ਹੈਦਰਾਬਾਦ:ਸਾਊਥ ਸਿਨੇਮਾ ਦੀ ਖੂਬਸੂਰਤ ਅਤੇ ਸ਼ਾਨਦਾਰ ਅਦਾਕਾਰਾਂ 'ਚੋਂ ਇਕ ਸਾਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਸਾਮੰਥਾ ਆਪਣੀ ਆਉਣ ਵਾਲੀ ਲਵ ਸਟੋਰੀ ਅਤੇ ਕਾਮੇਡੀ ਡਰਾਮਾ ਫਿਲਮ 'ਕੁਸ਼ੀ' 'ਚ ਸਾਊਥ ਸਟਾਰ ਵਿਜੇ ਦੇਵਰਕੋਂਡਾ ਨਾਲ ਨਜ਼ਰ ਆਵੇਗੀ। ਫਿਲਮ 'ਕੁਸ਼ੀ' ਦੀ ਰਿਲੀਜ਼ 'ਚ ਬਹੁਤ ਘੱਟ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨਿਊਯਾਰਕ ਪਹੁੰਚੀ ਅਤੇ ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਇੱਥੇ 41ਵੇਂ ਇੰਡੀਆ ਡੇਅ ਪਰੇਡ 'ਚ ਹਿੱਸਾ ਲਿਆ।
ਨਿਊਯਾਰਕ ਤੋਂ ਸਾਮੰਥਾ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਹੁਣ ਖੁਦ ਨਿਊਯਾਰਕ ਤੋਂ ਤਸਵੀਰਾਂ ਸ਼ੇਅਰ ਕਰਕੇ ਸਾਮੰਥਾ ਨੇ ਆਪਣੇ ਫਿਲਮੀ ਕਰੀਅਰ ਨਾਲ ਜੁੜਿਆ ਇਕ ਵੱਡਾ ਖੁਲਾਸਾ ਕੀਤਾ ਹੈ। ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸਾਮੰਥਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਾਮੰਥਾ ਨੇ ਨਿਊਯਾਰਕ ਤੋਂ ਆਪਣੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ 'ਉਹ ਕਹਿੰਦੇ ਹਨ, ਨਿਊਯਾਰਕ ਉਹ ਜਗ੍ਹਾ ਹੈ ਜਿੱਥੇ ਸੁਪਨੇ ਬਣਦੇ ਹਨ, ਮੈਂ ਇੱਥੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਇੱਕ ਡਰੀ ਹੋਈ ਛੋਟੀ ਕੁੜੀ ਜਿਸ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ, ਪਰ ਵੱਡੇ ਸੁਪਨੇ ਦੇਖਣ ਦੀ ਹਿੰਮਤ ਸੀ, ਅੱਜ 14 ਸਾਲਾਂ ਬਾਅਦ ਉਸੇ ਜਗ੍ਹਾਂ ਉਤੇ ਹਾਂ।'
ਨਿਊਯਾਰਕ ਤੋਂ ਸਾਮੰਥਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਭੂਰੇ ਰੰਗ ਦੀ ਚਮਕੀਲੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਤੇ ਉਸ ਦੇ ਪ੍ਰਸ਼ੰਸਕ ਅਦਾਕਾਰਾ ਲਈ ਗੋਰਜਿਅਸ, ਗਲੈਮਰਸ ਅਤੇ ਸਟਨਿੰਗ ਵਰਗੇ ਸ਼ਾਨਦਾਰ ਕਮੈਂਟ ਕਰ ਰਹੇ ਹਨ। ਸਾਮੰਥਾ ਨੂੰ ਤਸਵੀਰਾਂ ਸ਼ੇਅਰ ਕੀਤੇ ਇਕ ਘੰਟੇ ਤੋਂ ਵੱਧ ਨਹੀਂ ਹੋਇਆ ਹੈ ਅਤੇ ਸਾਢੇ ਚਾਰ ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਇਸ 'ਤੇ ਲਾਈਕ ਬਟਨ ਦਬਾਇਆ ਹੈ।
ਕੁਸ਼ੀ ਬਾਰੇ: ਸ਼ਿਵ ਨਿਰਵਾਣ ਦੁਆਰਾ ਨਿਰਦੇਸ਼ਤ ਕੁਸ਼ੀ ਵਿੱਚ ਸਾਮੰਥਾ ਇੱਕ ਕਸ਼ਮੀਰੀ ਕੁੜੀ ਦੇ ਰੂਪ ਵਿੱਚ ਅਤੇ ਵਿਜੇ ਘਾਟੀ ਵਿੱਚ ਤਾਇਨਾਤ ਇੱਕ ਫੌਜੀ ਅਧਿਕਾਰੀ ਦੇ ਰੂਪ ਵਿੱਚ ਹਨ। ਇੱਥੇ ਵਿਜੇ ਅਤੇ ਸਾਮੰਥਾ ਦੀ ਮੁਲਾਕਾਤ ਹੁੰਦੀ ਹੈ ਅਤੇ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਨ ਲੱਗਦੇ ਹਨ ਅਤੇ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਪਰ ਇੱਕ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਕਾਫੀ ਹੰਗਾਮਾ ਹੋ ਜਾਂਦਾ ਹੈ। ਇਹ ਫਿਲਮ 1 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।