ਮੁੰਬਈ:ਸੁਪਰਸਟਾਰ ਸਲਮਾਨ ਖਾਨ ਉਰਫ ਭਾਈਜਾਨ (Salman Khan birthday) ਨੇ ਮੰਗਲਵਾਰ ਨੂੰ ਆਪਣੇ 57ਵਾਂ(Salman Khan Celebrated 57th Birthday) ਜਨਮਦਿਨ ਮਨਾਇਆ। ਮਸ਼ਹੂਰ ਹਸਤੀਆਂ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ 57ਵੇਂ ਜਨਮਦਿਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਖਾਸ ਮੌਕੇ 'ਤੇ ਸਲਮਾਨ ਖਾਨ ਨੇ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੂੰ ਸ਼ਾਨਦਾਰ ਪਾਰਟੀ ਵੀ ਦਿੱਤੀ ਸੀ, ਜਿਸ 'ਚ ਸ਼ਾਹਰੁਖ ਖਾਨ ਵੀ ਪਹੁੰਚੇ ਅਤੇ ਸਲਮਾਨ ਨੂੰ ਸਰਪ੍ਰਾਈਜ਼ ਦਿੱਤਾ। ਪਾਰਟੀ ਦੇ ਅਗਲੇ ਦਿਨ ਯਾਨੀ 27 ਦਸੰਬਰ ਨੂੰ ਸਲਮਾਨ ਖਾਨ ਦੇ ਘਰ (ਗਲੈਕਸੀ ਅਪਾਰਟਮੈਂਟ) ਦੇ ਬਾਹਰ ਪ੍ਰਸ਼ੰਸਕਾਂ ਦਾ ਵੱਡਾ ਸਮੂਹ ਇਕੱਠਾ ਹੋ ਗਿਆ ਸੀ, ਜੋ ਸਿਰਫ ਸਲਮਾਨ ਖਾਨ ਦੀ ਇਕ ਝਲਕ ਦੀ ਉਡੀਕ ਕਰ ਰਿਹਾ ਸੀ ਪਰ ਮੌਕੇ 'ਤੇ ਮੌਜੂਦ ਪੁਲਿਸ ਨੇ ਸਲਮਾਨ ਦੇ ਪ੍ਰਸ਼ੰਸਕਾਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਜਿਸ ਨਾਲ ਕਈ ਪ੍ਰਸ਼ੰਸਕ ਜ਼ਖਮੀ ਹੋ ਗਏ। ਆਓ ਜਾਣਦੇ ਹਾਂ ਆਖਿਰ ਅਜਿਹਾ ਕੀ ਹੋਇਆ ਕਿ ਪੁਲਿਸ ਨੂੰ ਇਹ ਕਦਮ ਚੁੱਕਣਾ ਪਿਆ...।
ਸਲਮਾਨ ਖਾਨ ਦੇ ਪ੍ਰਸ਼ੰਸਕਾਂ 'ਤੇ ਹੋਏ ਲਾਠੀਚਾਰਜ (Lathicharge on Salman Khan fans) ਨੂੰ ਲੈ ਕੇ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ ਅਤੇ ਉਹ 'ਭਾਈਜਾਨ' ਦੀ ਇਕ ਝਲਕ ਲਈ ਤਰਸ ਰਹੇ ਹਨ। ਇਸ ਦੌਰਾਨ ਸਲਮਾਨ ਖਾਨ ਉਨ੍ਹਾਂ ਦੀ ਬਾਲਕੋਨੀ 'ਚ ਆਏ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ। ਪ੍ਰਸ਼ੰਸਕਾਂ ਦੀ ਭੀੜ ਦੇਖ ਕੇ ਸਲਮਾਨ ਵੀ ਹੈਰਾਨ ਰਹਿ ਜਾਂਦੇ ਹਨ। ਕਿਉਂਕਿ ਇਹ ਪਹਿਲੀ ਵਾਰ ਹੈ, ਜਦੋਂ ਸਲਮਾਨ ਦੇ ਜਨਮਦਿਨ 'ਤੇ ਇੰਨੀ ਵੱਡੀ ਗਿਣਤੀ 'ਚ ਪ੍ਰਸ਼ੰਸਕ ਘਰ ਦੇ ਬਾਹਰ ਇਕੱਠੇ ਹੋਏ ਹਨ।