ਪੰਜਾਬ

punjab

ETV Bharat / entertainment

Tiger 3 Box Office Collection Day 13: ਬਾਕਸ ਆਫਿਸ 'ਤੇ ਪੂਰੀ ਤਰ੍ਹਾਂ ਨਾਲ ਡਿੱਗੀ ਸਲਮਾਨ ਦੀ ਟਾਈਗਰ 3, ਜਾਣੋ 13ਵੇਂ ਦਿਨ ਦਾ ਕਲੈਕਸ਼ਨ - ਸਲਮਾਨ ਖਾਨ ਅਤੇ ਕੈਟਰੀਨਾ ਕੈਫ

ਟਾਈਗਰ 3 ਨੇ ਦੁਨੀਆਂ ਭਰ 'ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਭਾਰਤ 'ਚ ਇਸ ਫਿਲਮ ਨੇ 257.14 ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਵੀਕੈਂਡ ਉੱਤੇ ਫਿਲਮ ਨੂੰ ਫਾਇਦਾ ਹੋ ਸਕਦਾ ਹੈ।

Tiger 3
Tiger 3

By ETV Bharat Punjabi Team

Published : Nov 25, 2023, 1:42 PM IST

ਹੈਦਰਾਬਾਦ: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਸਪਾਈ ਥ੍ਰਿਲਰ ਫਿਲਮ 'ਟਾਈਗਰ 3' ਦੀ ਰਫਤਾਰ ਬਾਕਸ ਆਫਿਸ 'ਤੇ ਮੱਠੀ ਪੈ ਗਈ ਹੈ। ਰਿਲੀਜ਼ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਸ਼ਾਹਰੁਖ ਖਾਨ ਦੀ 'ਪਠਾਨ' ਅਤੇ 'ਜਵਾਨ' ਵਾਂਗ ਬਾਕਸ ਆਫਿਸ 'ਤੇ ਰਾਜ ਕਰ ਸਕਦੀ ਹੈ ਪਰ ਟਾਈਗਰ 3 ਨੇ ਉਨ੍ਹਾਂ ਦੋ ਫਿਲਮਾਂ ਦੇ ਮੁਕਾਬਲੇ ਬਹੁਤ ਘੱਟ ਕਾਰੋਬਾਰ ਕੀਤਾ ਹੈ। ਇਹ ਫਿਲਮ ਦੀਵਾਲੀ ਦੇ ਮੌਕੇ 'ਤੇ 12 ਨਵੰਬਰ ਨੂੰ ਰਿਲੀਜ਼ ਹੋਈ ਸੀ। 13 ਦਿਨਾਂ ਬਾਅਦ ਵੀ ਫਿਲਮ ਸਿਰਫ 257.14 ਕਰੋੜ ਰੁਪਏ ਕਮਾ ਸਕੀ ਹੈ। ਫਿਲਮ ਨੇ 13ਵੇਂ ਦਿਨ 2.27 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੀਵਾਲੀ 'ਤੇ ਰਿਲੀਜ਼ ਹੋਣ ਦੇ ਬਾਵਜੂਦ ਫਿਲਮ ਨੇ 44.5 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਦੀ ਦੂਜੇ ਦਿਨ ਦੀ ਕਮਾਈ ਨੇ ਸਭ ਨੂੰ ਹੈਰਾਨ ਕਰ ਦਿੱਤਾ ਪਰ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਫਿਲਮ ਦਾ ਕ੍ਰੇਜ਼ ਘੱਟਦਾ ਨਜ਼ਰ ਆ ਰਿਹਾ ਹੈ। ਹਰ ਦਿਨ ਕਾਰੋਬਾਰ ਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਗਿਰਾਵਟ ਆ ਰਹੀ ਹੈ। ਹਾਲਾਂਕਿ ਇਸ ਹਫਤੇ ਦੇ ਅੰਤ 'ਚ ਫਿਲਮ ਨੂੰ ਫਾਇਦਾ ਹੋ ਸਕਦਾ ਹੈ।

ਉਲੇਖਯੋਗ ਹੈ ਕਿ ਟਾਈਗਰ 3 ਨੇ ਪਹਿਲੇ ਦਿਨ 44.5 ਕਰੋੜ ਦਾ ਕਾਰੋਬਾਰ ਕੀਤਾ ਸੀ। ਫਿਲਮ ਨੇ ਦੂਜੇ ਦਿਨ ਚੰਗਾ ਪ੍ਰਦਰਸ਼ਨ ਕੀਤਾ ਅਤੇ 59.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਿਸ ਵਿਚੋਂ 58 ਕਰੋੜ ਹਿੰਦੀ ਤੋਂ, 1.1 ਕਰੋੜ ਤੇਲਗੂ ਅਤੇ 0.15 ਕਰੋੜ ਤਾਮਿਲ ਭਾਸ਼ਾ ਤੋਂ ਇਕੱਠੇ ਕੀਤੇ ਗਏ। ਫਿਲਮ ਨੇ ਤੀਜੇ ਦਿਨ 44.3 ਕਰੋੜ, ਚੌਥੇ ਦਿਨ 21.1 ਕਰੋੜ, ਪੰਜਵੇਂ ਦਿਨ 18.5 ਕਰੋੜ ਅਤੇ ਫਿਲਮ ਨੇ ਪਹਿਲੇ ਹਫਤੇ 187.65 ਕਰੋੜ ਦੀ ਕਮਾਈ ਇੱਕਠੀ ਕੀਤੀ ਹੈ। ਫਿਲਮ ਨੇ ਛੇਵੇਂ ਦਿਨ 13.25 ਕਰੋੜ, ਸੱਤਵੇਂ ਦਿਨ 18.5 ਕਰੋੜ, ਅੱਠਵੇਂ ਦਿਨ 10.5 ਕਰੋੜ, ਨੌਵੇਂ ਦਿਨ 7.35 ਕਰੋੜ, 10ਵੇਂ ਦਿਨ 6.7 ਕਰੋੜ, 11ਵੇਂ ਦਿਨ 6.7 ਕਰੋੜ ਦਾ ਕਾਰੋਬਾਰ ਕੀਤਾ ਹੈ ਅਤੇ 12ਵੇਂ ਦਿਨ ਫਿਲਮ ਨੇ 4.70 ਕਰੋੜ ਰੁਪਏ ਦਾ ਕਾਰੋਬਾਰ ਕੀਤਾ।

ਇਹ ਫਿਲਮ ਨਿਰਮਾਤਾ ਆਦਿਤਿਆ ਚੋਪੜਾ ਦੀ ਜਾਸੂਸੀ ਫਿਲਮ ਹੈ। 2012 ਵਿੱਚ ‘ਏਕ ਥਾ ਟਾਈਗਰ’ ਅਤੇ 2017 ਵਿੱਚ ‘ਟਾਈਗਰ ਜ਼ਿੰਦਾ ਹੈ’ ਵੀ YRF ਦੇ ਬੈਨਰ ਹੇਠ ਬਣਾਈਆਂ ਗਈਆਂ ਸਨ। ਸਾਲ 2019 'ਚ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਦੀ 'ਵਾਰ' ਅਤੇ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਹਾਲੀਆ ਫਿਲਮ 'ਪਠਾਨ' ਵੀ ਇਸੇ ਬੈਨਰ ਹੇਠ ਬਣੀ ਹੈ।

ABOUT THE AUTHOR

...view details