ਹੈਦਰਾਬਾਦ:ਦੱਖਣੀ ਸੁਪਰਸਟਾਰ ਪ੍ਰਭਾਸ ਸਟਾਰਰ ਐਕਸ਼ਨ ਡਰਾਮਾ ਫਿਲਮ 'ਸਾਲਾਰ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਨੇ 18 ਦਿਨਾਂ 'ਚ ਘਰੇਲੂ ਸਿਨੇਮਾ 'ਚ ਕਰੀਬ 400 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਲੰਬੇ ਸਮੇਂ ਬਾਅਦ ਪ੍ਰਭਾਸ ਦੀ ਕੋਈ ਫਿਲਮ ਬਾਕਸ ਆਫਿਸ 'ਤੇ ਇੰਨੀ ਧਮਾਲ ਮਚਾ ਰਹੀ ਹੈ।
ਪ੍ਰਭਾਸ ਦੀ ਸਾਲਾਰ ਕਿਸੇ ਹੋਰ ਨੇ ਨਹੀਂ ਸਗੋਂ ਕੇਜੀਐਫ ਫੇਮ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਬਣਾਈ ਹੈ। ਇਹ ਉਸਦੀ ਲਗਾਤਾਰ ਇੱਕ ਹੋਰ ਹਿੱਟ ਫਿਲਮ ਹੈ। ਹੁਣ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ। ਸਾਲਾਰ ਨੇ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ 2024 ਵਿੱਚ 'ਫਿਲਮ ਆਫ ਦਿ ਈਅਰ' ਦਾ ਖਿਤਾਬ ਜਿੱਤਿਆ ਹੈ।
ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡ 2024 ਵਿੱਚ 'ਸਾਲਾਰ' ਨੂੰ ਮੰਨੋਰੰਜਨ ਦੇ ਨਾਲ ਅਰਥ ਭਰਪੂਰ ਫਿਲਮ ਮੰਨਿਆ ਗਿਆ ਹੈ, ਜਿਸਨੇ ਭਾਰਤੀ ਸਿਨੇਮਾ ਵਿੱਚ ਇੱਕ ਵੱਡੀ ਛਾਪ ਛੱਡੀ ਹੈ। ਸਾਲਾਰ ਦੇ ਨਿਰਮਾਤਾ ਹੋਮਬਲ ਫਿਲਮਜ਼ ਹਨ ਜੋ ਬਲਾਕਬਸਟਰ ਫਿਲਮਾਂ ਲਈ ਜਾਣੇ ਜਾਂਦੇ ਹਨ।
- Salaar Box Office Collection: 'ਸਾਲਾਰ' ਦਾ ਹਿੰਦੀ ਵਰਜ਼ਨ 100 ਕਰੋੜ ਦੇ ਕਲੱਬ 'ਚ ਸ਼ਾਮਲ, ਜਾਣੋ ਦੁਨੀਆ ਭਰ 'ਚ ਪ੍ਰਭਾਸ ਦੀ ਫਿਲਮ ਨੇ ਕਿੰਨੀ ਕੀਤੀ ਕਮਾਈ
- 'ਸਾਲਾਰ' ਨੇ ਕਮਾਏ 500 ਕਰੋੜ, ਇਹ ਹੈ ਸਭ ਤੋਂ ਤੇਜ਼ੀ ਨਾਲ 500 ਕਰੋੜ ਦੀ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਲਿਸਟ
- ਪ੍ਰਭਾਸ ਦੀ 'ਸਾਲਾਰ' ਦਾ ਨਵਾਂ ਰਿਕਾਰਡ, ਨਿਜ਼ਾਮ 'ਚ ਕੀਤਾ 100 ਕਰੋੜ ਦਾ ਅੰਕੜਾ ਪਾਰ, ਜਾਣੋ 15ਵੇਂ ਦਿਨ ਦੀ ਕਮਾਈ