ਮੁੰਬਈ: 68ਵਾਂ ਫਿਲਮਫੇਅਰ ਐਵਾਰਡ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਫਿਲਮਫੇਅਰ ਐਵਾਰਡਜ਼ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਇਸ ਸੰਬੰਧੀ ਪ੍ਰੈੱਸ ਕਾਨਫਰੰਸ ਵੀ ਹੋਈ ਸੀ। ਇਸ ਪ੍ਰੈੱਸ ਕਾਨਫਰੰਸ 'ਚ ਸਲਮਾਨ ਖਾਨ ਨੇ ਕੂਲ ਲੁੱਕ 'ਚ ਐਂਟਰੀ ਕੀਤੀ ਅਤੇ ਫਿਲਮਫੇਅਰ ਐਵਾਰਡ ਨੂੰ ਲੈ ਕੇ ਆਪਣਾ ਅਨੁਭਵ ਸਾਂਝਾ ਕੀਤਾ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਦੱਸਿਆ ਕਿ ਇਸ ਐਵਾਰਡ ਨਾਲ ਜੁੜਿਆ ਉਨ੍ਹਾਂ ਨਾਲ ਵੱਡਾ ਧੋਖਾ ਹੋਇਆ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਵੀ ਵੱਡੀ ਗੱਲ ਕਹੀ। ਹੁਣ ਸਲਮਾਨ ਦੀਆਂ ਇਹ ਗੱਲਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸਲਮਾਨ ਨਾਲ ਕੀ ਹੋਇਆ?: ਪ੍ਰੈੱਸ ਕਾਨਫਰੰਸ 'ਚ ਬੋਲਦੇ ਹੋਏ ਸਲਮਾਨ ਖਾਨ ਨੇ ਕਿਹਾ 'ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਐਵਾਰਡ ਸ਼ੋਅ 'ਚ ਪਰਫਾਰਮ ਕਰੋਗੇ ਅਤੇ ਫਿਰ ਤੁਹਾਨੂੰ ਐਵਾਰਡ ਦਿੱਤਾ ਜਾਵੇਗਾ।' ਸਲਮਾਨ ਖਾਨ ਨੇ ਅੱਗੇ ਖੁਲਾਸਾ ਕੀਤਾ 'ਮੈਨੂੰ ਸੂਚਿਤ ਕੀਤਾ ਗਿਆ ਸੀ ਕਿ ਮੈਨੂੰ ਐਵਾਰਡ ਦਿੱਤਾ ਜਾਵੇਗਾ ਅਤੇ ਮੈਂ ਆਪਣੇ ਪੂਰੇ ਪਰਿਵਾਰ ਨਾਲ ਐਵਾਰਡ ਸ਼ੋਅ 'ਚ ਪਹੁੰਚਿਆ, ਜਦੋਂ ਐਵਾਰਡ ਦਾ ਐਲਾਨ ਕੀਤਾ ਜਾ ਰਿਹਾ ਸੀ ਤਾਂ ਮੇਰੇ ਨਾਲ ਨਾਮਜ਼ਦ ਕਲਾਕਾਰਾਂ ਦੇ ਨਾਂ ਲਏ ਗਏ, ਜਿਸ 'ਚ ਜੈਕੀ ਸ਼ਰਾਫ ਦੇ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਉਸ ਨੂੰ ਦਿੱਤਾ ਗਿਆ ਸੀ'।