ਚੰਡੀਗੜ੍ਹ:ਬਹੁਤ ਸਾਰੇ ਪੰਜਾਬੀ ਸਿਤਾਰੇ ਅਜਿਹੇ ਹਨ, ਜੋ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਅਲੱਗ ਪਹਿਚਾਣ ਬਣਾ ਚੁੱਕੇ ਹਨ, ਇਹਨਾਂ ਸਿਤਾਰਿਆਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾਂ ਬਣਾ ਲਈ ਹੈ। ਇਸ ਤਰ੍ਹਾਂ ਹੀ ਅੱਜ ਅਸੀਂ ਅਜਿਹੇ ਪੰਜਾਬੀ ਕਲਾਕਾਰਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਪੰਜਾਬੀ ਸਿਨੇਮਾ ਦੇ ਸਭ ਤੋਂ ਅਮੀਰ ਸਿਤਾਰੇ ਹਨ, ਜਿਹਨਾਂ ਦੀ ਜਾਇਦਾਦ ਲੱਖਾਂ ਜਾਂ ਹਜ਼ਾਰਾਂ ਵਿੱਚ ਨਹੀਂ ਸਗੋਂ ਕਰੋੜਾਂ ਵਿੱਚ ਹੈ। ਆਓ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...।
ਦਿਲਜੀਤ ਦੁਸਾਂਝ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਅਤੇ ਵਿਦੇਸ਼ਾਂ ਵਿੱਚ ਵੀ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ। ਦਿਲਜੀਤ ਪੰਜਾਬੀ ਸਿਨੇਮਾ ਦੇ ਅਜਿਹੇ ਅਦਾਕਾਰ ਹਨ, ਜੋ ਅਮੀਰ ਸਿਤਾਰਿਆਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹਨ, ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਦੁਸਾਂਝ ਕੋਲ ਜੁਲਾਈ 2023 ਤੱਕ 205 ਕਰੋੜ ਰੁਪਏ ਦੀ ਜਾਇਦਾਦ ਹੈ।
ਐਮੀ ਵਿਰਕ:ਜਦੋਂ ਵੀ ਐਮੀ ਵਿਰਕ ਦਾ ਨਾਂ ਲਿਆ ਜਾਂਦਾ ਹੈ ਤਾਂ ਪੰਜਾਬੀ ਪ੍ਰਸ਼ੰਸਕਾਂ ਦੀਆਂ ਅੱਖਾਂ ਸਾਹਮਣੇ 'ਕਿਸਮਤ', 'ਮੌੜ' ਵਰਗੀਆਂ ਫਿਲਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਐਮੀ ਵਿਰਕ ਕੇਵਲ ਪਾਲੀਵੁੱਡ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਮਸ਼ਹੂਰ ਅਦਾਕਾਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜੁਲਾਈ 2023 ਤੱਕ ਐਮੀ ਵਿਰਕ ਕੋਲ 131 ਕਰੋੜ ਦੀ ਜਾਇਦਾਦ ਹੈ।
ਅਮਰਿੰਦਰ ਗਿੱਲ: ਅਮਰਿੰਦਰ ਗਿੱਲ ਗਾਇਕੀ ਤੋਂ ਇਲਾਵਾ ਅਦਾਕਾਰੀ ਨਾਲ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਮਾਹਿਰ ਹਨ। ਅਦਾਕਾਰ-ਗਾਇਕ ਅਮੀਰ ਸਿਤਾਰਿਆਂ ਦੇ ਲਿਸਟ ਵਿੱਚ ਤੀਜੇ ਸਥਾਨ ਉਤੇ ਹੈ, ਮੀਡੀਆ ਰਿਪੋਰਟਾਂ ਮੁਤਾਬਕ ਜੁਲਾਈ 2023 ਤੱਕ ਅਮਰਿੰਦਰ ਗਿੱਲ 163 ਕਰੋੜ ਦੀ ਜਾਇਦਾਦ ਦੇ ਮਾਲਕ ਹਨ।
- 69th National Film Awards: 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਜੇਤੂਆਂ ਨੂੰ ਸਨਮਾਨਿਤ ਕਰੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਇਥੇ ਸਾਰੀਆਂ ਸ਼੍ਰੇਣੀਆਂ ਦੇ ਜੇਤੂਆਂ 'ਤੇ ਨਜ਼ਰ ਮਾਰੋ
- Maujaan Hi Maujaan: ਗਿੱਪੀ ਗਰੇਵਾਲ ਸਮੇਤ ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਪਹੁੰਚੀ ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ
- Raghveer Boli Praised Rana Ranbir: ਅਦਾਕਾਰ ਰਘਵੀਰ ਬੋਲੀ ਨੇ ਕੀਤੀ ਰਾਣਾ ਰਣਬੀਰ ਦੀ ਰੱਜ ਕੇ ਤਾਰੀਫ਼, ਕਿਹਾ-ਸਟੇਜਾਂ ਦਾ ਪੁੱਤ...