ਪੰਜਾਬ

punjab

ETV Bharat / entertainment

RRKPK Collection Week 1: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਜਾਦੂ ਬਰਕਰਾਰ, ਪਹਿਲੇ ਹਫ਼ਤੇ ਰਣਵੀਰ-ਆਲੀਆ ਦੀ ਫਿਲਮ ਨੇ ਕੀਤੀ ਇੰਨੀ ਕਮਾਈ - ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ

ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੂੰ ਬਾਕਸ ਆਫ਼ਿਸ 'ਤੇ ਇੱਕ ਹਫ਼ਤਾ ਪੂਰਾ ਹੋ ਚੁੱਕਾ ਹੈ ਅਤੇ ਇਸ ਫਿਲਮ ਦੇ ਸੱਤਵੇ ਦਿਨ ਦੀ ਕਲੈਕਸ਼ਨ ਰਿਪੋਰਟ ਵੀ ਸਾਹਮਣੇ ਆ ਗਈ ਹੈ।

RRKPK Collection Week 1
RRKPK Collection Week 1

By

Published : Aug 4, 2023, 10:41 AM IST

ਹੈਦਰਾਬਾਦ: ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ਰੌਕੀ ਔਰ ਕਾਣੀ ਕੀ ਪ੍ਰੇਮ ਕਹਾਣੀ ਨੇ ਬਾਕਸ ਆਫ਼ਿਸ 'ਤੇ ਆਪਣਾ ਇੱਕ ਹਫ਼ਤਾ ਪੂਰਾ ਕਰ ਲਿਆ ਹੈ। ਫਿਲਮ 28 ਜੁਲਾਈ ਨੂੰ ਰਿਲੀਜ਼ ਹੋਈ ਸੀ। ਫਿਲਮ ਅੱਜ ਆਪਣੇ 8ਵੇਂ ਦਿਨ 'ਚ ਪਹੁੰਚ ਚੁੱਕੀ ਹੈ। ਫਿਲਮ ਨੇ 3 ਅਗਸਤ ਨੂੰ ਬਾਕਸ ਆਫ਼ਿਸ 'ਤੇ ਸ਼ਾਨਦਾਰ ਕਲੈਕਸ਼ਨ ਕੀਤਾ ਸੀ। ਫਿਲਮ ਦੀ ਕਮਾਈ 70 ਕਰੋੜ ਰੁਪਏ ਨੂੰ ਪਾਰ ਕਰ ਚੁੱਕੀ ਹੈ। ਦਰਸ਼ਕਾਂ ਨੂੰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਕਾਫ਼ੀ ਪਸੰਦ ਆ ਰਹੀ ਹੈ। ਫਿਲਮ ਨੇ ਆਪਣੇ ਪਹਿਲੇ ਹਫ਼ਤੇ 'ਚ ਕੁੱਲ ਕਿੰਨਾ ਕਲੈਕਸ਼ਨ ਕਰ ਲਿਆ ਹੈ ਅਤੇ ਸੱਤਵੇ ਦਿਨ ਫਿਲਮ ਨੇ ਬਾਕਸ ਆਫ਼ਿਸ 'ਤੇ ਕਿੰਨੀ ਕਮਾਈ ਕਰ ਲਈ ਹੈ, ਆਓ ਜਾਣਦੇ ਹਾਂ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ 7ਵੇਂ ਦਿਨ ਦੀ ਕਮਾਈ: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਬਜਟ 160 ਕਰੋੜ ਹੈ। ਫਿਲਮ ਨੇ ਆਪਣੇ 7ਵੇਂ ਦਿਨ 73 ਕਰੋੜ ਦੀ ਕਮਾਈ ਕਰ ਲਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਪਹਿਲੇ ਦਿਨ 11.1 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਦੂਜੇ ਅਤੇ ਤੀਜੇ ਦਿਨ 16.05 ਕਰੋੜ ਅਤੇ ਐਤਵਾਰ ਨੂੰ 18.75 ਕਰੋੜ ਦੀ ਕਮਾਈ ਕੀਤੀ ਸੀ। ਹਾਲਾਂਕਿ ਚੌਥੇ ਦਿਨ ਇਸ ਫਿਲਮ ਦੀ ਕਮਾਈ ਘਟ ਕੇ 7.02 ਕਰੋੜ ਹੋ ਗਈ ਅਤੇ ਪੰਜਵੇ ਦਿਨ 7.30 ਕਰੋੜ ਦਾ ਕਲੈਕਸ਼ਨ ਹੋਇਆ। ਇਸ ਫਿਲਮ ਨੇ ਛੇਵੇ ਦਿਨ ਕਰੀਬ 6.9 ਕਰੋੜ ਦੀ ਕਮਾਈ ਕੀਤੀ ਹੈ ਅਤੇ ਸੱਤਵੇ ਦਿਨ 6.25 ਕਰੋੜ ਦੀ ਕਮਾਈ ਕਰ ਲਈ ਹੈ। ਜਿਸ ਕਰਕੇ ਹੁਣ ਫਿਲਮ ਦਾ ਕੁੱਲ ਕਲੈਕਸ਼ਨ 73.37 ਕਰੋੜ ਹੋ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਆਪਣੇ ਬਜਟ ਤੋਂ ਅਜੇ 90 ਕਰੋੜ ਰੁਪਏ ਪਿੱਛੇ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ: ਕਰਨ ਜੌਹਰ ਦੀ ਨਵੀਂ ਫਿਲਮ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਤੋਂ ਇਲਾਵਾ ਸ਼ਬਾਨਾ ਆਜ਼ਮੀ, ਧਰਮਿੰਦਰ ਅਤੇ ਜਯਾ ਬੱਚਨ ਵੀ ਹਨ। ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਨੂੰ ਲੋਬੇ ਸਮੇਂ ਬਾਅਦ ਰੋਮਾਂਸ ਕਰਦੇ ਹੋਏ ਦੇਖਿਆ ਗਿਆ। ਕਰਨ ਜੌਹਰ ਨੇ ਪੂਰੇ 6 ਸਾਲ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਪਹਿਲੀ ਵਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਇਕੱਠਿਆ ਕਾਸਟ ਕੀਤਾ ਹੈ। ਫਿਲਮ ਇੱਕ ਲਵ ਅਤੇ ਫੈਮਿਲੀ ਡਰਾਮਾ ਹੈ। ਜਿਸ ਵਿੱਚ ਰਣਵੀਰ ਸਿੰਘ ਜੱਟ ਪੰਜਾਬੀ ਅਤੇ ਆਲੀਆ ਭੱਟ ਬੰਗਾਲੀ ਪਰਿਵਾਰ ਤੋਂ ਹੈ। ਦੋਨਾਂ ਨੂੰ ਪਿਆਰ ਹੁੰਦਾ ਹੈ ਅਤੇ ਦੋਨਾਂ ਦੇ ਪਰਿਵਾਰ ਦੇ ਰੀਤੀ ਰਿਵਾਜਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਅਜਿਹੇ ਵਿੱਚ ਰੌਕੀ ਅਤੇ ਰਾਣੀ ਲਈ ਸਭ ਤੋਂ ਵੱਡਾ ਚੈਲੇਂਜ਼ ਖੁਦ ਦੇ ਪਿਆਰ ਨੂੰ ਹਾਸਲ ਕਰਨ ਦੇ ਨਾਲ-ਨਾਲ ਇੱਕ-ਦੂਜੇ ਦੇ ਪਰਿਵਾਰ ਦਾ ਦਿਲ ਜਿੱਤਣਾ ਵੀ ਹੈ।

ABOUT THE AUTHOR

...view details