ਮੁੰਬਈ: ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਬਣੀ ਬਾਇਓਪਿਕ 'ਸੈਮ ਬਹਾਦੁਰ' 1 ਦਸੰਬਰ ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਵਿੱਕੀ ਕੌਸ਼ਲ ਨੇ ਲੀਡ ਰੋਲ ਅਦਾ ਕੀਤਾ ਹੈ। 'ਸੈਮ ਬਹਾਦੁਰ' ਨੇ 8 ਦਿਨਾਂ 'ਚ ਲਗਭਗ 42 ਕਰੋੜ ਦਾ ਵਪਾਰ ਕੀਤਾ ਹੈ। ਇਸ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਕਾਫ਼ੀ ਹੱਦ ਤੱਕ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਤੋਂ ਪ੍ਰਭਾਵਿਤ ਹੋਇਆ ਹੈ।
'ਸੈਮ ਬਹਾਦੁਰ' ਦਾ 9ਵੇਂ ਦਿਨ ਦਾ ਕਲੈਕਸ਼ਨ:ਮੀਡੀਆ ਰਿਪੋਰਟਸ ਅਨੁਸਾਰ, ਫਿਲਮ 'ਸੈਮ ਬਹਾਦੁਰ' ਦੇ 9ਵੇਂ ਦਿਨ ਦੇ ਕਲੈਕਸ਼ਨ ਦੀ ਗੱਲ ਕਰੀਏ, ਤਾਂ ਇਹ ਫਿਲਮ ਲਗਭਗ 3 ਕਰੋੜ ਦਾ ਕਲੈਕਸ਼ਨ ਕਰ ਸਕਦੀ ਹੈ, ਜਿਸ ਕਾਰਨ ਫਿਲਮ ਦਾ ਕੁੱਲ ਬਾਕਸ ਆਫਿਸ ਕਲੈਕਸ਼ਨ 45 ਕਰੋੜ ਦੇ ਕਰੀਬ ਪਹੁੰਚ ਜਾਵੇਗਾ। ਮੇਘਨਾ ਗੁਲਜ਼ਾਰ ਦੀ ਫਿਲਮ ਦਾ ਬਜਟ 55 ਕਰੋੜ ਰੁਪਏ ਹੈ। ਰਿਲੀਜ਼ ਦੇ 1 ਹਫ਼ਤੇ ਬਾਅਦ ਵੀ ਫਿਲਮ 'ਸੈਮ ਬਹਾਦੁਰ' ਇਸ ਅੰਕੜੇ ਨੂੰ ਪਾਰ ਨਹੀਂ ਕਰ ਪਾਈ। ਦੂਜੇ ਪਾਸੇ 'ਐਨੀਮਲ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ, ਜਿਸ ਕਰਕੇ ਵਿੱਕੀ ਕੌਸ਼ਲ ਦੀ 'ਸੈਮ ਬਹਾਦੁਰ' ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਫਿਲਮ 'ਸੈਮ ਬਹਾਦੁਰ' ਹਿੱਟ ਸਾਬਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
- Sam Bahadur Box Office Collection: 'ਐਨੀਮਲ' ਦੇ ਅੱਗੇ ਡਿੱਗੀ ਵਿੱਕੀ ਕੌਸ਼ਲ ਦੀ 'ਸੈਮ ਬਹਾਦਰ', ਪਹਿਲੇ ਦਿਨ ਕੀਤੀ ਇੰਨੀ ਕਮਾਈ
- Sam Bahadur Box Office Collection: ਟਿਕਟ ਖਿੜਕੀ 'ਤੇ ਕਾਫੀ ਸੰਘਰਸ਼ ਕਰ ਰਹੀ ਹੈ ਵਿੱਕੀ ਕੌਸ਼ਲ ਦੀ 'ਸੈਮ ਬਹਾਦਰ', ਜਾਣੋ ਚੌਥੇ ਦਿਨ ਦਾ ਕਲੈਕਸ਼ਨ
- Sam Bahadur Box Office Collection: ਇੱਕ ਹਫ਼ਤੇ 'ਚ ਬਾਕਸ ਆਫਿਸ 'ਤੇ ਠੰਢੀ ਪਈ ਸੈਮ ਬਹਾਦਰ, ਜਾਣੋ 6ਵੇਂ ਦਿਨ ਦਾ ਕਲੈਕਸ਼ਨ