ਮੁੰਬਈ (ਬਿਊਰੋ): 'ਕਾਂਤਾਰਾ ਚੈਪਟਰ 1' ਦਾ ਪਹਿਲਾਂ ਲੁੱਕ ਅਤੇ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਸਭ ਤੋਂ ਉਡੀਕੀ ਜਾ ਰਹੀ ਕਲਿੱਪ 27 ਨਵੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਰਿਸ਼ਭ ਸ਼ੈੱਟੀ ਦੁਆਰਾ ਨਿਰਦੇਸ਼ਿਤ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਕਾਂਤਾਰਾ ਚੈਪਟਰ 1 ਦੀ ਪਹਿਲੀ ਲੁੱਕ 'ਚ ਰਿਸ਼ਭ ਸ਼ੈੱਟੀ (Rishab Shetty) ਕਾਫੀ ਦਮਦਾਰ ਨਜ਼ਰ ਆ ਰਹੇ ਹਨ। ਪਿਛਲੇ ਸਾਲ 'ਕਾਂਤਾਰਾ: ਏ ਲੀਜੈਂਡ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੋਬਲੇ ਫਿਲਮਜ਼ 'ਕਾਂਤਾਰਾ ਚੈਪਟਰ 1' ਦੇ ਨਾਲ ਇੱਕ ਨਵੀਂ ਕਹਾਣੀ ਨਾਲ ਦਰਸ਼ਕਾਂ ਨੂੰ ਲੁਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
'ਕਾਂਤਾਰਾ ਚੈਪਟਰ 1' ਦੇ ਟੀਜ਼ਰ 'ਚ ਭਗਵਾਨ ਸ਼ਿਵ ਦੇ ਰੂਪ 'ਚ ਨਜ਼ਰ ਆਏ ਰਿਸ਼ਭ ਸ਼ੈੱਟੀ, ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਹੋਵੇਗੀ ਫਿਲਮ - ਰਹੱਸ ਅਤੇ ਸਾਜ਼ਿਸ਼ ਨਾਲ ਭਰਿਆ ਮਾਹੌਲ
Kantara A Legend Chapter 1: ਪਿਛਲੇ ਸਾਲ ਰਿਲੀਜ਼ ਹੋਈ ਰਿਸ਼ਭ ਸ਼ੈੱਟੀ ਦੀ ਫਿਲਮ 'ਕਾਂਤਾਰਾ' ਨੇ ਵਿਸ਼ਵ 'ਤੇ ਹਲਚਲ ਮਚਾ ਦਿੱਤੀ ਸੀ। ਹੁਣ ਫਿਲਮ ਦਾ ਪ੍ਰੀਕਵਲ ਆ ਰਿਹਾ ਹੈ, ਜਿਸ ਦਾ ਪਹਿਲਾਂ ਲੁੱਕ ਅੱਜ 27 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਹੈ।
Published : Nov 27, 2023, 5:31 PM IST
'ਕਾਂਤਾਰਾ ਚੈਪਟਰ 1' ਦਾ ਪਹਿਲਾਂ ਲੁੱਕ ਅਤੇ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਕਲਿੱਪ ਵਿੱਚ ਅਦਾਕਾਰ-ਨਿਰਦੇਸ਼ਕ ਰਿਸ਼ਭ ਸ਼ੈੱਟੀ (An atmosphere full of mystery and intrigue) ਦੀ ਲੁੱਕ ਕਾਫੀ ਡਰਾਉਣੀ ਅਤੇ ਆਕਰਸ਼ਕ ਲੱਗ ਰਹੀ ਹੈ। ਟੀਜ਼ਰ 'ਚ ਰਿਸ਼ਭ ਸ਼ੈੱਟੀ ਦੇ ਕਿਰਦਾਰ ਨੂੰ ਡਰਾਉਣਾ ਅਤੇ ਦਮਦਾਰ ਲੁੱਕ ਦਿੱਤਾ ਗਿਆ ਹੈ, ਜਿਸ ਕਾਰਨ ਰਹੱਸ ਅਤੇ ਸਾਜ਼ਿਸ਼ ਨਾਲ ਭਰਿਆ ਮਾਹੌਲ ਬਣਿਆ ਹੋਇਆ ਹੈ।
ਟੀਜ਼ਰ ਦਾ ਅੰਤ ਇੱਕ ਵਿਲੱਖਣ ਅਹਿਸਾਸ ਨਾਲ ਹੁੰਦਾ ਹੈ। ਸੰਗੀਤ ਦੇ ਸੱਤ ਵੱਖ-ਵੱਖ ਰਾਗ ਸੱਤ ਭਾਸ਼ਾਵਾਂ ਵਿੱਚੋਂ ਹਰੇਕ ਦੀ ਨੁਮਾਇੰਦਗੀ ਕਰਦੇ ਹਨ ਜਿਸ ਵਿੱਚ 'ਕਾਂਤਾਰਾ ਚੈਪਟਰ 1' ਰਿਲੀਜ਼ ਕੀਤਾ ਜਾਵੇਗਾ। ਪਿਛਲੇ ਸਾਲ ਰਿਲੀਜ਼ ਹੋਈ ਕਾਂਤਾਰਾ 1 ਨੇ ਗਲੋਬਲ ਸਿਨੇਮਾ ਵਿੱਚ ਹਲਚਲ ਮਚਾ ਦਿੱਤੀ ਸੀ ਅਤੇ ਆਪਣੀ ਲੋਕਧਾਰਾ-ਅਧਾਰਿਤ ਕਹਾਣੀ ਨਾਲ ਸਰੋਤਿਆਂ ਨੂੰ ਮੋਹਿਤ ਕੀਤਾ ਸੀ, ਜਿਸ ਨੇ ਮਨੁੱਖਤਾ ਅਤੇ ਕੁਦਰਤ ਦੇ ਅਦਭੁਤ ਰਿਸ਼ਤੇ ਦੀ ਪੜਚੋਲ ਕੀਤੀ ਸੀ। ਕਾਂਤਾਰਾ ਚੈਪਟਰ 1 ਦੇ ਨਾਲ ਹੋਬਲੇ ਫਿਲਮਜ਼ ਦਰਸ਼ਕਾਂ ਨੂੰ ਫਿਰ ਤੋਂ ਉਹੀ ਅਨੁਭਵ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। 'ਕਾਂਤਾਰਾ ਚੈਪਟਰ 1' ਅਗਲੇ ਸਾਲ ਸੱਤ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਇਸ ਦੀ ਸ਼ੂਟਿੰਗ ਦਸੰਬਰ ਦੇ ਅੰਤ 'ਚ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕਾਸਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਫਿਲਮ ਦੀ ਪਹਿਲੀ ਝਲਕ ਇੱਕ ਅਸਾਧਾਰਨ ਕਹਾਣੀ ਵੱਲ ਇਸ਼ਾਰਾ ਕਰਦੀ ਹੈ।