ਪੰਜਾਬ

punjab

ETV Bharat / entertainment

'ਟਾਈਗਰ 3' ਨੇ ਕਮਾਈ 'ਚ 'ਬ੍ਰਹਮਾਸਤਰ' ਨੂੰ ਛੱਡਿਆ ਪਿੱਛੇ, ਇਹ ਹੈ 16 ਦਿਨਾਂ 'ਚ 'ਭਾਈਜਾਨ' ਦੀ ਫਿਲਮ ਦਾ ਕੁੱਲ ਕਲੈਕਸ਼ਨ

Tiger 3 Box Office Collection Day 17: ਸਲਮਾਨ ਖਾਨ ਸਟਾਰਰ ਫਿਲਮ ਟਾਈਗਰ 3 ਨੇ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਰਣਬੀਰ ਕਪੂਰ ਦੀ ਫਿਲਮ ਬ੍ਰਹਮਾਸਤਰ ਪਾਰਟ 1 ਨੂੰ ਪਿੱਛੇ ਛੱਡ ਦਿੱਤਾ ਹੈ।

Tiger 3 Box Office Collection Day 17
Tiger 3 Box Office Collection Day 17

By ETV Bharat Entertainment Team

Published : Nov 28, 2023, 12:14 PM IST

ਹੈਦਰਾਬਾਦ: ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਫਿਲਮ ਟਾਈਗਰ 3 ਅਜੇ ਵੀ ਬਾਕਸ ਆਫਿਸ 'ਤੇ ਬਰਕਰਾਰ ਹੈ। ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋਈ ਸੀ ਅਤੇ ਅੱਜ 28 ਨਵੰਬਰ ਨੂੰ ਇਹ ਆਪਣੇ ਰਿਲੀਜ਼ ਦੇ 17ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਟਾਈਗਰ 3 ਨੇ ਜਿੱਥੇ ਦੁਨੀਆ ਭਰ 'ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਉੱਥੇ ਹੀ ਘਰੇਲੂ ਬਾਕਸ ਆਫਿਸ 'ਤੇ ਇਹ 300 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ।

ਟਾਈਗਰ 3 ਨੇ ਬਾਕਸ ਆਫਿਸ 'ਤੇ ਧਰਮਾ ਪ੍ਰੋਡਕਸ਼ਨ ਬੈਨਰ ਹੇਠ ਬਣੀ ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫਿਲਮ ਬ੍ਰਹਮਾਸਤਰ ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਟਾਈਗਰ 3 ਆਪਣੇ ਹੀ ਹੋਮ ਪ੍ਰੋਡਕਸ਼ਨ ਯਸ਼ਰਾਜ ਸਪਾਈ ਯੂਨੀਵਰਸ ਦੀ ਫਿਲਮ ਵਾਰ ਦੀ ਕਮਾਈ ਦਾ ਰਿਕਾਰਡ ਤੋੜਨ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ਫਿਲਮ ਬ੍ਰਹਮਾਸਤਰ ਪਿਛਲੇ ਸਾਲ 7 ਸਤੰਬਰ (2022) ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਸਾਊਥ ਐਕਟਰ ਨਾਗਾਰਜੁਨ, ਟੀਵੀ ਅਦਾਕਾਰਾ ਮੌਨੀ ਰਾਏ ਅਹਿਮ ਭੂਮਿਕਾਵਾਂ 'ਚ ਸਨ। ਇਸ ਦੇ ਨਾਲ ਹੀ ਫਿਲਮ 'ਚ ਸ਼ਾਹਰੁਖ ਖਾਨ ਕੈਮਿਓ 'ਚ ਨਜ਼ਰ ਆਏ ਸਨ। 'ਬ੍ਰਹਮਾਸਤਰ' ਰਣਬੀਰ ਕਪੂਰ ਦੇ ਫਿਲਮੀ ਕਰੀਅਰ ਦੀ ਸਭ ਤੋਂ ਹਿੱਟ ਅਤੇ ਕਮਾਈ ਕਰਨ ਵਾਲੀ ਫਿਲਮ ਹੈ। ਬ੍ਰਹਮਾਸਤਰ ਦਾ ਵਿਸ਼ਵ ਭਰ ਵਿੱਚ ਕਲੈਕਸ਼ਨ 430 ਕਰੋੜ ਰੁਪਏ ਹੈ।

ਇਸ ਦੇ ਨਾਲ ਹੀ ਟਾਈਗਰ 3 ਨੇ ਤਿੰਨ ਹਫ਼ਤੇ ਪੂਰੇ ਹੋਣ ਤੋਂ ਪਹਿਲਾਂ ਹੀ ਬ੍ਰਹਮਾਸਤਰ ਦਾ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। ਟਾਈਗਰ 3 ਨੇ ਹੁਣ ਤੱਕ 447 ਕਰੋੜ ਰੁਪਏ ਕਮਾ ਲਏ ਹਨ। ਇਸ ਦੇ ਨਾਲ ਹੀ 'ਵਾਰ' ਦੀ ਦੁਨੀਆ ਭਰ 'ਚ ਲਾਈਫਟਾਈਮ ਕਲੈਕਸ਼ਨ 475 ਕਰੋੜ ਰੁਪਏ ਹੈ, ਜਿਸ ਨੂੰ ਪਾਰ ਕਰਨ 'ਚ ਟਾਈਗਰ 3 ਨੂੰ ਥੋੜ੍ਹਾ ਸਮਾਂ ਲੱਗੇਗਾ।

17ਵੇਂ ਦਿਨ ਦੀ ਕਮਾਈ: ਟਾਈਗਰ 3 ਨੇ 16ਵੇਂ ਦਿਨ ਸਿਰਫ਼ 2.60 ਕਰੋੜ ਰੁਪਏ ਹੀ ਕਮਾਏ ਹਨ। ਘਰੇਲੂ ਬਾਕਸ ਆਫਿਸ 'ਤੇ ਟਾਈਗਰ 3 ਦੀ ਕੁੱਲ ਕਮਾਈ 273 ਕਰੋੜ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਅੱਜ 28 ਨਵੰਬਰ ਨੂੰ 17ਵੇਂ ਦਿਨ ਟਾਈਗਰ 3 ਦਾ ਕਲੈਕਸ਼ਨ 1 ਤੋਂ 2 ਕਰੋੜ ਹੋ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਟਾਈਗਰ 3 ਇਸ ਸਮੇਂ ਬਾਕਸ ਆਫਿਸ 'ਤੇ ਇਕੱਲੇ ਹੀ ਚੱਲ ਰਹੀ ਹੈ ਅਤੇ ਹੁਣ ਵਿੱਕੀ ਕੌਸ਼ਲ ਦੀ ਸੈਮ ਬਹਾਦਰ ਅਤੇ ਰਣਬੀਰ ਕਪੂਰ ਦੀ ਐਨੀਮਲ ਇਸ ਹਫਤੇ ਬਾਕਸ ਆਫਿਸ 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵਾਂ ਫਿਲਮਾਂ ਦੇ ਰਿਲੀਜ਼ ਹੋਣ ਤੋਂ ਬਾਅਦ ਟਾਈਗਰ 3 ਲਈ ਪੈਸਾ ਕਮਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।

ABOUT THE AUTHOR

...view details