ਚੰਡੀਗੜ੍ਹ:ਜਿਸ ਤਰ੍ਹਾਂ ਆਏ ਦਿਨ ਪੰਜਾਬੀ ਫਿਲਮਾਂ ਦਾ ਐਲਾਨ ਹੋ ਰਿਹਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਲ 2023 ਜ਼ਰੂਰੀ ਕੁੱਝ ਚੰਗੀਆਂ ਯਾਦਾਂ ਛੱਡ ਕੇ ਜਾਵੇਗਾ। ਕਿਉਂਕਿ ਹੁਣ ਪੰਜਾਬੀ ਦੇ ਖੂਬਸੂਰਤ ਅਦਾਕਾਰ ਰੌਸ਼ਨ ਪ੍ਰਿੰਸ ਨੇ ਆਪਣੀ ਇੱਕ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਮਸ਼ਹੂਰ ਅਦਾਕਾਰ-ਗਾਇਕ ਰੌਸ਼ਨ ਪ੍ਰਿੰਸ ਨੇ ਪ੍ਰਸ਼ੰਸਕਾਂ ਨੂੰ ਇੱਕ ਖੁਸ਼ਖਬਰੀ ਦਿੱਤੀ ਹੈ, ਜੀ ਹਾਂ...ਅਦਾਕਾਰ ਨੇ 'ਜੀ ਵਾਈਫ਼ ਜੀ' ਤੋਂ ਬਾਅਦ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਫਿਲਮ ਇਸ ਸਾਲ ਮਾਰਚ ਵਿੱਚ ਰਿਲੀਜ਼ ਹੋ ਜਾਵੇਗੀ।
ਕੀ ਹੈ ਫਿਲਮ ਦਾ ਨਾਂ ਅਤੇ ਕਦੋਂ ਹੋਵੇਗੀ ਰਿਲੀਜ਼:ਅਦਾਕਾਰ ਰੌਸ਼ਨ ਪ੍ਰਿੰਸ ਨੇ ਜੋ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਫਿਲਮ ਦਾ ਨਾਂ 'ਰੰਗ ਰੱਤਾ' ਹੈ, ਇਸਦੇ ਨਾਲ ਹੀ ਅਦਾਕਾਰ ਨੇ ਇੱਕ ਖੂਬਸੂਰਤ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਫਿਲਮ ਦੀ ਵੰਨਗੀ ਰੁਮਾਂਟਿਕ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਇਸ ਸਾਲ 24 ਮਾਰਚ 2023 ਨੂੰ ਦੁਨੀਆਂਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।
ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰ ਰੌਸ਼ਨ ਪ੍ਰਿੰਸ ਨੇ ਇੰਸਟਾਗ੍ਰਾਮ ਦਾ ਸਹਾਰਾ ਲਿਆ ਅਤੇ ਪੋਸਟਰ ਦੇ ਨਾਲ ਇੱਕ ਪਿਆਰਾ ਕੈਪਸ਼ਨ ਵੀ ਸਾਂਝਾ ਕੀਤਾ, ਅਦਾਕਾਰ ਨੇ ਲਿਖਿਆ 'ਰੰਗ ਰੱਤਾ, ਇਹ ਇਸ਼ਕ ਕਿਸੇ ਦਾ ਨਹੀਂ ਹੋਇਆ, ਇਹਨੂੰ ਮੂੰਹ ਨਾ ਲਾਵੀਂ… ਰਾਤਾਂ ਨੂੰ ਉੱਠ ਉੱਠ ਰੋਵੇਂਗਾ ਦਿਲਾਂ ਪਿਆਰ ਨਾ ਪਾਵੀਂ …ਇਹ ਪਿਆਰ ਵਫਾ ਸਭ ਧੋਖਾ ਏ…,ਰੰਗ ਰੱਤਾ, ਅਗਲੀ ਫਿਲਮ, ਠੀਕ ਇਕ ਮਹੀਨੇ ਬਾਅਦ..!! 24 ਮਾਰਚ, 2023'।