ਮੁੰਬਈ: ਸਾਰਾ ਅਲੀ ਖਾਨ ਨੇ ਫਿਲਮ ਸਿਮਬਾ ਤੋਂ ਬਾਅਦ ਰਣਵੀਰ ਸਿੰਘ ਨਾਲ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਵਿੱਚ ਫਿਰ ਤੋਂ ਕੰਮ ਕੀਤਾ ਹੈ। ਸਾਰਾ ਅਲੀ ਖਾਨ ਨੇ ਇਸ ਫਿਲਮ ਦੇ ਇੱਕ ਗੀਤ ਵਿੱਚ ਕੈਮਿਓ ਕੀਤਾ ਹੈ। ਜਿਸਦੀ ਤਸਵੀਰ ਅਦਾਕਾਰਾ ਨੇ ਸੋਸ਼ਲ ਮੀਡੀਆਂ 'ਤੇ ਸ਼ੇਅਰ ਕੀਤੀ ਹੈ।
ਸਾਰਾ ਅਲੀ ਖਾਨ ਨੇ ਰਣਵੀਰ ਸਿੰਘ ਨਾਲ ਤਸਵੀਰਾਂ ਕੀਤੀਆਂ ਸ਼ੇਅਰ: ਸਾਰਾ ਅਲੀ ਖਾਨ ਨੇ ਬੀਤੇ ਸ਼ਨੀਵਾਰ ਨੂੰ ਕਰਨ ਜੌਹਰ ਦੀ ਨਿਰਦੇਸ਼ਿਤ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀਆਂ ਕੁਝ ਤਸਵੀਰਾਂ ਰਣਵੀਰ ਸਿਘ ਨਾਲ ਸ਼ੇਅਰ ਕੀਤੀਆਂ ਅਤੇ ਕੈਪਸ਼ਨ ਵਿੱਚ ਲਿਖਿਆ," ਮੇਰਾ ਸਿਮਬਾ, ਸਾਰਿਆਂ ਦਾ ਰੌਕੀ। ਦਹਾੜਦੇ ਰਹੋ।" ਤਸਵੀਰ ਵਿੱਚ ਸਾਰਾ ਅਲੀ ਖਾਨ ਅਤੇ ਰਣਵੀਰ ਸਿੰਘ ਬਲੈਕ ਕਲਰ ਦੇ ਆਊਟਫਿੱਟ ਵਿੱਚ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਸਿਮਬਾ ਕਪਲ ਕਾਫੀ ਹੌਟ ਲੱਗ ਰਹੇ ਹਨ।
ਸਾਰਾ ਅਲੀ ਖਾਨ ਦੀ ਇਸ ਪੋਸਟ 'ਤੇ ਰਣਵੀਰ ਸਿਘ ਸਮੇਤ ਕਈ ਲੋਕਾਂ ਨੇ ਦਿੱਤੀ ਆਪਣੀ ਪ੍ਰਤੀਕਿਰੀਆਂ: ਸਾਰਾ ਅਲੀ ਖਾਨ ਦੀ ਇਸ ਪੋਸਟ 'ਤੇ ਫਿਲਮ ਦੇ ਰੌਕੀ ਮਤਲਬ ਰਣਵੀਰ ਸਿੰਘ ਨੇ ਪ੍ਰਤੀਕਿਰੀਆਂ ਦਿੱਤੀ ਹੈ। ਉਨ੍ਹਾਂ ਨੇ ਕੰਮੈਟ ਸੈਕਸ਼ਨ 'ਚ ਲਾਲ ਦਿਲ ਵਾਲੇ ਇਮੋਜੀ ਸ਼ੇਅਰ ਕੀਤੇ ਹਨ। ਦੂਜੇ ਪਾਸੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਫਾਈਰ ਅਤੇ ਲਾਲ ਦਿਲ ਵਾਲੇ ਇਮੋਜੀ ਨਾਲ ਆਪਣੀ ਪ੍ਰਤੀਕਿਰੀਆਂ ਦਿੱਤੀ ਹੈ। ਇਸਦੇ ਨਾਲ ਹੀ ਇੱਕ ਪ੍ਰੰਸ਼ਸਕ ਨੇ ਸਿਮਬਾ ਕਪਲ ਦੀ ਤਾਰੀਫ਼ ਕਰਦੇ ਹੋਏ ਲਿਖਿਆ ਹੈ," ਤੁਸੀਂ ਲੋਕ ਬਹੁਤ ਵਧੀਆਂ ਲੱਗ ਰਹੇ ਹੋ।"
ਸਾਰਾ ਅਲੀ ਖਾਨ ਦਾ ਵਰਕ ਫਰੰਟ:ਸਾਰਾ ਅਲੀ ਖਾਨ ਅਨੁਰਾਗ ਬਾਸੂ ਦੀ ਆਉਣ ਵਾਲੀ ਫਿਲਮ 'ਮੈਟਰੋ' ਵਿੱਚ ਆਦਿਤਿਆ ਰਾਏ ਕਪੂਰ ਨਾਲ ਸਕ੍ਰੀਨ ਸਾਂਝਾ ਕਰਦੀ ਨਜ਼ਰ ਆਵੇਗੀ। ਇਸ ਫਿਲਮ 'ਚ ਪੰਕਜ ਤ੍ਰਿਪਾਠੀ, ਕੋਂਕਣਾ ਸੇਨ ਸ਼ਰਮਾ, ਅਨੁਪਮ ਖੇਰ, ਫਾਤਿਮਾ ਸਨਾ ਸ਼ੇਖ, ਅਲੀ ਫਜ਼ਲ ਅਤੇ ਨੀਨਾ ਗੁਪਤਾ ਵੀ ਹਨ। ਇਸ ਤੋਂ ਇਲਾਵਾ ਸਾਰਾ ਅਲੀ ਖਾਨ 'ਏ ਵਤਨ ਮੇਰੇ ਵਤਨ' ਵਿੱਚ ਵੀ ਨਜ਼ਰ ਆਵੇਗੀ।