ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ(salman khan) ਨੇ ਆਪਣੀ ਨਵੀਂ ਫਿਲਮ ਦੇ ਟਾਈਟਲ ਦਾ ਐਲਾਨ ਕਰ ਦਿੱਤਾ ਹੈ। ਜਿਸ ਫਿਲਮ ਨੂੰ ਹੁਣ ਤੱਕ ਕਭੀ ਈਦ ਕਭੀ ਦੀਵਾਲੀ ਅਤੇ ਭਾਈਜਾਨ ਕਿਹਾ ਜਾ ਰਿਹਾ ਸੀ। ਸਲਮਾਨ ਨੇ ਹੁਣ ਸਭ ਕੁਝ ਸਾਫ਼ ਕਰ ਦਿੱਤਾ ਹੈ। ਫਿਲਮ ਦੇ ਨਾਂ ਦਾ ਨਵਾਂ ਟਾਈਟਲ ਹੁਣ 'ਕਿਸ ਕਾ ਭਾਈ, ਕਿਸੀ ਕੀ ਜਾਨ'(Kisa ka Bhai Kisi ki Jaan) ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਟੀਜ਼ਰ ਵੀ ਰਿਲੀਜ਼ ਕੀਤਾ ਹੈ, ਜਿਸ ਵਿੱਚ ਸਲਮਾਨ ਜ਼ਬਰਦਸਤ ਨਜ਼ਰ ਆ ਰਹੇ ਹਨ।
ਇਸ ਟੀਜ਼ਰ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਫਿਲਮ ਵਿੱਚ ਸਲਮਾਨ ਖਾਨ ਅਤੇ ਪੂਜਾ ਹੇਗੜੇ ਤੋਂ ਇਲਾਵਾ ਸਾਊਥ ਐਕਟਰ ਵੈਂਕਟੇਸ਼, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਅਤੇ ਸਿਧਾਰਥ ਨਿਗਮ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹੋਣਗੇ। ਫਰਹਾਦ ਸਾਮਜੀ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।