ਪੰਜਾਬ

punjab

ETV Bharat / entertainment

ਰੈਪਰ ਬੋਹੇਮੀਆ ਨੇ ਲਾਹੌਰ ਵਿੱਚ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ - ਰੈਪਰ ਬੋਹੇਮੀਆ ਦੀ ਖਬਰ

ਪਾਕਿਸਤਾਨੀ-ਅਮਰੀਕੀ ਰੈਪਰ ਬੋਹੇਮੀਆ ਨੇ ਲਾਹੌਰ ਵਿੱਚ ਪਾਕ ਫੈਸਟ 2022 ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਦੇਖੋ ਵੀਡੀਓ।

Etv Bharat
Etv Bharat

By

Published : Dec 12, 2022, 12:40 PM IST

ਚੰਡੀਗੜ੍ਹ: ਆਪਣੇ ਰੈਪ 420 ਦੇ ਨਾਲ ਦਰਸ਼ਕਾਂ ਦੇ ਮਨਪਸੰਦ ਬਣਨ ਵਾਲੇ ਰੈਪਰ ਬੋਹੇਮੀਆ ਨੇ ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਲਾਹੌਰ ਵਿੱਚ ਸ਼ਰਧਾਂਜਲੀ ਭੇਂਟ ਕੀਤੀ। ਇਸ ਸੰਗੀਤ ਸਮਾਰੋਹ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਿੱਚ ਰੈਪਰ ਨੇ ਸਿੱਧੂ ਦਾ ਗੀਤ 'ਸੇਮ ਬੀਫ਼' ਗਾਉਂਦੇ ਨਜ਼ਰ ਆ ਰਹੇ ਹਨ।

ਮਰਹੂਮ ਗਾਇਕ ਦੀ ਮੌਤ ਹੋਈ ਨੂੰ ਭਾਵੇਂ 7 ਮਹੀਨੇ ਹੋ ਗਏ ਹਨ, ਪਰ ਗਾਇਕ ਅੱਜ ਵੀ ਸਭ ਦੇ ਦਿਲਾਂ ਅੰਦਰ ਧੜਕਦਾ ਹੈ, ਸ਼ਾਇਦ ਹੀ ਕੋਈ ਅਜਿਹੀ ਸ਼ਖਸੀਅਤ ਹੋਵੇ ਜਿਸ ਨੇ ਗਾਇਕ ਨੂੰ ਸ਼ਰਧਾਂਜਲੀ ਨਾ ਦਿੱਤੀ ਹੋਵੇ। ਹਰ ਕੋਈ ਆਪਣੇ ਪੱਧਰ ਉਤੇ ਸਿੱਧੂ ਨੂੰ ਸ਼ਰਧਾਂਜਲੀ ਦਿੰਦਾ ਨਜ਼ਰ ਆਇਆ। ਕਿਸ ਨੇ ਟੈਟੂ ਬਣਵਾ ਕੇ, ਕਿਸੇ ਨੇ ਸ਼ੋਅ ਵਿੱਚ ਗੀਤ ਗਾ ਕੇ ਅਤੇ ਕਿਸੇ ਨੇ ਗਾਇਕ ਦੀ ਤਸਵੀਰ ਦੀ ਟੀ-ਸ਼ਰਟ ਪਹਿਨਣ ਕੇ ਸ਼ਰਧਾਂਜਲੀ ਦਿੱਤੀ ਸੀ।

ਕੌਣ ਹਨ ਬੋਹੇਮੀਆ: ਬੋਹੇਮੀਆ 14 ਸਾਲਾਂ ਦੇ ਸਨ, ਜਦੋਂ ਉਹ ਪਾਕਿਸਤਾਨ ਤੋਂ ਅਮਰੀਕਾ ਆਏ। ਬੋਹੇਮੀਆ ਅਕਸਰ ਇਹ ਗੱਲ ਆਖਦੇ ਹਨ ਕਿ ਉਹ ਅਮਰੀਕਾ ਜਾਣ ਤੋਂ ਪਹਿਲਾਂ ਉਹ ਉੱਥੇ ਦੇ ਸ਼ੋਅ ਵੇਖਦੇ ਸੀ। ਉਸ ਵੇਲੇ ਉਹ ਸੋਚਦੇ ਸੀ ਕਿ ਉਹ ਅਮਰੀਕਾ ਬਹੁਤ ਵਧੀਆ ਥਾਂ ਹੈ ਪਰ ਜਦੋਂ ਬੋਹੇਮੀਆ ਅਮਰੀਕਾ ਪੁੱਜੇ ਤਾਂ ਅਮਰੀਕਾ ਦੇ ਅਸਲ ਹਾਲਾਤ ਉਨ੍ਹਾਂ ਦੇ ਸਾਹਮਣੇ ਆ ਗਏ। ਬੋਹੇਮੀਆ ਕਹਿੰਦੇ ਹਨ ਕਿ ਉੱਥੇ ਡਰਗ ਕਲਚਰ, ਗੈਂਗਸਟਰ ਕਲਚਰ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਬੋਹੇਮੀਆ ਨੂੰ ਤਿੰਨ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ। ਇੱਕ ਰੋਜਰ ਡੇਵਿਡ, ਰਾਜਾ ਅਤੇ ਬੋਹੇਮੀਆ।

ਸਿੱਧੂ ਦੀ ਕਿਵੇਂ ਮੌਤ ਹੋਈ: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।

ਇਹ ਵੀ ਪੜ੍ਹੋ:Sidhu Moosewala murder case: ਲਾਰੈਂਸ ਬਿਸ਼ਨੋਈ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਇਲਜ਼ਾਮ ਵਿੱਚ ਇੱਕ ਗ੍ਰਿਫ਼ਤਾਰ

ABOUT THE AUTHOR

...view details