ਹੈਦਰਾਬਾਦ: ਐਕਸ਼ਨ ਫਿਲਮਾਂ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਆਪਣੀ ਫਿਲਮ 'ਸਿੰਘਮ' ਫਰੈਂਚਾਇਜ਼ੀ ਦੇ ਤੀਜੇ ਭਾਗ ਦੀ ਤਿਆਰੀ ਕਰ ਲਈ ਹੈ। ਹਾਲ ਹੀ 'ਚ ਰੋਹਿਤ ਨੇ 'ਸਿੰਘਮ ਅਗੇਨ' ਜਾਂ 'ਸਿੰਘਮ 3' ਦਾ ਐਲਾਨ ਕਰਕੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਉਣ ਦਾ ਕੰਮ ਕੀਤਾ ਸੀ। ਦੀਪਿਕਾ ਪਾਦੂਕੋਣ ਹੁਣ ਅਜੈ ਦੇਵਗਨ ਸਟਾਰਰ ਫਿਲਮ 'ਚ ਐਂਟਰੀ ਕਰ ਚੁੱਕੀ ਹੈ। ਜੀ ਹਾਂ, ਆਪਣੀ ਆਉਣ ਵਾਲੀ ਫਿਲਮ 'ਸਰਕਸ' ਦੇ ਪਹਿਲੇ ਗੀਤ 'ਕਰੰਟ ਲਗਾ ਰੇ' ਦੇ ਲਾਂਚ ਮੌਕੇ ਰੋਹਿਤ ਸ਼ੈੱਟੀ ਨੇ ਦੀਪਿਕਾ ਪਾਦੂਕੋਣ ਨੂੰ ਫਿਲਮ 'ਸਿੰਘਮ ਅਗੇਨ' ਲਈ ਲੇਡੀ ਕਾਪ ਦੇ ਤੌਰ 'ਤੇ ਐਲਾਨ ਕੀਤਾ ਹੈ। ਮੁੰਬਈ 'ਚ ਆਯੋਜਿਤ ਇਸ ਗੀਤ ਲਾਂਚਿੰਗ ਈਵੈਂਟ 'ਚ ਦੀਪਿਕਾ ਪਾਦੂਕੋਣ ਪਤੀ ਰਣਵੀਰ ਸਿੰਘ ਅਤੇ ਰੋਹਿਤ ਸ਼ੈੱਟੀ ਨਾਲ ਪਹੁੰਚੀ।
ਹੁਣ ਦੀਪਿਕਾ ਪਾਦੂਕੋਣ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਫਿਲਮ 'ਚ ਐਕਸ਼ਨ ਅਵਤਾਰ 'ਚ ਨਜ਼ਰ ਆਵੇਗੀ। ਫਿਲਮ 'ਭੋਲਾ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਅਜੈ ਦੇਵਗਨ ਇਸ ਫਿਲਮ 'ਤੇ ਕੰਮ ਸ਼ੁਰੂ ਕਰਨਗੇ। ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇੱਕ ਟਵੀਟ ਰਾਹੀਂ ਦੱਸਿਆ ਹੈ ਕਿ ਅਜੈ ਆਪਣੀ ਅਗਲੀ ਨਿਰਦੇਸ਼ਕ ਫਿਲਮ 'ਭੋਲਾ' ਨੂੰ ਪੂਰਾ ਕਰਨ ਤੋਂ ਬਾਅਦ ਸਿੰਘਮ ਅਗੇਨ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਬਾਲੀਵੁੱਡ ਦੇ ਦੋ ਪ੍ਰਤਿਭਾਸ਼ਾਲੀ ਸਿਤਾਰੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਫਿਲਮ ਖੇਤਰ 'ਚ ਹਰ ਚੀਜ਼ ਦੇ ਮਾਹਿਰ ਹਨ। ਐਕਟਿੰਗ ਹੋਵੇ ਜਾਂ ਡਾਂਸ ਦੋਵੇਂ ਹੀ ਸ਼ਾਨਦਾਰ ਹਨ। ਹੁਣ ਫਿਲਮ 'ਸਰਕਸ' ਦੇ ਨਵੇਂ ਅਤੇ ਪਹਿਲੇ ਗੀਤ 'ਕਰੰਟ ਲਗਾ ਰੇ' 'ਚ ਬਾਲੀਵੁੱਡ ਦੀ ਇਸ ਸੁਪਰਹਿੱਟ ਜੋੜੀ ਨੇ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ ਹੈ। ਇਸ ਗੀਤ 'ਚ ਦੀਪਿਕਾ ਅਤੇ ਰਣਵੀਰ ਦੇ ਲਟਕੇ-ਝਟਕੇ ਦੇਖ ਕੇ ਕਿਸੇ ਦਾ ਵੀ ਮਨ ਨੱਚਣ ਲਈ ਉੱਠ ਜਾਵੇਗਾ।