ਮੁੰਬਈ (ਬਿਊਰੋ): ਇਹ ਸਾਲ ਫਿਲਮਾਂ ਦੇ ਮਾਮਲੇ 'ਚ ਕਾਫੀ ਚੰਗਾ ਰਿਹਾ ਹੈ। ਸੰਨੀ ਦਿਓਲ ਦੀ 'ਗਦਰ 2' ਦੇ ਨਾਲ-ਨਾਲ ਸ਼ਾਹਰੁਖ ਖਾਨ ਸਟਾਰਰ 'ਜਵਾਨ' ਅਤੇ 'ਪਠਾਨ' ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਸਲਮਾਨ ਖਾਨ 'ਟਾਈਗਰ 3' ਨਾਲ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਲਹਿਰਾਉਣ ਲਈ ਤਿਆਰ ਹਨ। ਹਾਲਾਂਕਿ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਸਲਮਾਨ ਖਾਨ ਦੀ 'ਟਾਈਗਰ 3' ਇੱਕ ਪੱਖੋਂ ਸ਼ਾਹਰੁਖ ਖਾਨ ਦੀ ਪਠਾਨ ਤੋਂ ਪਿੱਛੇ ਨਜ਼ਰ ਆ ਰਹੀ ਹੈ। ਜੀ ਹਾਂ...ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਇੰਡਸਟਰੀ ਦੀ ਕਾਫੀ ਉਡੀਕੀ ਜਾ ਰਹੀ 'ਟਾਈਗਰ 3' ਅਮਰੀਕਾ 'ਚ ਐਡਵਾਂਸ ਬੁਕਿੰਗ 'ਚ ਪਠਾਨ ਤੋਂ ਪਿੱਛੇ ਹੈ।
ਤੁਹਾਨੂੰ ਦੱਸ ਦੇਈਏ ਕਿ ਦਰਸ਼ਕ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਐਕਸ਼ਨ ਡਰਾਮਾ ਸਪਾਈ ਯੂਨੀਵਰਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਬਾਕਸ ਆਫਿਸ ਮੋਜੋ ਦੇ ਅਨੁਸਾਰ ਫਿਲਮ ਪਠਾਨ ਨੇ ਆਪਣੇ ਪਹਿਲੇ ਦਿਨ ਅਮਰੀਕਾ ਦੇ 627 ਸਿਨੇਮਾਘਰਾਂ ਤੋਂ $ 1.4 ਮਿਲੀਅਨ ਦੀ ਕਮਾਈ ਕੀਤੀ ਸੀ। ਟਾਈਗਰ 3 ਅਮਰੀਕੀ ਬਾਜ਼ਾਰਾਂ 'ਚ ਬਾਕਸ ਆਫਿਸ 'ਤੇ ਪਹਿਲਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨ ਲਈ ਸਮਾਂ ਲੈ ਰਹੀ ਹੈ। ਜ਼ਿਕਰਯੋਗ ਹੈ ਕਿ 'ਪਠਾਨ' ਦੀ ਸੁਪਰ ਕਾਮਯਾਬੀ 'ਚ ਅਮਰੀਕਾ ਦਾ ਵੱਡਾ ਯੋਗਦਾਨ ਹੈ। ਟਾਈਗਰ 3 ਦੀ ਐਡਵਾਂਸ ਸੇਲ 452 ਸਿਨੇਮਾਘਰਾਂ ਤੋਂ ਸਿਰਫ $114210 (95 ਲੱਖ ਰੁਪਏ) ਰਹੀ ਹੈ ਅਤੇ ਹੁਣ ਤੱਕ ਸਿਰਫ 7490 ਟਿਕਟਾਂ ਹੀ ਵਿਕੀਆਂ ਹਨ।
- Tiger 3 Advance Booking: 'ਟਾਈਗਰ 3' ਨੇ ਐਡਵਾਂਸ ਬੁਕਿੰਗ 'ਚ ਪਾਰ ਕੀਤਾ 6 ਕਰੋੜ ਦਾ ਅੰਕੜਾ, ਜਾਣੋ ਹੁਣ ਤੱਕ ਕਿੰਨੀਆਂ ਵਿਕੀਆਂ ਟਿਕਟਾਂ
- Yodha New Release Date: ਫਿਰ ਬਦਲੀ ਸਿਧਾਰਥ ਮਲਹੋਤਰਾ ਦੀ 'ਯੋਧਾ' ਦੀ ਰਿਲੀਜ਼ ਡੇਟ, ਹੁਣ ਕੈਟਰੀਨਾ ਕੈਫ ਦੀ 'ਮੈਰੀ ਕ੍ਰਿਸਮਸ' ਨਾਲ ਨਹੀਂ ਹੋਵੇਗੀ ਟੱਕਰ
- The Railway Men Trailer Out: ਰੌਂਗਟੇ ਖੜ੍ਹੇ ਕਰ ਦੇਵੇਗਾ 'ਦਿ ਰੇਲਵੇ ਮੈਨ' ਦਾ ਟ੍ਰੇਲਰ, ਸੀਰੀਜ਼ ਇਸ ਦਿਨ ਹੋਵੇਗੀ ਰਿਲੀਜ਼