ਹੈਦਰਾਬਾਦ: ਸਲਮਾਨ ਖਾਨ ਦੀ ਸਾਲ 2023 ਦੀ ਦੂਜੀ ਐਕਸ਼ਨ ਨਾਲ ਭਰਪੂਰ ਫਿਲਮ 'ਟਾਈਗਰ 3' ਅੱਜ 16 ਨਵੰਬਰ ਨੂੰ ਰਿਲੀਜ਼ ਦੇ ਪੰਜਵੇਂ ਦਿਨ ਵਿੱਚ ਐਂਟਰੀ ਕਰ ਚੁੱਕੀ ਹੈ। ਫਿਲਮ 'ਟਾਈਗਰ 3' ਨੇ ਚਾਰ ਦਿਨਾਂ 'ਚ ਦੁਨੀਆਂ ਭਰ 'ਚ 240 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਐਕਸ਼ਨ-ਥ੍ਰਿਲਰ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਦਿਨ 44.50 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਫਿਲਮ ਨੇ ਪਹਿਲੇ ਦਿਨ ਵਿਦੇਸ਼ਾਂ ਵਿੱਚ 5 ਮਿਲੀਅਨ ਰੁਪਏ (41 ਕਰੋੜ ਰੁਪਏ ਤੋਂ ਵੱਧ) ਦਾ ਕਾਰੋਬਾਰ ਕੀਤਾ ਸੀ। 'ਟਾਈਗਰ 3' ਦੀ ਰੀਲੀਜ਼ ਦੇ ਪਹਿਲੇ ਦਿਨ ਦੁਨੀਆਂ ਭਰ 'ਚ ਕਲੈਕਸ਼ਨ 94 ਕਰੋੜ ਰੁਪਏ ਸੀ। ਆਓ ਦੇਖੀਏ 12 ਨਵੰਬਰ ਨੂੰ ਦੀਵਾਲੀ 'ਤੇ ਰਿਲੀਜ਼ ਹੋਈ ਫਿਲਮ ਨੇ ਇਨ੍ਹਾਂ ਚਾਰ ਦਿਨਾਂ 'ਚ ਕਿੰਨੀ ਕਮਾਈ ਕੀਤੀ ਹੈ।
ਟਾਈਗਰ 3 ਦੀ ਕਮਾਈ: ਟਾਈਗਰ 3 ਨੇ ਭਾਰਤ ਵਿੱਚ ਪਹਿਲੇ ਦਿਨ 44.50 ਕਰੋੜ, ਦੂਜੇ ਦਿਨ 59 ਕਰੋੜ , ਤੀਜੇ ਦਿਨ 44 ਕਰੋੜ ਅਤੇ ਚੌਥੇ ਦਿਨ 22 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਹ ਅੰਕੜਾ ਭਾਰਤੀ ਬਾਕਸ ਆਫਿਸ 'ਤੇ ਸਾਰੀਆਂ ਭਾਸ਼ਾਵਾਂ ਦਾ ਹੈ। ਫਿਲਮ ਨੇ ਦੁਨੀਆਂ ਭਰ 'ਚ 240 ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਕੀਤੀ ਹੈ।