ਮੁੰਬਈ (ਬਿਊਰੋ): ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਦੂਜੇ ਟਾਈਟਲ 'Ruaan' ਨਾਲ ਰਿਲੀਜ਼ ਹੋਏ ਗੀਤ ਨੂੰ ਅਰਿਜੀਤ ਸਿੰਘ (Tiger 3 Song Ruaan Out) ਨੇ ਗਾਇਆ ਹੈ। ਇਸ ਗੀਤ ਤੋਂ ਪਹਿਲਾਂ ਫਿਲਮ ਨਿਰਮਾਤਾਵਾਂ ਨੇ ਅਰਿਜੀਤ ਸਿੰਘ ਦੀ ਆਵਾਜ਼ 'ਚ 'ਲੇਕੇ ਪ੍ਰਭੁ ਕਾ ਨਾਮ' ਰਿਲੀਜ਼ ਕੀਤਾ ਸੀ।
ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦੇ ਨਵੇਂ ਗੀਤ Ruaan ਦੀ ਕਲਿੱਪ (Tiger 3 Song Ruaan Out) ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ 'ਚ ਦੱਸਿਆ ਹੈ ਕਿ ਇਹ ਇਕ ਲਿਰਿਕਲ ਵੀਡੀਓ ਹੈ। ਕੈਟਰੀਨਾ ਨੇ ਗੀਤ ਨੂੰ ਸ਼ੇਅਰ ਕਰਦੇ ਹੋਏ ਇਸ ਨੂੰ 'a soulful melody' ਦੱਸਿਆ ਹੈ। ਵੀਡੀਓ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਦੋ ਪੋਜ਼ ਸ਼ੇਅਰ ਕੀਤੇ ਗਏ ਹਨ। ਕੈਟਰੀਨਾ ਇਕ ਪੋਜ਼ 'ਚ ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ। ਸਲਮਾਨ ਉਸ ਦੇ ਪਿੱਛੇ ਖੜ੍ਹੇ ਨਜ਼ਰ ਆ ਰਹੇ ਹਨ। ਦੂਜੇ ਪੋਜ਼ 'ਚ ਭਾਈਜਾਨ ਆਪਣੀ ਹੀਰੋਇਨ ਦੇ ਮੱਥੇ ਨੂੰ ਪਿਆਰ ਨਾਲ ਚੁੰਮਦੇ ਨਜ਼ਰ ਆ ਰਹੇ ਹਨ।