ਚੰਡੀਗੜ੍ਹ: ਪੰਜਾਬੀ ਗਾਇਕ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਫਿਲਮ ਦੇ ਰਿਲੀਜ਼ ਹੋਣ ਵਿੱਚ ਹੁਣ ਕੁੱਝ ਘੰਟੇ ਹੀ ਰਹਿ ਗਏ ਹਨ ਅਤੇ ਫਿਰ ਫਿਲਮ ਲੋਕਾਂ ਵਿੱਚ ਆ ਜਾਵੇਗੀ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਇਸ ਪੰਜਾਬੀ ਫਿਲਮ ਦਾ ਮੁੰਬਈ ਵਿਖੇ ਪ੍ਰੀਮੀਅਰ ਕੀਤਾ ਗਿਆ, ਇਸ ਪ੍ਰੀਮੀਅਰ ਵਿੱਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਵੀ ਵਿਸ਼ੇਸ਼ ਤੌਰ ਉਤੇ ਪਹੁੰਚੇ। ਅਦਾਕਾਰ ਨੇ ਫਿਲਮ ਦੀ ਕਾਫੀ ਤਾਰੀਫ਼ ਕੀਤੀ। ਇਸ ਦੌਰਾਨ ਇੱਕ ਅਜਿਹੀ ਚੀਜ਼ ਵਾਪਰੀ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਇਹ ਸੀ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਪੈਰੀ ਹੱਥ ਲਾਏ। ਇਸ ਤੋਂ ਬਾਅਦ ਅਦਾਕਾਰ ਸੰਜੇ ਦੱਤ ਵੀ ਗਾਇਕ ਨੂੰ ਪਿਆਰ ਦਿੰਦੇ ਨਜ਼ਰ ਆਏ। ਸੰਜੇ ਦੱਤ ਤੋਂ ਇਲਾਵਾ ਇਸ ਪ੍ਰੀਮੀਅਰ ਵਿੱਚ ਅਦਾਕਾਰ ਸੋਨੂੰ ਸੂਦ ਨੇ ਵੀ ਸ਼ਿਰਕਤ ਕੀਤੀ।
- Nisha Bano: ਨਿਰਮਾਤਰੀ ਵਜੋਂ ਨਵੇਂ ਸਿਨੇਮਾ ਆਗਾਜ਼ ਵੱਲ ਵਧੀ ਅਦਾਕਾਰਾ ਨਿਸ਼ਾ ਬਾਨੋ, ਇਸ ਫਿਲਮ ਦਾ ਕੀਤਾ ਐਲਾਨ
- Punjabi Film Shahkot: ਇਸ ਵੱਡੀ ਪੰਜਾਬੀ ਫਿਲਮ ਦਾ ਹਿੱਸਾ ਬਣੇ ਗੁਰੂ ਰੰਧਾਵਾ, ਪੰਜਾਬੀ ਸਮੇਤ ਇੰਨਾ ਭਾਸ਼ਾਵਾਂ ਵਿੱਚ ਹੋਏਗੀ ਰਿਲੀਜ਼
- Singham Again: ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' ਦਾ ਹਿੱਸਾ ਬਣੇ ਟਾਈਗਰ ਸ਼ਰਾਫ, ਜਾਣੋ ਕਿਸ ਕਿਰਦਾਰ 'ਚ ਆਉਣਗੇ ਨਜ਼ਰ