ਹੈਦਰਾਬਾਦ:ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਅਤੇ ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਤ ਟਾਈਗਰ 3 ਨੇ ਐਡਵਾਂਸ ਬੁਕਿੰਗ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ (Tiger 3 advance booking) ਹੈ। ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਫਿਲਮ ਸਾਲ ਦੀ ਤੀਜੀ ਸਭ ਤੋਂ ਜਿਆਦਾ ਐਡਵਾਂਸ ਕਮਾਈ ਕਰਨ ਵਾਲੀ ਫਿਲਮ ਹੈ। Sacnilk ਦੇ ਅਨੁਸਾਰ ਫਿਲਮ ਨੇ ਆਲ-ਇੰਡੀਆ ਬਾਕਸ ਆਫਿਸ 'ਤੇ ਐਡਵਾਂਸ ਟਿਕਟਾਂ (Tiger 3 advance booking) ਦੀ ਵਿਕਰੀ ਵਿੱਚ ਲਗਭਗ 4.2 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਮਨੀਸ਼ ਮਲਹੋਤਰਾ ਦੇ ਨਿਰਦੇਸ਼ਨ ਹੇਠ ਬਣੀ 'ਟਾਈਗਰ 3' ਯਸ਼ਰਾਜ ਫਿਲਮਜ਼ ਦੀ ਸਪਾਈ ਯੂਨੀਵਰਸ ਦੀ 5ਵੀਂ ਫਿਲਮ ਹੈ। ਦਰਸ਼ਕ ਇਸ ਐਕਸ਼ਨ ਹੀਰੋ ਅਵਿਨਾਸ਼ ਰਾਠੌਰ ਉਰਫ ਟਾਈਗਰ ਨੂੰ ਦੇਖਣ ਲਈ ਬੇਤਾਬ ਹਨ। 'ਟਾਈਗਰ 3' ਦੀ ਐਡਵਾਂਸ ਬੁਕਿੰਗ ਅਧਿਕਾਰਤ ਤੌਰ 'ਤੇ 5 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਉਥੇ ਹੀ ਸ਼ਨੀਵਾਰ ਰਾਤ ਤੋਂ ਹੀ ਕੁਝ ਚੋਣਵੇਂ ਥਿਏਟਰਾਂ ਅਤੇ ਮਲਟੀਪਲੈਕਸ ਚੇਨਾਂ 'ਚ ਟਿਕਟਾਂ ਦੀ ਵਿਕਰੀ (Tiger 3 advance booking) ਸ਼ੁਰੂ ਹੋ ਗਈ ਸੀ।
sacnilk ਦੀ ਰਿਪੋਰਟ ਮੁਤਾਬਕ ਐਤਵਾਰ ਰਾਤ ਤੱਕ ਦੇਸ਼ ਭਰ 'ਚ 'ਟਾਈਗਰ 3' ਦੀਆਂ 1.42 ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ (Tiger 3 advance booking) ਹੋ ਚੁੱਕੀ ਹੈ। ਜਦਕਿ ਸੋਮਵਾਰ ਸਵੇਰੇ 8 ਵਜੇ ਤੱਕ ਇਹ ਅੰਕੜਾ 1.50 ਲੱਖ ਨੂੰ ਪਾਰ ਕਰ ਗਿਆ ਹੈ।
- Leke Prabhu Ka Naam Teaser: 'ਲੇ ਕੇ ਪ੍ਰਭੂ ਕਾ ਨਾਮ' ਦਾ ਟੀਜ਼ਰ ਰਿਲੀਜ਼, ਪਹਿਲੇ ਟਰੈਕ 'ਚ ਨਜ਼ਰ ਆਈ 'ਟਾਈਗਰ-ਜ਼ੋਇਆ' ਦੀ ਜ਼ਬਰਦਸਤ ਕੈਮਿਸਟਰੀ
- Tiger 3: ਜਦੋਂ ਕੈਟਰੀਨਾ ਕੈਫ ਨੇ ਸਾਂਝੀਆਂ ਕੀਤੀਆਂ ਹੌਟ ਫੋਟੋਆਂ, ਤਾਂ ਸਲਮਾਨ ਖਾਨ ਨੇ ਦਿੱਤਾ ਇਹ ਰਿਐਕਸ਼ਨ
- Tiger 3 New Song Release: 'ਟਾਈਗਰ 3' ਤੋਂ 'ਲੇ ਕੇ ਪ੍ਰਭੂ ਕਾ ਨਾਮ' ਗੀਤ ਹੋਇਆ ਰਿਲੀਜ਼, ਨਜ਼ਰ ਆਈ ਸਲਮਾਨ-ਕੈਟਰੀਨਾ ਦੀ ਸ਼ਾਨਦਾਰ ਕੈਮਿਸਟਰੀ