ਮੁੰਬਈ:ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਹਿੰਦੀ ਬਾਕਸ ਆਫ਼ਿਸ 'ਤੇ 2023 ਦੀ ਛੇਵੀ ਸਭ ਤੋਂ ਵੱਡੀ ਓਪਨਿੰਗ ਫਿਲਮ ਹੈ, ਪਰ ਇਸਦੇ ਬਜਟ ਨੂੰ ਦੇਖਦੇ ਹੋਏ ਇਸ ਫਿਲਮ ਦੀ ਕਮਾਈ ਘਟ ਹੋਈ ਹੈ। 28 ਜੁਲਾਈ ਨੂੰ ਰਿਲੀਜ਼ ਹੋਈ ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ ਨੇ 113 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਪਰ ਦੂਜੇ ਪਾਸੇ ਫਿਲਮ ਨੇ 13ਵੇਂ ਦਿਨ ਹੁਣ ਤੱਕ ਦੀ ਸਭ ਤੋਂ ਘਟ ਕਮਾਈ ਕੀਤੀ ਹੈ।
ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ 13ਵੇਂ ਦਿਨ ਦਾ ਕਲੈਕਸ਼ਨ: ਕਰਨ ਜੌਹਰ ਨੇ 7 ਸਾਲਾਂ ਬਾਅਦ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨਾਲ ਵਾਪਸੀ ਕੀਤੀ ਹੈ। ਫਿਲਮ ਨੇ ਪਹਿਲੇ ਵੀਕੈਂਡ 'ਤੇ 73.33 ਕਰੋੜ ਰੁਪਏ ਦਾ ਕਲੈਕਸ਼ਨ ਹਾਸਲ ਕੀਤਾ ਸੀ, ਦੂਸਰੇ ਵਕੈਂਡ 'ਤੇ ਫਿਲਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਫਿਲਮ ਨੇ 12ਵੇਂ ਦਿਨ ਵਿੱਚ 113.68 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਜੇਕਰ ਫਿਲਮ ਦੇ 13ਵੇਂ ਦਿਨ ਦੀ ਕਮਾਈ ਦੀ ਗੱਲ ਕੀਤੀ ਜਾਵੇ, ਤਾਂ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਰਿਲੀਜ਼ ਦੇ 13ਵੇਂ ਦਿਨ ਲਗਭਗ 1.5 ਤੋਂ 2 ਕਰੋੜ ਰੁਪਏ ਹੀ ਕਮਾ ਪਾਈ। ਫਿਲਮ ਦਾ ਇਹ ਹੁਣ ਤੱਕ ਦਾ ਸਭ ਤੋਂ ਘਟ ਕਲੈਕਸ਼ਨ ਹੈ।