ਪੰਜਾਬ

punjab

ETV Bharat / entertainment

Rashmika Mandanna: 'ਐਨੀਮਲ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਰਸ਼ਮੀਕਾ ਹੋ ਗਈ ਰਣਬੀਰ ਕਪੂਰ ਦੀ ਦੀਵਾਨੀ, ਫੋਟੋ ਸ਼ੇਅਰ ਕਰਕੇ ਬੋਲੀ- 'ਮੇਰੇ ਦਿਲ ਦੇ ਟੁਕੜੇ' - ਫਿਲਮ ਐਨੀਮਲ

Rashmika Mandanna: ਰਸ਼ਮੀਕਾ ਮੰਡਾਨਾ ਨੇ ਰਣਬੀਰ ਕਪੂਰ ਨਾਲ ਫਿਲਮ ਐਨੀਮਲ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਅਦਾਕਾਰ ਨਾਲ ਆਪਣੀਆਂ ਖੂਬਸੂਰਤ ਅਤੇ ਯਾਦਗਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।

Rashmika Mandanna
Rashmika Mandanna

By

Published : Jun 21, 2023, 11:26 AM IST

ਹੈਦਰਾਬਾਦ:ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਰਣਬੀਰ ਕਪੂਰ ਅਤੇ ਸਾਊਥ ਦੀ ਖੂਬਸੂਰਤ ਅਦਾਕਾਰਾ ਰਸ਼ਮੀਕਾ ਮੰਡਾਨਾ ਨੇ ਆਪਣੀ ਰੋਮਾਂਟਿਕ, ਐਕਸ਼ਨ ਫੈਮਿਲੀ ਡਰਾਮਾ ਫਿਲਮ 'ਐਨੀਮਲ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਸੰਬੰਧੀ ਰਸ਼ਮੀਕਾ ਮੰਡਾਨਾ ਨੇ ਨਵੀਆਂ ਤਸਵੀਰਾਂ ਸ਼ੇਅਰ ਕਰਦਿਆਂ ਰਣਬੀਰ ਕਪੂਰ ਦੀ ਤਾਰੀਫ਼ ਕੀਤੀ ਹੈ। ਰਸ਼ਮੀਕਾ ਮੰਡਾਨਾ ਨੇ ਵੀ ਰਣਬੀਰ ਕਪੂਰ ਨਾਲ ਫਿਲਮ 'ਐਨੀਮਲ' ਦੇ ਸੈੱਟ ਤੋਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਅਦਾਕਾਰ ਦਾ ਧੰਨਵਾਦ ਕੀਤਾ ਹੈ।

ਇਹ ਪਹਿਲੀ ਵਾਰ ਹੈ ਜਦੋਂ ਰਣਬੀਰ ਅਤੇ ਰਸ਼ਮੀਕਾ ਫਿਲਮੀ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਰਸ਼ਮੀਕਾ ਮੰਡਾਨਾ ਦੀ ਇਹ ਤੀਜੀ ਬਾਲੀਵੁੱਡ ਫਿਲਮ ਹੋਵੇਗੀ। ਫਿਲਮ ਦਾ ਨਿਰਮਾਣ ਨਿਰਦੇਸ਼ਕ ਸੰਦੀਪ ਵੰਗਾ ਰੈੱਡੀ ਨੇ ਕੀਤਾ ਹੈ, ਜਿਸ ਨੇ ਅਰਜੁਨ ਰੈੱਡੀ (ਤੇਲਗੂ) ਅਤੇ ਕਬੀਰ ਸਿੰਘ (ਹਿੰਦੀ) ਨੂੰ ਬਣਾਇਆ ਹੈ। ਆਓ ਜਾਣਦੇ ਹਾਂ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ।

ਤੁਹਾਨੂੰ ਦੱਸ ਦਈਏ ਰਸ਼ਮੀਕਾ ਮੰਡਾਨਾ ਨੇ ਐਨੀਮਲ ਦੇ ਸੈੱਟ ਦੀਆਂ ਯਾਦਗਾਰ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, 'ਮੇਰੇ ਦਿਲ ਦੇ ਟੁਕੜੇ'। ਇਨ੍ਹਾਂ ਤਸਵੀਰਾਂ 'ਚ ਰਸ਼ਮੀਕਾ ਅਤੇ ਰਣਬੀਰ ਦੇ ਨਾਲ-ਨਾਲ ਫਿਲਮ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

ਫਿਲਮ ਕਦੋਂ ਰਿਲੀਜ਼ ਹੋਵੇਗੀ?: ਫਿਲਮ ਐਨੀਮਲ ਬਾਲੀਵੁੱਡ ਸਿਤਾਰਿਆਂ ਨਾਲ ਭਰੀ ਹੋਈ ਹੈ। ਇਸ ਫਿਲਮ 'ਚ ਰਣਬੀਰ ਅਤੇ ਰਸ਼ਮੀਕਾ ਦੇ ਨਾਲ ਅਨਿਲ ਕਪੂਰ ਅਤੇ ਬੌਬੀ ਦਿਓਲ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਐਨੀਮਲ ਦਾ ਮੁਕਾਬਲਾ ਸੰਨੀ ਦਿਓਲ ਦੀ ਗਦਰ-2 ਅਤੇ ਅਕਸ਼ੈ ਕੁਮਾਰ ਦੀ ਫਿਲਮ OMG-2 ਨਾਲ ਹੋਵੇਗਾ। ਇੰਨਾ ਹੀ ਨਹੀਂ 11 ਅਗਸਤ 2023 ਨੂੰ ਰਣਬੀਰ ਕਪੂਰ ਦੀ ਪਤਨੀ ਅਤੇ ਬਾਲੀਵੁੱਡ ਦੀ ਗੰਗੂਬਾਈ ਆਲੀਆ ਭੱਟ ਦੀ ਹਾਲੀਵੁੱਡ ਡੈਬਿਊ ਫਿਲਮ ਹਾਰਟ ਆਫ ਸਟੋਨ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।

ABOUT THE AUTHOR

...view details