ਮੁੰਬਈ: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਘਰੇਲੂ ਬਾਕਸ ਆਫ਼ਿਸ 'ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਆਪਣੇ ਰਿਲੀਜ਼ ਦੇ 10ਵੇਂ ਦਿਨ ਜਬਰਦਸਤ ਕਮਾਈ ਕਰਨ ਵਿੱਚ ਸਫ਼ਲ ਰਹੀ। ਕਰਨ ਜੌਹਰ ਦੀ ਇਹ ਫਿਲਮ ਨਾ ਸਿਰਫ਼ ਭਾਰਤੀ ਬਾਕਸ ਆਫ਼ਿਸ 'ਤੇ ਸਗੋਂ ਗਲੋਬਲ ਲੈਵਲ 'ਤੇ ਵੀ ਧਮਾਲ ਮਚਾ ਰਹੀ ਹੈ। ਫਿਲਮ ਨੇ 10 ਦਿਨਾਂ ਦੇ ਅੰਦਰ 200 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕਰ ਲਈ ਹੈ।
RRKPK Collection Day 11: ਗਲੋਬਲ ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਕੀਤੀ 210 ਕਰੋੜ ਦੀ ਕਮਾਈ, ਕਰਨ ਜੌਹਰ ਨੇ ਲਿਖਿਆ Heartfelt Note - alia bhatt
ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਇੰਡੀਅਨ ਬਾਕਸ ਆਫ਼ਿਸ ਦੇ ਨਾਲ-ਨਾਲ ਵਿਦੇਸ਼ 'ਚ ਵੀ ਧਮਾਲ ਮਚਾ ਰਹੀ ਹੈ। ਫਿਲਮ ਦੇ 11ਵੇਂ ਦਿਨ ਦੀ ਬਾਕਸ ਆਫ਼ਿਸ ਕਲੈਕਸ਼ਨ ਰਿਪੋਰਟ ਸਾਹਮਣੇ ਆਈ ਹੈ।
ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ 11 ਵੇਂ ਦਿਨ ਦਾ ਬਾਕਸ ਆਫ਼ਿਸ ਕਲੈਕਸ਼ਨ:ਕਰਨ ਜੌਹਰ ਨੇ 7 ਸਾਲ ਬਾਅਦ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨਾਲ ਵੱਡੇ ਪਰਦੇ 'ਤੇ ਵਾਪਸੀ ਕੀਤੀ। 28 ਜੁਲਾਈ ਨੂੰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਨੇ ਜਿੱਥੇ ਭਾਰਤੀ ਬਾਕਸ ਆਫ਼ਿਸ 'ਤੇ 105.08 ਕਰੋੜ ਰੁਪਏ ਦੀ ਕਮਾਈ ਕੀਤੀ, ਦੂਜੇ ਪਾਸੇ ਗਲੋਬਲ ਬਾਕਸ ਆਫ਼ਿਸ 'ਤੇ 210 ਕਰੋੜ ਰੁਪਏ ਦਾ ਕਲੈਕਸ਼ਨ ਕਰਨ ਵਿੱਚ ਸਫ਼ਲ ਰਹੀ ਹੈ। ਇਸ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਰਿਲੀਜ਼ ਦੇ 11ਵੇਂ ਦਿਨ ਫਿਲਮ ਦੀ ਰਫ਼ਤਾਰ ਹੌਲੀ ਹੋ ਗਈ। ਫਿਲਮ ਨੇ ਦੂਜੇ ਸੋਮਵਾਰ ਨੂੰ ਲਗਭਗ 4 ਕਰੋੜ ਰੁਪਏ ਦਾ ਹੀ ਕਲੈਕਸ਼ਨ ਕੀਤਾ। 11 ਦਿਨਾਂ ਬਾਅਦ ਫਿਲਮ ਦਾ ਕੁੱਲ ਬਾਕਸ ਆਫ਼ਿਸ ਕਲੈਕਸ਼ਨ ਲਗਭਗ 109,08 ਕਰੋੜ ਹੋ ਗਿਆ ਹੈ।
- Jawan New Poster: ਫਿਲਮ 'ਜਵਾਨ' ਦਾ ਨਵਾਂ ਪੋਸਟਰ ਸ਼ੇਅਰ ਕਰ ਬੋਲੇ ਸ਼ਾਹਰੁਖ ਖਾਨ," 30 ਦਿਨਾਂ ਬਾਅਦ ਪਤਾ ਲੱਗੇਗਾ, ਮੈਂ ਚੰਗਾ ਹਾਂ ਜਾਂ ਬੂਰਾ"
- Mr Ghayb: ਹਿੰਦੀ ਫ਼ਿਲਮ 'ਮਿਸਟਰ ਗਾਇਬ’ ਨਾਲ ਬਾਲੀਵੁੱਡ ’ਚ ਡੈਬਿਯੂ ਕਰੇਗੀ ਅਦਾਕਾਰਾ ਪ੍ਰੀਤੀ ਸੂਦ, ਅਸ਼ੋਕ ਪੰਜਾਬੀ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
- Kiara Advani visited Amritsar: ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਪਹੁੰਚੀ ਅੰਮ੍ਰਿਤਸਰ
ਕਰਨ ਜੌਹਰ ਨੇ ਸ਼ੇਅਰ ਕੀਤਾ Heartfelt Note: ਗਲੋਬਲ ਬਾਕਸ ਆਫ਼ਿਸ 'ਤੇ 200 ਕਰੋੜ ਦੀ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾਉਦੇ ਹੋਏ ਕਰਨ ਜੌਹਰ ਨੇ ਇੱਕ ਲੰਬਾ ਨੋਟ ਸ਼ੇਅਰ ਕੀਤਾ। ਫਿਲਮ ਦਾ ਇੱਕ ਕਲਿੱਪ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਕਿਹਾ," ਵਾਰਨਿੰਗ, ਲਾਂਗ ਇਮੋ ਪੋਸਟ! ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾ ਮੈਨੂੰ ਲੱਗਾ ਕਿ ਕਿਸੇ ਵੀ ਸਮੇਂ ਮੈਨੂੰ ਆਈਵੀ ਡ੍ਰਿਪ ਦੀ ਲੋੜ ਹੋਵੇਗੀ ਅਤੇ ਮੈ ਡਿੱਗਣ ਦੇ ਕਰੀਬ ਸੀ। ਮੈਂ ਖੁਦ ਤੋਂ ਇਹ ਸਵਾਲ ਪੁੱਛਿਆ ਕੀ ਇਹ ਸੱਤ ਸਾਲ ਦਾ ਲੰਬਾ ਅੰਤਰਾਲ ਹੈ? ਜਾਂ ਪਿਛਲੇ 3 ਸਾਲਾਂ 'ਚ ਬਣੀ ਚਿੰਤਾ। ਕਾਰਨ ਜੋ ਵੀ ਹੋ, ਪਰ ਸ਼ੁੱਕਰਵਾਰ 28 ਜੁਲਾਈ ਨੂੰ ਮੈਨੂੰ ਖੁਸ਼ੀ ਤੋਂ ਇਲਾਵਾ ਕੁਝ ਵੀ ਮਹਿਸੂਸ ਨਹੀਂ ਹੋਇਆ। ਇਹ ਫਿਲਮ ਅਸਲ ਵਿੱਚ ਟੀਮ ਦੀ ਐਨਰਜੀ ਅਤੇ ਪਿਆਰ ਦਾ ਨਤੀਜਾ ਹੈ। ਫਿਲਮ ਨੂੰ ਸਫ਼ਲ ਬਣਾਉਣ ਲਈ ਮੇਰੀ ਸਾਰੀ ਟੀਮ ਦਾ ਧੰਨਵਾਦ।" ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਆਪਣੇ ਪਹਿਲੇ ਵੀਕੈਂਡ ਵਿੱਚ 73.33 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਪਾਸੇ ਦੂਸਰੇ ਵੀਕੈਂਡ ਦੇ 9ਵੇਂ ਅਤੇ 10ਵੇਂ ਦਿਨ ਇਸ ਫਿਲਮ ਨੇ ਭਾਰਤੀ ਬਾਕਸ ਆਫ਼ਿਸ 'ਤੇ 100 ਕਰੋੜ ਦੀ ਕਮਾਈ ਕਰ ਲਈ ਹੈ।