ਪੰਜਾਬ

punjab

ETV Bharat / entertainment

New Punjabi Film: ਨਵੀਂ ਪੰਜਾਬੀ ਫ਼ਿਲਮ ’ਚ ਸਾਵਨ ਰੂਪੋਵਾਲੀ ਨੂੰ ਨਿਰਦੇਸ਼ਿਤ ਕਰਨਗੇ ਰਵੀ ਵਰਮਾਂ - ਸਾਵਨ ਰੂਪੋਵਾਲੀ ਦਾ ਕਰੀਅਰ

ਐਸੋਸੀਏਟ ਨਿਰਦੇਸ਼ਕ ‘ਮੋਟਰ ਮਿੱਤਰਾਂ’ ਦੀ ਜਿਹੀਆਂ ਕਈ ਵੱਡੀਆਂ ਅਤੇ ਚਰਚਿਤ ਫ਼ਿਲਮਾਂ ਕਰ ਚੁੱਕੇ ਅਤੇ ਹਾਲ ਹੀ ਵਿੱਚ ਪੰਜਾਬੀ ਫ਼ਿਲਮ ‘ਬਾਰਾਤਬੰਦੀ’ ਨਾਲ ਆਜ਼ਾਦ ਨਿਰਦੇਸ਼ਕ ਵੱਲੋਂ ਕੰਮ ਕਰ ਚੁੱਕੇ ਨਿਰਦੇਸ਼ਕ ਰਵੀ ਵਰਮਾਂ ਹੁਣ ਇੱਕ ਹੋਰ ਨਵੀਂ ਪੰਜਾਬੀ ਫਿਲਮ ਲਿਆਉਣ ਦੀ ਤਿਆਰੀ ਵਿੱਚ ਹਨ। ਜਿਸ ਵਿੱਚ ਸਾਵਨ ਰੂਪੋਵਾਲੀ ਮੁਖ ਭੂਮਿਕਾ ਨਿਭਾਉਦੀ ਨਜ਼ਰ ਆਉਣਗੀ।

New Punjabi Film
New Punjabi Film

By

Published : Mar 12, 2023, 3:46 PM IST

ਫਰੀਦਕੋਟ: ਬਾਲੀਵੁੱਡ ਅਤੇ ਪਾਲੀਵੁੱਡ ’ਚ ਬਤੌਰ ਐਸੋਸੀਏਟ ਨਿਰਦੇਸ਼ਕ ‘ਮੋਟਰ ਮਿੱਤਰਾਂ’ ਦੀ ਜਿਹੀਆਂ ਕਈ ਵੱਡੀਆਂ ਅਤੇ ਚਰਚਿਤ ਫ਼ਿਲਮਾਂ ਕਰ ਚੁੱਕੇ ਅਤੇ ਹਾਲ ਹੀ ਵਿੱਚ ਪੰਜਾਬੀ ਫ਼ਿਲਮ ‘ਬਾਰਾਤਬੰਦੀ’ ਨਾਲ ਆਜ਼ਾਦ ਨਿਰਦੇਸ਼ਕ ਵੱਲੋਂ ਨਵਾਂ ਸਫ਼ਰ ਸ਼ੁਰੂ ਕਰਨ ਵਾਲੇ ਰਵੀ ਵਰਮਾਂ ਲਗਭਗ 4 ਵਰਿਅ੍ਹਾ ਦੇ ਲੰਮੇਂ ਸਮੇਂ ਤੋਂ ਬਾਅਦ ਇਕ ਵਾਰ ਫ਼ਿਰ ਆਪਣੀ ਕਰਮਭੂਮੀ ਵਿਚ ਸਰਗਰਮ ਨਜ਼ਰ ਆ ਰਹੇ ਹਨ। ਉਹ ਆਪਣੀ ਨਵੀਂ ਪੰਜਾਬੀ ਫ਼ਿਲਮ ਅਪ੍ਰੈਲ ਮਹੀਨੇ ਸ਼ੁਰੂ ਕਰਨ ਜਾ ਰਹੇ ਹਨ। ਜਿਸ ਵਿਚ ਪੰਜਾਬੀ ਸਿਨੇਮਾਂ ਦੀ ਮਸ਼ਹੂਰ ਅਤੇ ਪ੍ਰਤਿਭਾਵਾਨ ਅਦਾਕਾਰਾ ਸਾਵਨ ਰੂਪੋਵਾਲੀ ਲੀਡ ਕਿਰਦਾਰ ਅਦਾ ਕਰੇਗੀ।

New Punjabi Film

ਨਿਰਦੇਸ਼ਕ ਰਵੀ ਦੀ ਫ਼ਲੌਰ ਤੇ ਜਾ ਰਹੀ ਇਸ ਫ਼ਿਲਮ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ ਫ਼ਿਲਮ ਪੁਰਾਤਨ ਪੰਜਾਬੀ ਪ੍ਰਤੀਬਿੰਬ ਮੰਨੇ ਜਾਂਦੇ ਗਿੱਧੇ ਸਬੰਧਤ ਕਹਾਣੀ ਤੇ ਬੇਸਡ ਹੋਵੇਗੀ। ਜਿਸ ਦਾ ਥੀਮ ਇਕ ਅਜਿਹੀ ਪੰਜਾਬਣ ਮੁਟਿਆਰ ਦੁਆਲੇ ਕੇਂਦਰਿਤ ਹੈ। ਜੋ ਆਪਣੇ ਅਤੇ ਅਪਣੀ ਗਿੱਧਾ ਟੀਮ ਦੇ ਇੰਟਰਨੈਸ਼ਨਲ ਵਜ਼ੂਦ ਲਈ ਜਨੂੰਨੀਅਤ ਦੀ ਹੱਦ ਤੱਕ ਗੁਜ਼ਰ ਜਾਂਦੀ ਹੈ। ਫ਼ਿਲਮ ਦੀ ਸ਼ੂਟਿੰਗ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਦੇ ਆਸਪਾਸ ਦੀਆਂ ਲੋਕੇਸ਼ਨਾ ਤੇ ਪੂਰੀ ਕੀਤੀ ਜਾਵੇਗੀ। ਜਿਸ ਵਿਚ ਪੰਜਾਬੀ ਸਿਨੇਮਾਂ ਦੇ ਕਈ ਨਾਮਵਰ ਅਦਾਕਾਰ ਮਹੱਤਵਪੂਰਨ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ।

New Punjabi Film

ਫ਼ਿਲਮ ਦੀ ਕਹਾਣੀ , ਸਕਰੀਨਪਲੇ , ਸਿਨੇਮਾਟੋਗ੍ਰਾਫ਼ਰੀ, ਲੋਕੇਸ਼ਨਜ਼ ਤੋਂ ਇਲਾਵਾ ਗੀਤ , ਸੰਗੀਤ ਪੱਖਾਂ ਤੇ ਵੀ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ। ਜਿਸ ਮੱਦੇਨਜ਼ਰ ਹੀ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਨਾਲ ਜੁੜੇ ਨਾਮੀ ਪਲੇ ਬੈਕ ਸਿੰਗਰ ਇਸ ਫ਼ਿਲਮ ਵਿਚਲੇ ਗੀਤਾਂ ਨੁੂੰ ਆਪਣੀ ਆਵਾਜ਼ ਦੇ ਰਹੇ ਹਨ। ਜੇ ਗੁਰੂ ਕੀ ਨਗਰੀ ਮੰਨੇ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਤਾਲੁਕ ਰੱਖਦੇ ਇਸ ਹੋਣਹਾਰ ਨਿਰਦੇਸ਼ਕ ਦੇ ਬਤੌਰ ਫ਼ਿਲਮਕਾਰ ਸਿਨੇਮਾਂ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੇ ਅਹਿਮ ਪ੍ਰੋਜੈਕਟਾ ਵਿਚ ਅਰਥਭਰਪੂਰ ਲਘੂ ਫ਼ਿਲਮ ‘ਚੂੜਾ’ ਵੀ ਸ਼ਾਮਿਲ ਰਹੀ ਹੈ। ਜਿਸ ਵਿਚ ਦਿਲਰਾਜ਼ ਉਦੈ, ਜਤਿੰਦਰ ਕੌਰ ਵੱਲੋਂ ਮੁੱਖ ਕਿਰਦਾਰ ਨਿਭਾਏ ਗਏ ਸਨ। ਇਸ ਤੋਂ ਇਲਾਵਾ ‘ਬਾਰਾਤਬੰਦੀ’ ਵੀ ਤਕਨੀਕੀ ਮੁਸ਼ਿਕਲਾਂ ਦੇ ਚਲਦਿਆਂ ਰਿਲੀਜ਼ ਹੋਣ ਵਿੱਚ ਕਾਫ਼ੀ ਦੇਰੀ ਹੋ ਗਈ ਸੀ ਜਿਸ ਤੋੰ ਬਾਅਦ ਹੁਣ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਡਰੀਮ ਵਰਕ ਪ੍ਰੋਡੋਕਸ਼ਨ ਅਤੇ ਸਟਾਰ ਇੰਟਰਟੇਨਮੈਂਟ ਵੱਲੋਂ ਬਣਾਈ ਗਈ ਇਸ ਭਰਪੂਰ ਮੰਨੋਰੰਜ਼ਕ ਫ਼ਿਲਮ ਵਿਚ ਸ਼ੈਰੀ ਮਾਨ, ਬੀ.ਐਨ.ਸਰਮਾ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਗੁਰਪ੍ਰੀਤ ਘੁੱਗੀ, ਗਿੰਨੀ ਕਪੂਰ, ਅਮਨ ਹੁੰਦਲ, ਅਮਰ ਨੂਰੀ ਆਦਿ ਲੀਡ ਭੂਮਿਕਾਵਾਂ ਵਿਚ ਹਨ।

New Punjabi Film
ਸਾਵਨ ਰੂਪੋਵਾਲੀਦਾ ਜਨਮ: ਉਨ੍ਹਾਂ ਦਾ ਜਨਮ7 ਅਗਸਤ 1995 ਨੂੰ ਅੰਮ੍ਰਿਤਸਰ, ਪੰਜਾਬ ਭਾਰਤ ਵਿੱਚ ਹੋਇਆ ਸੀ। ਉਹ ਇੱਕ ਅਭਿਨੇਤਰੀ ਹੈ। ਜੋ ਚੰਡੀਗੜ੍ਹ ਕਰੇ ਆਸ਼ਿਕੀ (2021), ਜੱਦੀ ਸਰਦਾਰ (2019) ਅਤੇ ਸਾਬ ਬਹਾਦਰ (2017) ਲਈ ਜਾਣੀ ਜਾਂਦੀ ਹੈ। ਹੁਣ ਇਹ ਅਦਾਕਾਰਾ ਰਵੀ ਵਰਮਾਂ ਦੁਆਰਾ ਨਿਰਦੇਸ਼ਿਤ ਕੀਤੀ ਫਿਲਮ ਵਿੱਚ ਵੀ ਨਜ਼ਰ ਆਵੇਗੀ। ਜਿਸਦੀ ਸ਼ੂਟਿੰਗ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਕੀਤੀ ਜਾਵੇਗੀ।

ਇਹ ਵੀ ਪੜ੍ਹੋ :-Oscar Nominated: ਕੀ ਤੁਸੀਂ ਜਾਣਦੇ ਹੋ, ਉਹ ਆਰਜੀਵੀ ਸੀ ਜਿਸ ਨੇ ਆਸਕਰ ਨਾਮਜ਼ਦ ਐਮਐਮ ਕੀਰਵਾਨੀ ਨੂੰ ਪ੍ਰਸਿੱਧੀ ਲਈ ਦਿੱਤੀ ਸੀ ਟਿਕਟ ?

ABOUT THE AUTHOR

...view details