ਹੈਦਰਾਬਾਦ:ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਡਰਾਮਾ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਅੱਜ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨਾਲ ਕਰਨ ਜੌਹਰ ਨੇ ਪੂਰੇ 6 ਸਾਲਾਂ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ ਨੂੰ ਅੱਜ ਸਿਨੇਮਾਘਰਾਂ 'ਚ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਪ੍ਰੀਮੀਅਰ ਅਤੇ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਫਿਲਮ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਫਿਲਮ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਦਰਸ਼ਕਾਂ ਨੇ ਕਰਨ ਜੌਹਰ ਦੇ ਫਿਲਮ ਨਿਰਦੇਸ਼ਨ ਦੇ ਨਾਲ-ਨਾਲ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਵੀ ਪਸੰਦ ਕੀਤਾ ਹੈ।
'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਦੇਖਕੇ ਦਰਸ਼ਕ ਦੇ ਰਹੇ ਆਪਣੀਆਂ ਪ੍ਰਤੀਕਿਰਿਆਵਾਂ:'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦਾ ਜਦੋ ਮੁੰਬਈ 'ਚ ਸਪੈਸ਼ਲ ਪ੍ਰੀਮੀਅਰ ਹੋਇਆ ਸੀ, ਉਦੋ ਤੋਂ ਹੀ ਇਸ ਫਿਲਮ ਨੂੰ ਹੁਣ ਤੱਕ ਦੀ ਵਧੀਆ ਫਿਲਮ ਕਿਹਾ ਜਾ ਰਿਹਾ ਹੈ। ਹੁਣ ਦਰਸ਼ਕਾਂ ਨੇ ਫਿਲਮ ਦੇਖਣ ਤੋਂ ਬਾਅਦ ਆਪਣੀਆਂ ਪ੍ਰਤੀਕਿਰੀਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿੱਖਿਆ, #RockyAurRaniKiiPremKahaani ਇੱਕ ਪਰਿਵਾਰਿਕ ਮੰਨੋਰਜਨ ਫਿਲਮ ਹੈ। ਮਾਸਟਰ ਸਟੋਰੀਟੇਲਰ #KaranJohar ਨੇ ਸਕ੍ਰੀਨ 'ਤੇ ਜਾਦੂ ਚਲਾ ਦਿੱਤਾ ਹੈ। ਉਹ ਆਪਣੇ ਕਰਿਅਰ ਦੇ ਟਾਪ 3 ਨਿਰਦੇਸ਼ਨਾਂ ਵਿੱਚ ਹੋਣਗੇ। #RanveerSingh ਨੇ ਵੀ ਧੂੰਮ ਮਚਾ ਦਿੱਤੀ ਹੈ। #AliaBhatt ਨੇ ਆਪਣੇ ਕਰੀਅਰ ਦਾ ਸਭ ਤੋਂ ਵਧੀਆਂ ਅਭਿਨੈ ਕੀਤਾ ਹੈ।" ਇੱਕ ਹੋਰ ਯੂਜ਼ਰ ਨੇ ਲਿੱਖਿਆ," ਹੁਣੀ ਦੇਖੀ #RARKPK, ਇਹ ਇੱਕ ਬਲਾਕਬਸਟਰ ਫਿਲਮ ਹੈ। ਦੇਖਕੇ ਮਜ਼ਾ ਹੀ ਆ ਗਿਆ। ਰਣਵੀਰ ਅਤੇ ਆਲੀਆ ਦੀ ਜੋੜੀ ਕਮਾਲ ਦੀ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ ਕਿ #RockyAurRaniKiiPremKahaani ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ #AliaBhatt ਜਾਦੂ ਹੈ।
- Gadar 2 New Poster: 'ਹਿੰਦੂਸਤਾਨ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗਦਰ 2 ਦਾ ਨਵਾਂ ਪੋਸਟਰ ਰਿਲੀਜ਼, ਜੰਗ ਦੇ ਮੈਦਾਨ 'ਚ ਬੇਟੇ ਜੀਤੇ ਨਾਲ ਨਜ਼ਰ ਆਏ ਤਾਰਾ ਸਿੰਘ
- Anatomy of a Warrior: ਖੇਡ ਅਤੇ ਫ਼ਿਲਮ ਜਗਤ ’ਚ ਪ੍ਰਸਿੱਧੀ ਹਾਸਲ ਕਰ ਚੁੱਕੇ ਸਟੀਵਨ ਨਿੱਝਰ ਜਲਦ ਬਾਇਓਪਿਕ ‘ਅਨਾਟਮੀ ਆਫ਼ ਏ ਵਾਰੀਅਰ’ ਨਾਲ ਦਰਸ਼ਕਾਂ ਸਨਮੁੱਖ ਹੋਣਗੇ
- Bigg Boss OTT 2 Highlights: ਜਾਣੋ, ਕੌਣ ਜਿੱਤਿਆ ਟਿਕਟ ਟੂ ਫਿਨਾਲੇ ਦੀ ਰੇਸ ਅਤੇ ਪੂਜਾ ਭੱਟ ਨੇ ਸੁਣਾਈ ਆਪਣੀ ਲਵ ਸਟੋਰੀ