ਪੰਜਾਬ

punjab

ETV Bharat / entertainment

Sakshi Dhoni: ਧੋਨੀ ਦੀ ਪਤਨੀ ਸਾਕਸ਼ੀ ਹੈ ਇਸ ਸਾਊਥ ਸੁਪਰਸਟਾਰ ਦੀ ਫੈਨ, ਕਿਹਾ- 'ਮੈਂ ਦੇਖੀਆਂ ਨੇ ਉਸ ਦੀਆਂ ਸਾਰੀਆਂ ਫਿਲਮਾਂ' - ਧੋਨੀ ਦੀ ਪਤਨੀ

Sakshi Dhoni: ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਪਸੰਦ ਕਰਦੀ ਹੈ। ਸਾਕਸ਼ੀ ਨੇ ਅੱਲੂ ਅਰਜੁਨ ਬਾਰੇ ਕਈ ਗੱਲਾਂ ਦੱਸੀਆਂ ਹਨ।

Sakshi Dhoni
Sakshi Dhoni

By

Published : Jul 25, 2023, 1:33 PM IST

ਹੈਦਰਾਬਾਦ: ਟੀਮ ਇੰਡੀਆ ਦੇ ਸਾਬਕਾ ਕਪਤਾਨ ਕੂਲ ਮਹਿੰਦਰ ਸਿੰਘ ਧੋਨੀ ਅਤੇ ਪਤਨੀ ਸਾਕਸ਼ੀ ਧੋਨੀ ਹੁਣ ਫਿਲਮਾਂ ਦੀ ਦੁਨੀਆ 'ਚ ਐਂਟਰੀ ਕਰ ਚੁੱਕੇ ਹਨ। ਸਟਾਰ ਜੋੜੇ ਨੇ ਹਾਲ ਹੀ ਵਿੱਚ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਆਪਣੀ ਪਹਿਲੀ ਦੱਖਣ ਫਿਲਮ 'LGM' ਦਾ ਟ੍ਰੇਲਰ ਲਾਂਚ ਕੀਤਾ ਹੈ। ਕ੍ਰਿਕਟ ਤੋਂ ਬਾਅਦ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਫਿਲਮ ਇੰਡਸਟਰੀ 'ਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਇੱਥੇ ਧੋਨੀ ਦੀ ਪਤਨੀ ਸਾਕਸ਼ੀ ਫਿਲਮ LGM ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਹ ਫਿਲਮ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।

ਇਕ ਇੰਟਰਵਿਊ ਦੌਰਾਨ ਸਾਕਸ਼ੀ ਨੇ ਫਿਲਮਾਂ ਅਤੇ ਅਦਾਕਾਰਾਂ ਦੀ ਆਪਣੀ ਪਸੰਦ ਦਾ ਵੀ ਖੁਲਾਸਾ ਕੀਤਾ ਹੈ। ਸਾਕਸ਼ੀ ਦੀ ਦਿਲਚਸਪੀ ਬਾਲੀਵੁੱਡ ਵਿੱਚ ਨਹੀਂ ਸਗੋਂ ਸਾਊਥ ਸਿਨੇਮਾ ਵਿੱਚ ਹੈ ਅਤੇ ਉਸ ਦਾ ਪਸੰਦੀ ਦਾ ਅਦਾਕਾਰ ਹੋਰ ਕੋਈ ਨਹੀਂ ਸਗੋਂ ਸਾਊਥ ਸਿਨੇਮਾ ਜਗਤ ਦਾ ਸਟਾਈਲਿਸ਼ ਸਟਾਰ ਅੱਲੂ ਅਰਜੁਨ ਹੈ।

ਧੋਨੀ ਦੀ ਪਤਨੀ ਨਿਕਲੀ ਅੱਲੂ ਅਰਜੁਨ ਦੀ ਫੈਨ: ਮੀਡੀਆ ਮੁਤਾਬਕ ਸਾਕਸ਼ੀ ਅੱਲੂ ਅਰਜੁਨ ਦੀ ਡਾਈ ਹਾਰਡ ਫੈਨ ਹੈ ਅਤੇ ਅੱਲੂ ਦੀਆਂ ਸਾਰੀਆਂ ਫਿਲਮਾਂ ਦੇਖ ਚੁੱਕੀ ਹੈ। ਸਾਕਸ਼ੀ ਦਾ ਕਹਿਣਾ ਹੈ ਕਿ ਉਸ ਨੂੰ ਪੁਸ਼ਪਾ ਫੇਮ ਸਟਾਰ ਅੱਲੂ ਅਰਜੁਨ ਦੀ ਅਦਾਕਾਰੀ ਨਾਲ ਤਾਕਤ ਮਿਲਦੀ ਹੈ। ਸਾਕਸ਼ੀ ਨੇ ਇਹ ਵੀ ਦੱਸਿਆ ਕਿ ਉਸ ਨੇ ਉਸਦੀਆਂ ਸਾਰੀਆਂ ਫਿਲਮਾਂ ਦੇਖੀਆਂ ਹਨ, ਜੋ ਅੱਲੂ ਨੇ ਹਿੰਦੀ ਵਿੱਚ ਡੱਬ ਕੀਤੀਆਂ ਹਨ। ਸਾਕਸ਼ੀ ਦਾ ਕਹਿਣਾ ਹੈ ਕਿ ਅੱਲੂ ਅਰਜੁਨ ਦੀ ਬਲਾਕਬਸਟਰ ਫਿਲਮ ਪੁਸ਼ਪਾ– ਦਿ ਰਾਈਜ਼ ਨੇ ਉਸ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਸਾਕਸ਼ੀ ਨੇ ਇਸ ਫਿਲਮ 'ਚ ਅੱਲੂ ਅਰਜੁਨ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਹੈ।

ਪੁਸ਼ਪਾ 2 ਦਾ ਇੰਤਜ਼ਾਰ ਕਰ ਰਹੀ ਹੈ ਸਾਕਸ਼ੀ:ਦੱਸ ਦੇਈਏ ਕਿ ਅੱਲੂ ਅਰਜਨ ਦੇ ਕਰੋੜਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਸਾਕਸ਼ੀ ਵੀ ਫਿਲਮ 'ਪੁਸ਼ਪਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਹਾਲ ਹੀ 'ਚ ਅੱਲੂ ਅਰਜੁਨ ਨੇ ਇਕ ਈਵੈਂਟ 'ਚ ਫਿਲਮ ਪੁਸ਼ਪਾ 2 ਦਾ ਡਾਇਲਾਗ ਲੀਕ ਕੀਤਾ ਸੀ। ਦੂਜੇ ਪਾਸੇ ਸਾਕਸ਼ੀ ਅਤੇ ਧੋਨੀ ਦੀ ਫਿਲਮ LGM ਦੀ ਗੱਲ ਕਰੀਏ ਤਾਂ ਇਹ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ABOUT THE AUTHOR

...view details