ਚੰਡੀਗੜ੍ਹ: ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਕਈ ਪੰਜਾਬੀ ਫਿਲਮਾਂ ਸਿਨੇਮਾਘਰਾਂ ਵਿੱਚ ਆਪਣਾ ਰਸਤਾ ਬਣਾ ਰਹੀਆਂ ਹਨ। ਪਰ ਇਸ ਤੋਂ ਇਲਾਵਾ ਨਵੀਆਂ ਫਿਲਮਾਂ ਦਾ ਐਲਾਨ ਵੀ ਕੀਤਾ ਗਿਆ ਹੈ ਅਤੇ ਇਸ ਸਿਲਸਿਲੇ ਤਹਿਤ ਪੰਜਾਬੀ ਦੀ ਇੱਕ ਫਿਲਮ ਦਾ ਐਲਾਨ ਕੀਤਾ ਗਿਆ ਹੈ, ਉਹ ਹੈ 'ਸਰਦਾਰਾ ਐਂਡ ਸੰਨਜ਼'। ਇਹ ਫਿਲਮ ਦਿੱਗਜਾਂ ਨਾਲ ਭਰੀ ਹੋਈ ਹੈ, ਇਸ ਵਿੱਚ ਯੋਗਰਾਜ ਸਿੰਘ, ਰੋਸ਼ਨ ਪ੍ਰਿੰਸ ਅਤੇ ਸਰਬਜੀਤ ਚੀਮਾ ਵੀ ਸ਼ਾਮਲ ਹਨ।
ਜੀ ਹਾਂ... ਇਹ ਤਿੰਨੇ ਸਟਾਰ ਕਾਸਟ ਪਹਿਲੀ ਵਾਰ ਇਕੱਠੇ ਕੰਮ ਕਰਨਗੇ ਅਤੇ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਸਰਦਾਰਾ ਐਂਡ ਸੰਨਜ਼ ਦੇ ਕੈਪਸ਼ਨ ਤੋਂ ਇਹ ਨੋਟ ਕੀਤਾ ਗਿਆ ਹੈ ਕਿ ਆਉਣ ਵਾਲੀ ਫਿਲਮ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਐਲਾਨ ਦੇ ਪੋਸਟਰ ਤੋਂ ਇਹ ਵੀ ਦੇਖਿਆ ਗਿਆ ਹੈ ਕਿ ਸਰਦਾਰਾ ਐਂਡ ਸੰਨਜ਼ ਨੂੰ ਨਿਊਕਲੀਅਰ ਪ੍ਰੋਡਕਸ਼ਨ ਦੇ ਲੇਬਲ ਹੇਠ ਪੇਸ਼ ਕੀਤਾ ਜਾਵੇਗਾ।
ਹੁਣ ਇਥੇ ਜੇਕਰ ਰੌਸ਼ਨ ਪ੍ਰਿ੍ੰਸ ਦੀ ਗੱਲ ਕਰੀਏ ਤਾਂ ਇੱਕ ਦਹਾਕੇ ਤੋਂ ਵੱਧ ਦੇ ਕਰੀਅਰ ਦੇ ਦੌਰਾਨ ਰੋਸ਼ਨ ਪ੍ਰਿੰਸ ਨੇ ਇੱਕ ਗਾਇਕ-ਗੀਤਕਾਰ, ਸੰਗੀਤਕਾਰ, ਰਿਕਾਰਡ ਨਿਰਮਾਤਾ ਅਤੇ ਅਦਾਕਾਰ ਦੇ ਰੂਪ ਵਿੱਚ ਵੱਖਰੀ ਥਾਂ ਬਣਾਈ ਹੈ, ਉਸਨੇ 2000 ਦੇ ਦਹਾਕੇ ਦੇ ਅੱਧ ਵਿੱਚ ਇੱਕ ਸੰਗੀਤਕਾਰ ਦੇ ਤੌਰ 'ਤੇ ਸ਼ੁਰੂਆਤ ਕੀਤੀ। ਉਸ ਦੀਆਂ ਰੋਮਾਂਟਿਕ ਕਾਮੇਡੀ ਫਿਲਮ ਵਿੱਚ 'ਫੇਰ ਮਾਮਲਾ 'ਗੜਬੜ (2013)', 'ਕਾਮੇਡੀ ਸ਼ਰਾਰਤੀ ਜੱਟਸ (2013)' ਅਤੇ 'ਲਾਵਾਂ ਫੇਰੇ (2018)' ਹਨ। ਇਸ ਤੋਂ ਇਲਾਵਾ ਉਸਨੇ 'ਜ਼ਿੰਦਾਬਾਦ ਗੱਭਰੂ', 'ਲਾਵਾਂ ਫੇਰੇ' ਟਾਈਟਲ ਟਰੈਕ ਅਤੇ 'ਮੁੱਲ ਪੁੱਤ ਦਾ' ਵਰਗੇ ਕਈ ਸ਼ਾਨਦਾਰ ਗੀਤਾਂ ਨਾਲ ਸਫਲਤਾ ਦਾ ਆਨੰਦ ਮਾਣਿਆ ਹੈ।
ਵਰਕਫੰਟ ਦੀ ਗੱਲ ਕਰੀਏ ਤਾਂ ਪੰਜਾਬੀ ਦੀਆਂ ਕਈ ਫਿਲਮਾਂ ਨੂੰ ਲੈ ਚਰਚਾ ਪ੍ਰਿੰਸ ਚਰਚਾ ਵਿੱਚ ਹਨ, ਉਹਨਾਂ ਦੀ ਹਾਲ ਹੀ ਵਿੱਚ ਫਿਲਮ 'ਰੰਗ ਰੱਤਾ' ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ 'ਬੂ ਮੈਂ ਡਰਗੀ' ਉਹਨਾਂ ਦੀ ਅਗਲੀ ਫਿਲਮ ਹੈ, ਜੋ 28 ਅਪ੍ਰੈਲ 2023 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਕੇਵਲ ਕਾਮੇਡੀ ਹੀ ਨਹੀਂ ਹੈ, ਇਹ ਫਿਲਮ ਤੁਹਾਨੂੰ ਹਸਾਉਣ ਦੇ ਨਾਲ ਹੌਰਰ ਵਾਲੇ ਸੁਪਨੇ ਨੂੰ ਵੀ ਪੂਰਾ ਕਰਦੀ ਨਜ਼ਰ ਆਵੇਗੀ। ਫਿਲਮ ਨੂੰ ਰਾਜੂ ਵਰਮਾ ਨੇ ਲਿਖੀ ਹੈ। ਜਿਸ ਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਦੁਬਾਰਾ ਕੀਤਾ ਜਾਵੇਗਾ ਹੈ। ਰੌਸ਼ਨ ਪ੍ਰਿੰਸ ਤੋਂ ਇਲਾਵਾ ਫਿਲਮ ਵਿੱਚ ਈਸ਼ਾ ਰਿਖੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਅਨੀਤਾ ਦੇਵਗਨ, ਹਾਰਬੀ ਸਾਂਗਾ ਅਤੇ ਹੋਰ ਬਹੁਤ ਸਾਰੇ ਮੁੱਖ ਕਿਰਦਾਰ ਨਿਭਾਉੇਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ:New Music Track: ਸੂਫ਼ੀ ਗਾਇਕ ਆਲਮਗੀਰ ਖ਼ਾਨ ਨਾਲ ਨਵੇ ਮਿਊਜ਼ਿਕ ਟਰੈਕ 'ਚ ਨਜ਼ਰ ਆਉਣਗੇ ਸਟੈਂਡਅਪ ਕਾਮੇਡੀਅਨ-ਗਾਇਕ ਜਸਵੰਤ ਸਿੰਘ ਰਾਠੌਰ