ਮੁੰਬਈ (ਮਹਾਰਾਸ਼ਟਰ): ਦੱਖਣੀ ਸਿਤਾਰੇ ਸਮੰਥਾ ਅਤੇ ਵਿਜੇ ਦੇਵਰਕੋਂਡਾ ਕਸ਼ਮੀਰ 'ਚ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਡੂੰਘੇ ਪਾਣੀ 'ਚ ਡਿੱਗ ਗਈ ਅਤੇ ਹਾਦਸੇ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ।
ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇ ਕੇ ਮਦਦ ਕੀਤੀ ਗਈ। ਇਕ ਰਿਪੋਰਟ ਮੁਤਾਬਕ ਐਕਸ਼ਨ ਨਾਲ ਭਰਪੂਰ ਸੀਨ ਦੀ ਸ਼ੂਟਿੰਗ ਕਰਦੇ ਸਮੇਂ ਸਿਤਾਰਿਆਂ ਨੂੰ ਕਾਫੀ ਸੱਟ ਲੱਗ ਗਈ, ਜਿਸ ਕਾਰਨ ਸ਼ੂਟਿੰਗ ਨੂੰ ਕੁਝ ਘੰਟਿਆਂ ਲਈ ਰੋਕਣਾ ਪਿਆ। ਇਹ ਘਟਨਾ ਹਫਤੇ ਦੇ ਅਖੀਰ 'ਚ ਵਾਪਰੀ। ਐਤਵਾਰ ਨੂੰ ਸਮੰਥਾ ਅਤੇ ਵਿਜੇ ਦੋਵਾਂ ਨੇ ਸ਼ੂਟਿੰਗ ਜਾਰੀ ਰੱਖੀ, ਇਸ ਵਾਰ ਸ਼੍ਰੀਨਗਰ ਦੀ ਡਲ ਝੀਲ 'ਤੇ ਪਰ ਸ਼ੂਟਿੰਗ ਦੌਰਾਨ ਦੋਵਾਂ ਨੇ ਪਿੱਠ ਦਰਦ ਦੀ ਸ਼ਿਕਾਇਤ ਕੀਤੀ।