ਹੈਦਰਾਬਾਦ:ਸਾਲ 2023 ਦੇ ਆਖਰੀ ਮਹੀਨੇ ਦਸੰਬਰ ਦੇ ਪਹਿਲੇ ਦਿਨ ਬਾਕਸ ਆਫਿਸ 'ਤੇ ਬਾਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ ਐਨੀਮਲ ਅਤੇ ਸੈਮ ਬਹਾਦਰ ਰਿਲੀਜ਼ ਹੋਈਆਂ ਹਨ। ਦੋਵਾਂ ਫਿਲਮਾਂ ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਦਰਸ਼ਕਾਂ ਦੀਆਂ ਨਜ਼ਰਾਂ ਐਨੀਮਲ ਅਤੇ ਸੈਮ ਬਹਾਦਰ ਦੇ ਓਪਨਿੰਗ ਕਲੈਕਸ਼ਨ 'ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ ਬਾਕਸ ਆਫਿਸ 'ਤੇ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ 'ਚ ਐਨੀਮਲ ਸੈਮ ਬਹਾਦਰ ਤੋਂ ਕਾਫੀ ਅੱਗੇ ਜਾਪਦੀ ਹੈ। ਆਓ ਜਾਣਦੇ ਹਾਂ ਕਿ ਬਾਕਸ ਆਫਿਸ 'ਤੇ ਐਨੀਮਲ ਅਤੇ ਸੈਮ ਬਹਾਦਰ ਦੇ ਕਲੈਕਸ਼ਨ ਦਾ ਅੰਦਾਜ਼ਾਂ ਕੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੈਮ ਬਹਾਦਰ ਨੂੰ ਫਿਲਮ ਰਾਜ਼ੀ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਨੇ ਲਗਭਗ 55 ਕਰੋੜ ਰੁਪਏ ਦੇ ਮਾਮੂਲੀ ਬਜਟ ਨਾਲ ਬਣਾਇਆ ਹੈ। ਖਬਰਾਂ ਮੁਤਾਬਕ ਸੈਮ ਬਹਾਦਰ ਨੇ ਪਹਿਲੇ ਦਿਨ 1,03,192 ਐਡਵਾਂਸ ਟਿਕਟਾਂ ਵੇਚੀਆਂ ਸਨ, ਜਿਸ ਨਾਲ ਫਿਲਮ ਨੇ 3.05 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। sacnilk ਦੀ ਰਿਪੋਰਟ ਦੱਸ ਰਹੀ ਹੈ ਕਿ ਸੈਮ ਬਹਾਦਰ ਪਹਿਲੇ ਦਿਨ ਸਿਰਫ 6 ਕਰੋੜ ਰੁਪਏ ਇਕੱਠੇ ਕਰੇਗੀ।
- Sandeep Reddy Vanga Interview: ਰਣਵੀਰ ਸਿੰਘ ਨੇ ਠੁਕਰਾ ਦਿੱਤੀ ਸੀ ਫਿਲਮ 'ਕਬੀਰ ਸਿੰਘ', 'ਐਨੀਮਲ' ਦੇ ਨਿਰਦੇਸ਼ਕ ਨੇ ਕੀਤਾ ਖੁਲਾਸਾ
- Animal Review On X: ਰਣਬੀਰ ਕਪੂਰ ਦੇ ਜ਼ਬਰਦਸਤ ਐਕਸ਼ਨ ਸੀਨਜ਼ ਦੇਖ ਕੇ ਹੈਰਾਨ ਰਹਿ ਗਏ ਯੂਜ਼ਰਸ, ਬੋਲੇ-1000 ਕਰੋੜ ਲੋਡਿੰਗ...
- Alia Bhatt Reviews Ranbir Animal: 'ਐਨੀਮਲ' ਨੂੰ ਮਿਲਿਆ ਆਲੀਆ ਭੱਟ ਦਾ ਪਹਿਲਾਂ ਰਿਵਿਊ, ਬੋਲੀ-'ਖਤਰਨਾਕ'