ਮੁੰਬਈ: ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਅਤੇ ਰੋਨੀ ਸਕ੍ਰੂਵਾਲਾ ਦੁਆਰਾ ਨਿਰਮਿਤ ਫਿਲਮ 'ਸੈਮ ਬਹਾਦੁਰ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। 1 ਦਸੰਬਰ 2023 ਨੂੰ ਰਿਲੀਜ਼ ਹੋਈ ਇਹ ਫਿਲਮ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫਿਲਮ 'ਚ ਵਿੱਕੀ ਕੌਸ਼ਲ ਨੇ ਸੈਮ ਮਾਨੇਕਸ਼ਾ ਦੀ ਭੂਮਿਕਾ ਨਿਭਾਈ ਹੈ। ਫਿਲਮ 'ਐਨੀਮਲ' ਨਾਲ ਟੱਕਰ ਦੇ ਬਾਵਜੂਦ 'ਸੈਮ ਬਹਾਦੁਰ' ਆਪਣੇ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫ਼ਲ ਰਹੀ ਹੈ।
Sam Bahadur Box Office Collection Day 11: ਐਨੀਮਲ ਦੇ ਸਾਹਮਣੇ ਵਿੱਕੀ ਕੌਸ਼ਲ ਦੀ 'ਸੈਮ ਬਹਾਦੁਰ' ਨੇ ਨਹੀਂ ਮੰਨੀ ਹਾਰ, ਜਾਣੋ 11ਵੇਂ ਦਿਨ ਦਾ ਕਲੈਕਸ਼ਨ
Sam Bahadur Box Office Collection Day: 1 ਦਸੰਬਰ ਨੂੰ ਵਿੱਕੀ ਕੌਸ਼ਲ ਦੀ ਫਿਲਮ 'ਸੈਮ ਬਹਾਦੁਰ' ਦਾ ਸਾਹਮਣਾ ਰਣਬੀਰ ਕਪੂਰ ਦੀ 'ਐਨੀਮਲ' ਨਾਲ ਹੋਇਆ ਸੀ। 'ਐਨੀਮਲ' ਤੋਂ ਪਿੱਛੇ ਰਹਿ ਜਾਣ ਦੇ ਬਾਵਜੂਦ ਵੀ ਫਿਲਮ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫ਼ਲ ਰਹੀ ਹੈ।
By ETV Bharat Entertainment Team
Published : Dec 11, 2023, 12:40 PM IST
ਫਿਲਮ 'ਸੈਮ ਬਹਾਦੁਰ' ਦੇ 11ਵੇਂ ਦਿਨ ਦਾ ਕਲੈਕਸ਼ਨ: ਫਿਲਮ 'ਸੈਮ ਬਹਾਦੁਰ' ਨੇ 10ਵੇਂ ਦਿਨ ਤੱਕ 56.55 ਕਰੋੜ ਦਾ ਭਾਰਤੀ ਨੈੱਟ ਕਲੈਕਸ਼ਨ ਹਾਸਲ ਕਰ ਲਿਆ ਹੈ। ਅੱਜ ਇਹ ਫਿਲਮ ਆਪਣੇ 11ਵੇਂ ਦਿਨ 'ਚ ਪਹੁੰਚ ਗਈ ਹੈ। 11ਵੇਂ ਦਿਨ ਫਿਲਮ 'ਸੈਮ ਬਹਾਦੁਰ' ਨੇ ਆਪਣਾ ਵਧੀਆਂ ਪ੍ਰਦਰਸ਼ਨ ਜਾਰੀ ਰੱਖਿਆ ਹੈ ਅਤੇ ਇਸਦਾ ਕੁੱਲ ਅਨੁਮਾਨਿਤ ਕਲੈਕਸ਼ਨ ਰਿਪੋਰਟ ਅਨੁਸਾਰ, 5.60 ਕਰੋੜ ਹੋਵੇਗਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਬਾਕਸ ਆਫਿਸ 'ਤੇ ਫਿਲਮ ਦਾ ਕੁੱਲ ਕਲੈਕਸ਼ਨ 62.15 ਕਰੋੜ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਫਿਲਮ ਨੇ 65.32% ਦੀ ਆਕੂਪੈਂਸੀ ਦਰਜ ਕੀਤੀ ਸੀ। 'ਸੈਮ ਬਹਾਦੁਰ' ਨੇ 6.25 ਕਰੋੜ ਦੇ ਨਾਲ ਸ਼ੁਰੂਆਤ ਕੀਤੀ ਸੀ। ਫਿਰ ਵੀਕਐਂਡ 'ਤੇ ਫਿਲਮ ਨੇ ਤੇਜ਼ੀ ਫੜੀ। ਫਿਲਮ ਦੇ ਦੂਜੇ ਦਿਨ ਦੀ ਕਮਾਈ 9 ਕਰੋੜ ਹੋ ਗਈ ਸੀ। ਪਹਿਲੇ ਹਫ਼ਤੇ ਦਾ ਕਲੈਕਸ਼ਨ 38.8 ਕਰੋੜ ਰੁਪਏ ਹੋਇਆ ਅਤੇ ਦੂਜੇ ਸ਼ੁੱਕਰਵਾਰ ਨੂੰ 16.67% ਦਾ ਵਾਧਾ ਦਰਜ ਕੀਤਾ ਗਿਆ ਸੀ। 10ਵੇਂ ਦਿਨ ਇੱਕ ਹੋਰ ਸਫ਼ਲ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨਾਲ ਕੁੱਲ ਬਾਕਸ ਆਫਿਸ ਕਲੈਕਸ਼ਨ 7.50 ਕਰੋੜ ਹੋ ਗਿਆ। 'ਸੈਮ ਬਹਾਦੁਰ' ਦੀ ਫਿਲਮ 'ਐਨੀਮਲ' ਨਾਲ ਟੱਕਰ ਦੇਖਣ ਨੂੰ ਮਿਲੀ। ਹਾਲਾਂਕਿ, ਫਿਲਮ ਦੇ ਜ਼ਬਰਦਸਤ ਬੋਲ ਅਤੇ ਆਕਰਸ਼ਕ ਕਹਾਣੀ ਨੇ ਬਾਕਸ ਆਫਿਸ 'ਤੇ ਹੌਲੀ-ਹੌਲੀ ਆਪਣਾ ਕਾਰੋਬਾਰ ਵਧਾਇਆ। ਦੂਜੇ ਪਾਸੇ, ਆਲੋਚਕਾਂ ਦੀ ਪ੍ਰਸ਼ੰਸਾ ਅਤੇ ਦਰਸ਼ਕਾਂ ਦੇ ਸਕਾਰਾਤਮਕ ਹੁੰਗਾਰੇ ਨੇ ਵੀ ਫਿਲਮ ਨੂੰ ਫਾਇਦਾ ਪਹੁੰਚਾਇਆ। ਵਿੱਕੀ ਕੌਸ਼ਲ ਤੋਂ ਇਲਾਵਾ ਸੈਮ ਬਹਾਦਰ ਵਿੱਚ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਵੀ ਹਨ।
- Sam Bahadur Box Office Collection Day 9: 'ਐਨੀਮਲ' ਨੂੰ ਟੱਕਰ ਦੇ ਰਹੀ ਹੈ ਵਿੱਕੀ ਕੌਸ਼ਲ ਦੀ 'ਸੈਮ ਬਹਾਦੁਰ', ਜਾਣੋ 9ਵੇਂ ਦਿਨ ਦਾ ਕਲੈਕਸ਼ਨ
- Animal Box Office Collection Day 11: ਰਣਬੀਰ ਕਪੂਰ ਦੀ 'ਐਨੀਮਲ' ਬਾਕਸ ਆਫਿਸ 'ਤੇ ਕਰ ਰਹੀ ਹੈ ਜ਼ਬਰਦਸਤ ਪ੍ਰਦਰਸ਼ਨ, 450 ਕਰੋੜ ਦੇ ਪਾਰ ਪਹੁੰਚੀ ਫ਼ਿਲਮ
- ਸ਼ਾਹਰੁਖ ਖਾਨ ਨੇ ਦਿਖਾਈ 'ਡੰਕੀ' ਦੇ ਨਵੇਂ ਟ੍ਰੈਕ 'ਓ ਮਾਹੀ' ਦੀ ਝਲਕ, ਪ੍ਰਸ਼ੰਸਕਾਂ ਨੂੰ ਦੱਸਿਆ ਫਿਲਮ ਦੇ ਟਾਈਟਲ ਦਾ ਅਸਲ ਅਰਥ
'ਸੈਮ ਬਹਾਦੁਰ' ਦੀ ਕਹਾਣੀ: 'ਸੈਮ ਬਹਾਦੁਰ' ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਬਾਇਓਪਿਕ ਹੈ। ਫੌਜ 'ਚ ਉਨ੍ਹਾਂ ਦਾ ਕਰੀਅਰ ਚਾਰ ਦਹਾਕਿਆਂ ਅਤੇ ਪੰਜ ਯੁੱਧਾ ਤੱਕ ਫੈਲਿਆ ਰਿਹਾ। ਉਹ ਫੀਲਡ ਮਾਰਸ਼ਲ ਦੇ ਅਹੁਦੇ 'ਤੇ ਤਰੱਕੀ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਫੌਜ ਅਧਿਕਾਰੀ ਬਣੇ। ਫਿਲਮ 'ਸੈਮ ਬਹਾਦੁਰ' ਰਾਹੀ ਮਾਨੇਕਸ਼ਾ, ਭਾਰਤੀ ਫੌਜ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਵਿੱਕੀ ਨੇ ਇਸ ਫਿਲਮ 'ਚ ਸੈਮ ਮਾਨੇਕਸ਼ਾ ਦੀ ਭੂਮਿਕਾ ਨਿਭਾਈ ਹੈ, ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਸਾਨਿਆ ਮਲਹੋਤਰਾ ਨੇ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਨਿਭਾਈ ਹੈ, ਜਦਕਿ ਫਾਤਿਮਾ ਸਨਾ ਸ਼ੇਖ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ 'ਤੇ ਕੇਂਦਰਿਤ ਇਹ ਫਿਲਮ ਵਿੱਕੀ ਕੌਸ਼ਲ ਦੀ 'ਜ਼ਰਾ ਹਟਕੇ ਜ਼ਰਾ ਬਚਕੇ' ਦੀ ਸਫਲਤਾ ਅਤੇ 'ਦਿ ਗ੍ਰੇਟ ਇੰਡੀਅਨ ਫੈਮਿਲੀ' ਤੋਂ ਬਾਅਦ ਸਾਲ ਦੀ ਤੀਜੀ ਫਿਲਮ ਹੈ।