ਪੰਜਾਬ

punjab

ETV Bharat / entertainment

Sanjay Dutt Recollects Jail Time: ਮਾੜੇ ਸਮੇਂ ਨੂੰ ਯਾਦ ਕਰਕੇ ਭਾਵੁਕ ਹੋਏ ਸੰਜੇ ਦੱਤ, ਕਿਹਾ- ਜਦੋਂ ਮੈਂ ਪੂਨੇ ਦੀ ਯਰਵਦਾ ਜੇਲ੍ਹ 'ਚ ਸੀ... - ਸੰਜੇ ਦੱਤ ਜੇਲ੍ਹ ਵਿੱਚ

Sanjay Dutt: 'ਸਟਾਰ ਵਰਸੇਜ਼ ਫੂਡ ਸਰਵਾਈਵਲ' 'ਚ ਨਜ਼ਰ ਆਉਣ ਵਾਲੇ ਬਾਲੀਵੁੱਡ ਸਟਾਰ ਸੰਜੇ ਦੱਤ ਨੇ ਪੂਨੇ ਦੀ ਯਰਵਦਾ ਜੇਲ੍ਹ 'ਚ ਆਪਣੀ ਸਜ਼ਾ ਕੱਟਣ ਦੇ ਸਮੇਂ ਨੂੰ ਯਾਦ ਕੀਤਾ।

Sanjay Dutt
Sanjay Dutt

By ETV Bharat Punjabi Team

Published : Oct 6, 2023, 11:25 AM IST

ਮੁੰਬਈ (ਬਿਊਰੋ):'ਸਟਾਰ ਵਰਸੇਜ਼ ਫੂਡ ਸਰਵਾਈਵਲ' 'ਚ ਨਜ਼ਰ ਆਉਣ ਵਾਲੇ ਬਾਲੀਵੁੱਡ ਸਟਾਰ ਸੰਜੇ ਦੱਤ ਨੇ ਪੂਨੇ ਦੀ ਯਰਵਦਾ ਜੇਲ੍ਹ 'ਚ ਸਜ਼ਾ ਕੱਟਦੇ ਹੋਏ ਆਪਣੀ ਜ਼ਿੰਦਗੀ ਦੇ ਔਖੇ ਸਮੇਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਅਦਾਕਾਰ ਨੇ ਕਿਹਾ ਕਿ ਮੈਂ ਪਹਿਲੀ ਵਾਰ ਜੇਲ੍ਹ ਗਿਆ ਸੀ ਅਤੇ ਮੈਨੂੰ ਅਜੀਬ ਮਹਿਸੂਸ ਹੋ ਰਿਹਾ ਸੀ। ਇਸ ਸਮੇਂ ਦੌਰਾਨ ਮੈਨੂੰ ਸੁਨੀਲ ਸ਼ੈੱਟੀ, ਅਕਸ਼ੈ ਕੁਮਾਰ, ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਮੇਰੀ ਚੰਗੀ ਸਿਹਤ ਦੀ ਕਾਮਨਾ ਕਰਨ ਲਈ ਮੈਨੂੰ ਮਿਲਣ (Sanjay Dutt recollects jail time) ਆਏ ਸਨ।

ਸੰਜੇ ਦੱਤ ਨੇ ਗੱਲਬਾਤ ਦੌਰਾਨ ਦੱਸਿਆ ਕਿ 'ਜੇਲ੍ਹ ਦੀ ਸਜ਼ਾ ਭੁਗਤਣ ਨੂੰ ਲੈ ਕੇ ਮੈਨੂੰ ਮਨ ਬਣਾਉਣਾ ਪਿਆ ਕਿ ਹਾਂ ਮੈਨੂੰ ਜਾਣਾ ਪਵੇਗਾ ਅਤੇ ਮੈਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ। ਇਸ ਬਾਰੇ ਜ਼ਿਆਦਾ ਸੋਚਣਾ ਕਿਉਂ ਹੈ?’

ਸਜ਼ਾ ਭੁਗਤਣ ਦੌਰਾਨ ਉਸ ਨੇ ਆਪਣਾ ਸਮਾਂ ਕਿਵੇਂ ਬਤੀਤ ਕੀਤਾ, ਇਸ ਬਾਰੇ ਦੱਤ ਨੇ ਕਿਹਾ, ‘ਮੈਂ ਛੇ ਸਾਲ ਇਸ ਦਾ ਸਾਹਮਣਾ ਕੀਤਾ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਬਹੁਤ ਕੁਝ ਸਿੱਖਿਆ। ਅਦਾਕਾਰ ਨੇ ਦੱਸਿਆ ਕਿ 'ਮੈਂ ਉਸ ਸਮੇਂ ਨੂੰ ਖਾਣਾ ਬਣਾਉਣ, ਪੜ੍ਹਨ ਅਤੇ ਧਰਮ ਗ੍ਰੰਥਾਂ ਨੂੰ ਸਿੱਖਣ ਵਿੱਚ ਵਰਤਿਆ ਅਤੇ ਇਸ ਦੌਰਾਨ ਮੈਂ ਉੱਥੇ ਵਰਕਆਊਟ ਵੀ ਕੀਤਾ ਅਤੇ ਮੈਂ ਇਕ ਫਿੱਟ ਸਰੀਰ ਨਾਲ ਬਾਹਰ ਆਇਆ।'

1980 ਦੇ ਦਹਾਕੇ ਅਤੇ ਹੁਣ ਦੇ ਬਾਲੀਵੁੱਡ ਬਾਰੇ ਗੱਲ ਕਰਦੇ ਹੋਏ ਸੰਜੇ ਨੇ ਕਿਹਾ ਕਿ 'ਸਾਡੇ ਸਾਰਿਆਂ ਵਿਚਕਾਰ ਬਹੁਤ ਵਧੀਆ ਬਾਂਡਿੰਗ ਰਹੀ ਹੈ ਅਤੇ ਅਸੀਂ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ'। 'ਸਟਾਰ ਵਰਸੇਜ਼ ਫੂਡ ਸਰਵਾਈਵਲ' 'ਤੇ ਆਪਣੇ ਤਜ਼ਰਬੇ ਨੂੰ ਯਾਦ ਕਰਦੇ ਹੋਏ ਸੰਜੇ ਨੇ ਕਿਹਾ ਕਿ 'ਸਟਾਰ ਬਨਾਮ ਫੂਡ ਸਰਵਾਈਵਲ' 'ਤੇ ਮੇਰਾ ਸਫ਼ਰ ਬਹੁਤ ਖੂਬਸੂਰਤ ਰਿਹਾ ਹੈ, ਜਿਸ ਨੂੰ ਮੈਂ ਸਾਰੀ ਉਮਰ ਸੰਭਾਲ ਕੇ ਰੱਖਾਂਗਾ। 'ਖਾਣਾ, ਦੋਸਤੀ ਅਤੇ ਹਾਸਾ ਸੱਚਮੁੱਚ ਸੁੰਦਰ ਜੀਵਨ ਲਈ ਸਭ ਤੋਂ ਵਧੀਆ ਚੀਜ਼ਾਂ ਹਨ।'

ਤੁਹਾਨੂੰ ਅੱਗੇ ਦੱਸ ਦੇਈਏ ਕਿ ਸੁਨੀਲ ਸ਼ੈੱਟੀ ਅਤੇ ਸੰਜੇ ਦੱਤ 'ਸਟਾਰ ਵਰਸੇਜ਼ ਫੂਡ ਸਰਵਾਈਵਲ' ਦੇ ਪ੍ਰੀਮੀਅਰ ਐਪੀਸੋਡ 'ਚ ਹਿੱਸਾ ਲੈਣਗੇ। ਇਹ ਜੋੜੀ ਰਣਵੀਰ ਬਰਾੜ (ਸ਼ੋਅ ਹੋਸਟ) ਨਾਲ ਨਜ਼ਰ ਆਵੇਗੀ। 'ਸਟਾਰ ਬਨਾਮ ਫੂਡ ਸਰਵਾਈਵਲ' ਦਾ ਪਹਿਲਾਂ ਐਪੀਸੋਡ ਡਿਸਕਵਰੀ ਚੈਨਲ ਅਤੇ ਡਿਸਕਵਰੀ ਪਲੱਸ 'ਤੇ 9 ਅਕਤੂਬਰ ਨੂੰ ਪ੍ਰਸਾਰਿਤ ਹੋਵੇਗਾ।

ABOUT THE AUTHOR

...view details