ਹੈਦਰਾਬਾਦ:ਦੱਖਣ ਦੇ ਸਟਾਰ ਪ੍ਰਭਾਸ 'ਸਾਲਾਰ' ਵਿੱਚ ਆਪਣੇ ਐਕਸ਼ਨ ਸੀਨਜ਼ ਨਾਲ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ ਦਾ ਦਿਲ ਜਿੱਤ ਰਹੇ ਹਨ। ਫਿਲਮ ਨੂੰ ਰਿਲੀਜ਼ ਹੋਏ 4 ਦਿਨ ਹੋ ਚੁੱਕੇ ਹਨ। ਇਨ੍ਹਾਂ ਚਾਰ ਦਿਨਾਂ 'ਚ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। 5 ਭਾਸ਼ਾਵਾਂ 'ਚ ਰਿਲੀਜ਼ ਹੋਈ ਪ੍ਰਭਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਦੀ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਨੇ ਤਿੰਨ ਦਿਨਾਂ 'ਚ ਦੁਨੀਆ ਭਰ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।
ਟ੍ਰੇਂਡ ਰਿਪੋਰਟਾਂ ਦੇ ਮੁਤਾਬਕ 'ਸਾਲਾਰ' ਸੋਮਵਾਰ ਨੂੰ ਭਾਰਤ 'ਚ 250 ਕਰੋੜ ਰੁਪਏ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ 90.7 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਇਸ ਨੇ 56.35 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਸਲਾਰ ਨੇ ਤੀਜੇ ਦਿਨ 62.05 ਕਰੋੜ ਰੁਪਏ ਕਮਾਏ। ਉਥੇ ਹੀ ਚੌਥੇ ਦਿਨ ਫਿਲਮ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ 'ਚ ਲਗਭਗ 41.24 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਿਸ ਤੋਂ ਬਾਅਦ ਪ੍ਰਭਾਸ ਸਟਾਰਰ ਫਿਲਮ ਦੀ ਕੁੱਲ ਕਮਾਈ 250.34 ਕਰੋੜ ਰੁਪਏ ਹੋ ਗਈ ਹੈ।
- Dunki Advance Booking Collection: ਐਡਵਾਂਸ ਬੁਕਿੰਗ 'ਚ ਕੌਣ ਕਿਸ ਤੋਂ ਅੱਗੇ, ਕਿਹੜੀ ਫਿਲਮ ਨੂੰ ਮਿਲੇਗੀ ਵੱਡੀ ਓਪਨਿੰਗ, ਜਾਣੋ ਸਭ ਕੁਝ
- Salaar Box Office Collection: ਪਹਿਲੇ ਦਿਨ 'ਸਾਲਾਰ' ਨੇ ਤੋੜੇ ਕਈ ਰਿਕਾਰਡ, ਜਾਣੋ ਦੂਜੇ ਦਿਨ ਦੀ ਕਮਾਈ
- Salaar Box Office Collection: 400 ਕਰੋੜ ਦੇ ਨੇੜੇ ਪਹੁੰਚੀ ਪ੍ਰਭਾਸ ਦੀ 'ਸਾਲਾਰ', ਫਿਲਮ ਨੇ 3 ਦਿਨਾਂ 'ਚ ਕੀਤੀ ਇੰਨੀ ਕਮਾਈ