ਚੰਡੀਗੜ੍ਹ:ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਸੰਬੰਧਿਤ ਇੱਕ ਖ਼ਬਰ ਸਾਹਮਣੇ ਆ ਰਹੀ ਹੈ...ਜੀ ਹਾਂ, ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਜਾਂਦੀ ਵਾਰ' ਦੇ ਰਿਲੀਜ਼ ਉਤੇ ਰੋਕ ਲਾ ਦਿੱਤੀ ਗਈ ਹੈ।
ਦੱਸ ਦਈਏ ਕਿ ਮਾਨਸਾ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' ਦੀ ਰਿਲੀਜ਼ 'ਤੇ 16 ਦਸੰਬਰ ਤੱਕ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਅਦਾਲਤ ਨੇ ਪਰਿਵਾਰ ਦੇ ਇਤਰਾਜ਼ਾਂ 'ਤੇ ਮੂਸੇਵਾਲਾ ਦੇ ਕੁਝ ਗੀਤਾਂ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ। ਇਨ੍ਹਾਂ ਨੂੰ ਪਰਿਵਾਰ ਦੀ ਇਜਾਜ਼ਤ ਤੋਂ ਬਾਅਦ ਹੀ ਰਿਲੀਜ਼ ਕੀਤਾ ਗਿਆ।
ਮਰਚੈਂਟ ਕੰਪਨੀ ਆਉਣ ਵਾਲੇ ਦਿਨਾਂ 'ਚ 'ਜਾਂਦੀ ਦੀ ਵਾਰ' ਗੀਤ ਰਿਲੀਜ਼ ਕਰਨ ਵਾਲੀ ਸੀ। ਗੀਤ ਦੇ ਅਧਿਕਾਰਾਂ ਦਾ ਦਾਅਵਾ ਕਰਦਿਆਂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਕੰਪਨੀ, ਸੰਗੀਤ ਨਿਰਮਾਤਾ ਅਤੇ ਨਿਰਦੇਸ਼ਕਾਂ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਗੀਤ ਨੂੰ ਰਿਲੀਜ਼ ਨਾ ਕਰਨ ਦਾ ਨਿਰਦੇਸ਼ ਦੇਣ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਦਾ ਇੱਕ ਗੀਤ ਸੇਮ ਬੀਫ਼ ਨੂੰ ਕਾਪੀ ਰਾਈਟ ਕਹਿ ਕੇ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਗੀਤ ਮੂਸੇਵਾਲਾ ਅਤੇ ਬੋਹੇਮੀਆ ਵੱਲੋਂ ਗਾਇਆ ਗਿਆ ਸੀ। ਇਸ ਗੀਤ ਨੂੰ 400 ਮਿਲੀਅਨ ਵਿਊਜ਼ ਆ ਚੁੱਕੇ ਸਨ। ਇਸ ਨੂੰ ਕਾਪੀ ਰਾਈਟ ਕਿਉਂ ਕਿਹਾ ਗਿਆ ਇਸ ਬਾਰੇ ਪਤਾ ਲੱਗਣਾ ਅਜੇ ਬਾਕੀ ਹੈ, ਉਂਝ ਗੀਤ ਦੀ ਵੀਡੀਓ ਹੁਣ ਯੂਟਿਊਬ ਉਤੇ ਦਿਖਾਈ ਦੇਣੋ ਹੱਟ ਗਈ ਹੈ। ਕਾਪੀ ਰਾਈਟ ਦਾ ਦਾਅਵਾ ਕਿਸੇ ਦਿਨੇਸ਼ ਪੀ ਸ਼ਰਮਾ ਵੱਲੋ ਕੀਤਾ ਜਾ ਰਿਹਾ ਹੈ।
ਕਤਲ ਤੋਂ ਬਾਅਦ ਦੋ ਗੀਤ ਰਿਲੀਜ਼:ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਕਤਲ ਤੋਂ ਬਾਅਦ ਗਾਇਕ ਦੇ ਦੋ ਗੀਤ ਰਿਲੀਜ਼ ਹੋਏ ਹਨ, ਜਿਹਨਾਂ ਵਿੱਚ ਐੱਸਵਾਈਐੱਲ ਅਤੇ ਵਾਰ ਸ਼ਾਮਿਲ ਹੈ, ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਗਾਇਕ ਦਾ ਤੀਜਾ ਜਾਂਦੀ ਵਾਰ ਦੱਸਿਆ ਜਾ ਰਿਹਾ ਹੈ। ਜੋ ਕਿ ਰਿਲੀਜ਼ ਲਈ ਤਿਆਰ ਹੈ।
ਕਿਵੇਂ ਮੌਤ ਹੋਈ:29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।
ਇਹ ਵੀ ਪੜ੍ਹੋ:ਵਰਲਡ ਟੂਰ ਕਰਨ ਜਾ ਰਹੇ ਹਨ ਗਿੱਪੀ ਗਰੇਵਾਲ, ਪਾਕਿਸਤਾਨ ਤੋਂ ਹੋਵੇਗੀ ਸ਼ੁਰੂਆਤ