ਦੇ ਸਾਹਮਣੇ ਸਵਾਲ ਰੱਖਿਆ ਸੀ ਕਿ ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾ ਕੌਣ ਹੈ? ਇਸ 'ਤੇ ਸ਼ੁਭਮਨ ਨੇ ਬਿਨਾਂ ਝਿਜਕ ਸਾਰਾ ਅਲੀ ਖਾਨ ਦਾ ਨਾਂ ਲਿਆ। ਇਸ ਤੋਂ ਬਾਅਦ ਸੋਨਮ ਨੇ ਪੁੱਛਿਆ ਕਿ ਕੀ ਤੁਸੀਂ ਸਾਰਾ ਨੂੰ ਡੇਟ ਕਰ ਰਹੇ ਹੋ, ਜਿਸ 'ਤੇ ਸ਼ੁਭਮਨ ਨੇ ਸਵਾਲ ਨੂੰ ਟਾਲਿਆ ਅਤੇ ਜਵਾਬ ਦਿੱਤਾ ਕਿ ਸ਼ਾਇਦ।