ਪੰਜਾਬ

punjab

ETV Bharat / entertainment

ਸਾਮੰਥਾ ਰੂਥ ਪ੍ਰਭੂ ਹਸਪਤਾਲ 'ਚ ਭਰਤੀ ਹੋਈ ਹੈ ਜਾਂ ਨਹੀਂ, ਸਟਾਫ਼ ਨੇ ਦੱਸਿਆ ਸਾਰਾ ਸੱਚ - ਸਾਮੰਥਾ ਰੂਥ ਪ੍ਰਭੂ ਹਸਪਤਾਲ

ਦੱਖਣ ਦੀ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੂੰ ਮਾਇਓਸਾਈਟਿਸ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਾਂ ਨਹੀਂ, ਅਦਾਕਾਰਾ ਦੇ ਸਟਾਫ ਨੇ ਇਸ ਬਾਰੇ ਪੂਰੀ ਸੱਚਾਈ ਦੱਸ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਅਦਾਕਾਰਾ ਹੁਣ ਕਿਸ ਹਾਲਤ ਵਿੱਚ ਹੈ।

Etv Bharat
Etv Bharat

By

Published : Nov 24, 2022, 3:13 PM IST

ਹੈਦਰਾਬਾਦ: ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਤੇ ਟਾਪ ਅਦਾਕਾਰਾ ਸਮੰਥਾ ਰੂਥ ਪ੍ਰਭੂ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਅਦਾਕਾਰਾ ਦੇ ਬਾਰੇ 'ਚ ਕਿਹਾ ਜਾ ਰਿਹਾ ਸੀ ਕਿ ਮਾਇਓਸਾਈਟਸ ਨਾਂ ਦੀ ਬੀਮਾਰੀ ਕਾਰਨ ਅਦਾਕਾਰਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੁਣ ਅਦਾਕਾਰਾ ਦੀ ਤਰਫੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸਮੰਥਾ ਦੇ ਹਸਪਤਾਲ 'ਚ ਭਰਤੀ ਹੋਣ ਦੀਆਂ ਖਬਰਾਂ ਬੇਬੁਨਿਆਦ ਹਨ ਅਤੇ ਉਹ ਘਰ 'ਚ ਹੈ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੈ।

ਸਾਮੰਥਾ ਹਸਪਤਾਲ 'ਚ ਭਰਤੀ?: ਆਪਣੀ ਤਾਜ਼ਾ ਰਿਲੀਜ਼ 'ਯਸ਼ੋਦਾ' ਨਾਲ ਸੁਰਖੀਆਂ ਬਟੋਰ ਰਹੀ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੂੰ ਆਟੋਇਮਿਊਨ ਡਿਜ਼ੀਜ਼ ਮਾਇਓਸਾਈਟਿਸ ਤੋਂ ਪੀੜਤ ਦੱਸਿਆ ਜਾਂਦਾ ਹੈ ਅਤੇ ਵੀਰਵਾਰ ਨੂੰ ਇਲਾਜ ਲਈ ਹੈਦਰਾਬਾਦ ਦੇ ਇਕ ਹਸਪਤਾਲ 'ਚ ਦਾਖਲ ਹੋਈ ਸੀ। ਪਰ ਹੁਣ ਇਨ੍ਹਾਂ ਖਬਰਾਂ 'ਤੇ ਅਦਾਕਾਰਾ ਦੇ ਬੁਲਾਰੇ ਨੇ ਬਿਆਨ ਦੇ ਕੇ ਸਭ ਕੁਝ ਸਾਫ ਕਰ ਦਿੱਤਾ ਹੈ। ਸਮੰਥਾ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਸਾਰੀਆਂ ਖਬਰਾਂ ਬੇਬੁਨਿਆਦ ਹਨ ਅਤੇ ਇਹਨਾਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ, ਸਮੰਥਾ ਸਿਹਤਮੰਦ ਹੈ ਅਤੇ ਘਰ ਵਿੱਚ ਆਰਾਮ ਕਰ ਰਹੀ ਹੈ।

ਅਦਾਕਾਰਾ ਦੀ ਪੋਸਟ ਨੇ ਮਚਾਈ ਹਲਚਲ: ਜ਼ਿਕਰਯੋਗ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਸਮੰਥਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਹ ਹਸਪਤਾਲ 'ਚ ਪਈ ਨਜ਼ਰ ਆ ਰਹੀ ਸੀ। ਨਾਲ ਹੀ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਮਾਈਓਸਾਈਟਿਸ ਨਾਮਕ ਇੱਕ ਦੁਰਲੱਭ ਆਟੋਇਮਿਊਨ ਬਿਮਾਰੀ ਤੋਂ ਪੀੜਤ ਹੈ। ਅਦਾਕਾਰਾ ਨੇ ਕਿਹਾ ਕਿ ਉਹ ਬਿਮਾਰੀ ਦੇ ਆਖਰੀ ਪੜਾਅ 'ਤੇ ਨਹੀਂ ਹੈ। ਇਸ ਤੋਂ ਬਾਅਦ ਸਮੰਥਾ ਦੇ ਹਸਪਤਾਲ 'ਚ ਭਰਤੀ ਹੋਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਅਤੇ ਫਿਰ ਵੀਰਵਾਰ ਨੂੰ ਉਨ੍ਹਾਂ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ।

ਸਾਮੰਥਾ ਨੂੰ ਮਿਲਿਆ ਮੋਸਟ ਪਾਪੂਲਰ ਸੈਲੇਬ ਦਾ ਖਿਤਾਬ: ਸਾਲ 2022 ਦੀਆਂ ਸਭ ਤੋਂ ਮਸ਼ਹੂਰ ਫੀਮੇਲ ਸੈਲੇਬਸ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਲਿਸਟ 'ਚ 'ਓਮ ਅੰਟਾਵਾ' ਫੇਮ ਅਦਾਕਾਰਾ ਸਮੰਥਾ ਨੇ ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਸਾਰੀਆਂ ਅਦਾਕਾਰਾ ਨੂੰ ਪਛਾੜ ਦਿੱਤਾ ਹੈ। ਸਮੰਥਾ ਨੂੰ ਸਾਲ 2022 ਦੀ ਸਭ ਤੋਂ ਮਸ਼ਹੂਰ ਅਦਾਕਾਰਾ ਚੁਣਿਆ ਗਿਆ ਹੈ। ਇਸ ਦੌੜ 'ਚ ਉਸ ਨੇ ਬਾਲੀਵੁੱਡ ਦੀਆਂ ਦਿੱਗਜ ਅਦਾਕਾਰਾਂ ਕੈਟਰੀਨਾ ਕੈਫ, ਦੀਪਿਕਾ ਪਾਦੂਕੋਣ ਅਤੇ ਆਲੀਆ ਭੱਟ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ:Box Office Report: 100 ਕਰੋੜ ਤੋਂ ਮਹਿਜ਼ ਇੰਨੀ ਦੂਰ ਹੈ ਫਿਲਮ 'ਦ੍ਰਿਸ਼ਯਮ 2'

ABOUT THE AUTHOR

...view details