ਹੈਦਰਾਬਾਦ: ਆਲੀਆ ਭੱਟ ਅਤੇ ਰਣਵੀਰ ਸਿੰਘ ਆਪਣੀ ਅਗਲੀ ਰਿਲੀਜ਼ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਲਈ ਤਿਆਰ ਹਨ। ਆਲੀਆ ਅਤੇ ਰਣਵੀਰ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਪਹੁੰਚੇ। ਜਿੱਥੇ ਇਹ ਜੋੜੀ ਮਸ਼ਹੂਰ ਝੁਮਕਾ ਚੌਕ 'ਤੇ ਆਪਣੇ ਰੰਗੀਨ ਅਵਤਾਰ ਨਾਲ ਸੁਰਖੀਆਂ ਬਟੋਰ ਰਹੇ ਹਨ। ਆਲੀਆ ਭੱਟ ਅਤੇ ਰਣਵੀਰ ਸਿੰਘ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀਆਂ ਹਨ।
ਇਸ ਦਿਨ ਰਿਲੀਜ਼ ਹੋਵੇਗੀ ਫਿਲਮਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ: ਧਰਮਾ ਪ੍ਰੋਡਕਸ਼ਨ ਦੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ ਅਤੇ ਲਿਖਿਆ ਹੈ ਕਿ "ਰੌਕੀ ਨੂੰ ਆਖਿਰਕਾਰ ਬਰੇਲੀ 'ਚ ਰਾਣੀ ਦਾ ਝੁਮਕਾ ਮਿਲ ਗਿਆ। ਸ਼ਾਨਦਾਰ ਸਵਾਗਤ ਦੇ ਲਈ ਤੁਹਾਡਾ ਸਭ ਦਾ ਧੰਨਵਾਦ। ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ, ਕਰਨ ਜੋਹਰ ਦੀ 25ਵੀ ਵਰ੍ਹੇਗੰਢ 'ਤੇ ਬਣੀ ਫਿਲਮ ਇਸ ਸ਼ੁਕਰਵਾਰ ਨੂੰ ਸਿਨੇਮਾ ਘਰਾ 'ਚ।"
ਆਲੀਆ ਭੱਟ ਅਤੇ ਰਣਵੀਰ ਸਿੰਘ ਦਾ ਲੁੱਕ:ਆਲੀਆ ਭੱਟ ਅਤੇ ਰਣਵੀਰ ਸਿੰਘ ਬੀਤੇ ਸ਼ਨੀਵਾਰ ਬਰੇਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਗੀਤ ਵਾਇਟ ਝੁਮਕਾ ਬੈਕਗ੍ਰਾਊਡ 'ਚ ਵਜ ਰਿਹਾ ਸੀ। ਆਲੀਆ ਨੇ ਇਸ ਮੌਕੇ ਆਪਣੇ ਕਿਰਦਾਰ ਰਾਣੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਫਿਲਮ 'ਚ ਸ਼ਾਨਦਾਰ ਸਾੜੀਆਂ 'ਚ ਨਜ਼ਰ ਆਵੇਗੀ। ਬਰੇਲੀ 'ਚ ਪ੍ਰਮੋਸ਼ਨ ਲਈ ਉਨ੍ਹਾਂ ਨੇ ਇੱਕ ਖੂਬਸੂਰਤ ਪੀਲੇ ਰੰਗ ਦੀ ਸਾੜੀ ਪਾਈ ਹੋਈ ਸੀ। ਦੂਜੇ ਪਾਸੇ ਰਣਵੀਰ ਸਿਂਘ ਨੇ ਡੈਪਰ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸੀ।
ਇੱਕ ਯੂਜ਼ਰ ਨੇ ਆਲੀਆ ਅਤੇ ਰਣਵੀਰ ਸਿੰਘ ਦੀ ਪੋਸਟ ਸ਼ੇਅਰ ਕਰ ਰਹੀ ਇਹ ਗੱਲ: ਇੱਕ ਯੂਜ਼ਰ ਨੇ ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ," ਅੱਜ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਵੀਰ ਸਿੰਘ, ਜਿਨ੍ਹਾਂ ਨੇ ਬਾਲੀਵੁੱਡ 'ਚ ਜਾਨ ਪਾ ਦਿੱਤੀ ਹੈ, ਬਰੇਲੀ ਪਹੁੰਚੇ ਹਨ ਅਤੇ ਬਰੇਲੀ ਦਾ ਮਾਣ ਵਧਾਇਆ ਹੈ। ਝੁਮਕਾ ਭਾਈ ਤੁਸੀਂ ਗ੍ਰੇਟ ਹੋ।"
ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ 'ਚ ਨਜ਼ਰ ਆਉਣਗੇ ਇਹ ਸਿਤਾਰੇ:ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ 'ਚ ਜਯਾ ਬੱਚਨ, ਧਰਮਿੰਦਰ ਸ਼ਬਾਨਾ ਆਜ਼ਮੀ ਸਮੇਤ ਕਈ ਦਿੱਗਜ ਕਲਾਕਾਰ ਇਕੱਠੇ ਨਜ਼ਰ ਆਉਣਗੇ। ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।